ਜਲੰਧਰ, 15 ਸਤੰਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ) – ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਜੰਮੂ-ਕਸ਼ਮੀਰ ਵਿਚ ਹੜ੍ਹ ਦੀ ਵਿਗੜੀ ਹਾਲਤ ਨੂੰ ਦੇਖਦੇ ਹੋਏ ਰਾਜ ਲਈ ਰਾਹਤ ਸਮੱਗਰੀ ਨਾਲ ਭਰੇ ਤਿੰਨ ਟਰੱਕ ਭੇਜੇ ਹਨ। ਐਲ ਪੀ ਯੂ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਜੰਮੂ- ਕਸ਼ਮੀਰ ਵਿਚੱ ਕਸ਼ਟ ਭੋਗ ਰਹੇ ਲੋਕਾਂ ਲਈ ਕਈ ਟਨ ਅਤਿ ਜਰੂਰੀ ਬੁਨਿਆਦੀ ਚੀਜਾਂ ਨੂੰ ਜਾੱਏ ਆਫ ਗਿਵਿੰਗ ਪ੍ਰੋਗ੍ਰਾਮ ਦੇ ਤਹਿਤ ਇੱਕਠੇ ਕੀਤਾ ਹੈ। ਐਲ ਪੀ ਯੂ ਦੇ ਵੱਖਰੇ ਵਿਦਿਆਰਥੀ ਸਮੂਹ ਮਾਨਵੀ ਮੁੱਲਾਂ ਦੇ ਕਾਰਨ ਜਾਗ੍ਰਤ ਹੋਏ ਹਨ ਅਤੇ ਕੱਲ ਹੋਰ ਤਿੰਨ ਟਰੱਕ ਭੇਜਣ ਲਈ ਸਹਿਯੋਗ ਕਰ ਰਹੇ ਹਨ। ਕਈ ਵਿਦਿਆਰਥੀ ਸਮੂਹਾਂ ਅਤੇ ਸੰਗਠਨਾਂ ਦੇ ਨਾਲ ਵਿਚਾਰ ਵਿਮਰਸ਼ ਕਰਣ ਦੇ ਬਾਅਦ, ਐਲ ਪੀ ਯੂ ਦੇ ਐਨ ਐਸ ਐਸ ਵਾਲਨਟੀਯਰ ਰਾਹਤ ਸਾਮਗਰੀ ਇੱਕਠਾ ਕਰਣ ਲਈ ਦਿਨ- ਰਾਤ ਕੋਸ਼ਿਸ਼ ਕਰ ਰਹੇ ਹਨ। ਭੇਜੀ ਗਈ ਰਾਹਤ ਸਾਮਗਰੀ ਵਿੱਚ ਸੁਕਾ ਰਾਸ਼ਨ ਬਿਸਕੁਟ, ਬਰੇਡ, ਚਾਦਰਾਂ, ਬੁਨਿਆਦੀ ਦਵਾਈਆਂ, ਡਿਸਇੰਫੋਕਟੇਂਟਸ, ਮੁੱਢਲੀ ਚਿਕਿਤਸਾ ਕਿੱਟ, ਕੰਬਲ, ਗੱਦੇ, ਊਨੀ ਕੱਪੜੇ ਅਤੇ ਪਾਣੀ ਦੀਆਂ ਬੋਤਲਾਂ ਸ਼ਾਮਿਲ ਹਨ। ਸਾਰੇ ਵਿਦਿਆਰਥੀਆਂ ਅਤੇ ਸਟਾਫ ਦੇ ਮੈਬਰਾਂ ਲਈ ਅਪੀਲ ਭਰੇ ਸੁਨੇਹਾ ਵਿਚੱ ਐਲ ਪੀ ਯੂ ਦੇ ਚਾਂਸਲਰ ਸ਼੍ਰੀ ਅਸ਼ੋਕ ਮਿਤੱਲ ਨੇ ਜ਼ੋਰ ਦੇ ਕਰ ਕਿਹਾ- ਸਮੇ ਦੀ ਜਰੂਰਤ ਹੈ ਕਿ ਵਿਆਕੁਲ ਦੇਸ਼ ਵਾਸੀਆਂ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਣ ਲਈ ਨਿ-ਸਵਾਰਥ ਅੱਗੇ ਆਇਏ।ਐਲ ਪੀ ਯੂ ਨੇ ਐਮਪਲ ਫਾਉਡੇਸ਼ਨ, ਕਸ਼ਮੀਰੀ ਵਿਦਿਆਰਥੀ ਸੰਗਠਨ, ਦਿਸ਼ਾ ਫਾਉਾਂਡੇਸ਼ਨ, ਯੂਨੀਵਰਸਿਟੀ ਦੇ ਐਨ ਐਸ ਐਸ ਅਤੇ ਐਨ ਸੀ ਸੀ ਵਾਲੰਟੀਅਰ ਅਤੇ ਕੁੱਝ ਹੋਰ ਵਿਦਿਆਰਥੀ ਸਮੂਹਾਂ ਦੇ ਨਾਲ ਰਾਹਤ ਕੋਸ਼ ਸ਼ੁਰੂ ਕਰ ਦਿੱਤਾ ਹੈ।ਸਭ ਨੂੰ ਅਪੀਲ ਹੈ ਕਿ ਉਹ ਜੰਮੂ-ਕਸ਼ਮੀਰ ਦੇ ਲੋਕਾਂ ਦੀ ਮਦਦ ਕਰਣ ਲਈ ਜਿਨ੍ਹਾਂ ਹੋ ਸਕੇ ਅੱਗੇ ਆਈਏ।ਇੱਕ ਛੋਟੇ ਜਿਹੇ ਯੋਗਦਾਨ ਤੋ ਵੀ ਸਾਰੇ ਕਮਜੋਰ ਅਤੇ ਦੁਖੀ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲ ਸਕਦੀ ਹੈ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …