Tuesday, July 28, 2026

ਅਨਿਲ ਜੋਸ਼ੀ ਨੇ ਕੀਤਾ ਮਾਈਕਰੋ  ਮੈਕਸ ਮੋਬਾਇਲ  ਸਰਵਿਸ ਸੈਂਟਰ ਦਾ ਉਦਘਾਟਨ

PPN15091420

ਅੰਮ੍ਰਿਤਸਰ, 15 ਸਤੰਬਰ (ਸੁਖਬੀਰ ਸਿੰਘ ) ਮਾਈਕਰੋ ਮੈਕਸ ਮੋਬਾਇਲ ਕੰਪਨੀ ਦਾ ਨਵਾਂ ਸਰਵਿਸ ਸੈਂਟਰ ਕੁਈਨ੍ਜ਼ ਰੋਡ ਅੰਮ੍ਰਿਤਸਰ ਵਿਖੇ ਪੈਟ੍ਰੋਲ ਪੰਪ ਦੇ ਨੇੜੇ ਖੁਲ ਗਿਆ  ਹੈ | ਇਸ ਸਰਵਿਸ ਸੈਂਟਰ ਦਾ ਉਦਘਾਟਨ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨਾ ਆਖਿਆ ਕੀ ਮਾਈਕਰੋ ਮੈਕਸ ਨੇ ਬਹੁਤ ਥੋੜੇ ਸਮੇਂ ਚ ਆਪਣੇ  ਉਚ ਤਕਨੀਕੀ ਮੋਬਾਇਲ ਫੋਨਾਂ ਅਤੇ ਵਧਿਆ ਸਰਵਿਸ  ਸਦਕਾ ਭਾਰਤ ਦੇ ਮੋਬਾਇਲ ਫੋਨ  ਬਾਜ਼ਾਰ ਚ ਆਪਣਾ ਨਿਵੇਕਲਾ ਸਥਾਨ ਸਥਾਪਿਤ ਕੀਤਾ ਹੈ | ਉਨਾ ਕਿਹਾ ਕੀ ਇਸ ਕੰਪਨੀ ਦਾ ਅੰਮ੍ਰਿਤਸਰ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ਸਰਵਿਸ ਸੈਂਟਰ ਅੰਮ੍ਰਿਤਸਰ ਚ ਖੁੱਲਣ  ਨਾਲ ਗਾਹਕਾਂ ਨੂੰ ਵਧੀਆ  ਸਹੂਲਤ ਮਿਲੇਗੀ | ਇਸ ਮੌਕੇ ਪ੍ਰਫੈਕਟ ਮੋਬਾਇਲ  ਸਰਵਿਸ ਦੇ ਐਮ ਡੀ  ਸ਼੍ਰੀ ਵਿਨੇ  ਸ਼ਰਮਾ ਨੇ ਆਖਿਆ ਮਾਈਕਰੋ ਮੈਕਸ ਮੋਬਾਇਲ  ਗਾਹਕਾਂ ਨੂੰ ਇਸ ਸੈਂਟਰ ਚ ਹਰੇਕ ਸਹੂਲਤ ਦਿੱਤੀ ਜਾਵੇਗੀ ਅਤੇ ਘੱਟ ਤੋਂ ਘੱਟ ਸਮੇਂ ਚ ਉਨਾਂ ਦੀ ਮੋਬਾਇਲ ਸਬੰਧੀ ਕਿਸੇ ਵੀ ਸਮੱਸਿਆ ਨੂੰ ਦੂਰ ਕੀਤਾ ਜਾਵੇਗਾ | ਇਸ ਮੌਕੇ ਪੰਕਜ ਸ਼ਰਮਾ , ਰਵੀ ਸ਼ਰਮਾ, ਮਿੰਟੂ ਸ਼ਿੰਗਾਰੀ, ਰੂਪ ਲਾਲ ਉਪ ਪ੍ਰਧਾਨ ਭਾਜਪਾ, ਅਵਨੀਤ ਸਿੰਘ ਤੇਜਾ, ਮਾਝੇ ਅਤੇ ਦੋਆਬੇ ਦੇ ਸੇਲ ਇੰਚਾਰਜ ਦਲਜੀਤ ਸਿੰਘ, ਪ੍ਰੈਸ ਕਲੱਬ ਕਪੂਰਥਲਾ ਦੇ ਜਨਰਲ ਸਕੱਤਰ ਅਰੁਣ ਖੋਸਲਾ, ਅਨਿਲ ਭੱਟੀ, ਵਿਵੇਕ ਮੋਦਗਿਲ ਅਤੇ ਜੋਗਿੰਦਰ ਅੰਗੂਰਾਲਾ  ਵੀ ਹਾਜਰ ਸਨ |

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply