Wednesday, May 28, 2025
Breaking News

ਮੰਤਰੀ ਜੋਸ਼ੀ ਨੇ ਅਮਨ ਅਵਿਨਿਊ ‘ਚ ਵਿਕਾਸ ਕੰਮਾਂ ਦਾ ਕੀਤਾ ਉਦਘਾਟਨ

PPN15091421

ਅੰਮ੍ਰਿਤਸਰ, 15 ਸਤੰਬਰ (ਸੁਖਬੀਰ ਸਿੰਘ )- ਹਲਕਾ ਉਤਰੀ ਵਾਰਡ ਨੰ 14  ਅਮਨ ਐਵਿਨਿਊ ਵਿਖੇ ਇਕ ਰੈਲੀ ਕਰਵਾਈ ਗਈ। ਮਾਨਯੋਗ ਸਥਾਨਕ ਸਰਕਾਰ, ਮੈਡਿਕਲ ਸਿੱਖਿਆ ਅਤੇ ਖੋਜ ਮੰਤਰੀ ਅਨਿਲ ਜੋਸ਼ੀ ਜੀ ਮੁੱਖ ਮਹਿਮਾਨ ਵੱਜੋ ਪਹੁੰਚੇ। ਮਾਨਯੋਗ ਮੰਤਰੀ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਹਲਕਾ ਉਤਰੀ ਦੇ ਇਤਿਹਾਸ ਵਿਚ ਜੋ ਕੰਮ ੬੭ ਸਾਲਾਂ ਵਿਚ ਨਹੀ ਹੋਏ ਉਹ ਕੇਵਲ ੭ ਸਾਲਾਂ ਵਿਚ ਹੀ ਸਰਕਾਰ ਦੁਆਰਾ ਕਰਵਾਏ ਗਏ ਹਨ। ਸਰਕਾਰ ਦੁਆਰਾ ੮੮ ਫੁੱਟ ਰੋਡ ਤੇ ਸੜਕ, ਗੰਦਾ ਨਾਲਾ ਬੰਦ ਕਰਵਾਉਣ ਦਾ ਕੰਮ, ਬਟਾਲਾ ਰੋਡ, ਕਿਚਲ ਚੋਂਕ ਆਦਿ ਹਲਕਾ ਉਤਰੀ ਦੇ ਅਹਿਮ ਕੰਮ ਕਰਵਾਏ ਗਏ ਹਨ। ਇਸ ਤੋ ਇਲਾਵਾ ਬੀ. ਆਰ. ਟੀ. ਐਸ, ਸੜਕਾਂ ਚੋੜੀਆ ਕਰਵਾਉਣ ਦਾ ਕੰਮ, ਟਾਈਲਾਂ ਲਗਵਾਉਣ ਦੇ ਕੰਮ ਲਗਾਤਾਰ ਚਲ ਰਹੇ ਹਨ। ਲੋਕਾਂ ਵੱਲੋ ਚੋਣੇ ਨੋਮਾਇੰਦੇ ਦਾ ਕੰਮ ਹੁੰਦਾ ਹੈ ਕਿ ਉਹ ਲੋਕਾਂ ਦੀਆਂ ਮੁਸ਼ਿਕਲਾਂ ਦਾ ਹਲ ਕਰਨਾ ਅਤੇ ਤੁਹਾਡੇ ਕੰਮ ਸਰਕਾਰ ਤਕ ਪਹੁੰਚਾ ਕਿ ਉਨਹਾਂ ਦਾ ਹਲ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਤੁਹਾਡਾ ਇਹ ਨੁਮਾਇੰਦਾ ਹਮੇਸ਼ਾ ਹੀ ਤੁਹਾਡੇ ਵਿਚ ਰਿਹਾ ਹੈ ਤੇ ਤੁਹਾਡੀਆਂ ਮੁਸ਼ਕਿਲਾਂ ਸਦਾ ਹੀ ਪਹਿਲ ਦੇ ਅਧਾਰ ਤੇ ਆਪਨਾ ਫਰਜ ਸਮਛਦਿਆਂ ਹਲ ਕੀਤਾ ਹੈ।ਰੈਲੀ ਤੋਂ ਉਪਰੰਤ ਮੰਤਰੀ ਅਨਿਲ ਜੋਸ਼ੀ ਵੱਲੋ ਵੱਖ ਵੱਖ ਗਲੀਆ ਦਾ ਉਦਘਾਟਨ ਕੀਤਾ ਗਿਆ। ਇਸ ਮੋਕੇ ਤੇ ਡਾ. ਸੁਭਾਸ਼ ਪੱਪੂ, ਬਲਵਿੰਦਰ ਤੁੰਗ, ਸੰਦੀਪ ਭੁੱਲਰ, ਰੂਪ ਲਾਲ, ਪ੍ਰੇਮ ਪਹਿਲਵਾਨ, ਜਥੇਦਾਰ ਜਗਤਾਰ ਸਿੰਘ, ਪ੍ਰੀਤੋਸ਼ ਮਿਸ਼ਰਾ, ਜਥੇਦਾਰ ਗੁਰਮੀਤ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ, ਹੀਰਾ ਲਾਲ ਸ਼ਰਮਾ, ਪ੍ਰਿੰਸ, ਸੁਰਿੰਦਰ ਭਗਤ, ਵਿਕੀ ਆਦਿ ਮੋਜੂਦ ਸਨ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …

Leave a Reply