Sunday, June 15, 2025
Breaking News

ਸ਼੍ਰੋਮਣੀ ਕਮੇਟੀ ਨੇ ਜੰਮੂ-ਕਸ਼ਮੀਰ ‘ਚ ਫਸੇ 88 ਹੜ੍ਹ ਪੀੜਤਾਂ ਨੂੰ ਹਵਾਈ ਜਹਾਜ਼ ਰਾਹੀ ਲਿਆਂਦਾ ਵਾਪਸ

PPN15091422
ਅੰਮ੍ਰਿਤਸਰ 15 ਸਤੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਜੰਮੂ-ਕਸ਼ਮੀਰ ਦੇ ਹੜ੍ਹ-ਪੀੜਤਾਂ ਦੀ ਲਗਾਤਾਰ ਦਿਲ ਖੋਲ੍ਹ ਕੇ ਮਦਦ ਕਰ ਰਹੀ ਹੈ।ਸ਼੍ਰੋਮਣੀ ਕਮੇਟੀ ਵੱਲੋ ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿਖੇ ਗੁਰਦੁਆਰਾ ਸ਼ਹੀਦ ਗੰਜ ਬਡਗਾਮ ‘ਚ ਸਭ ਤੋਂ ਪਹਿਲਾਂ ਰਾਹਤ ਕੈਂਪ ਸ਼ੂਰੂ ਕੀਤਾ ਗਿਆ, ਜਿੱਥੇ ਨਿਰੰਤਰ ਹਜ਼ਾਰਾਂ ਹੜ੍ਹ ਪੀੜ੍ਹਤਾਂ ਦੀ ਮਦਦ ਕੀਤੀ ਜਾ ਰਹੀ ਹੈ।ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਹੜ੍ਹ ਪੀੜ੍ਹਤਾਂ ਲਈ ਲਗਾਤਾਰ ਰਾਸ਼ਨ, ਪਹਿਨਣ ਲਈ ਕੱਪੜੇ, ਬੱਚਿਆਂ ਲਈ ਦੁੱਧ ਫੀਡਰ ਬੋਤਲਾਂ, ਕੰਬਲ, ਚਪਲਾਂ ਆਦਿ ਸਮਾਨ ਭੇਜਿਆ ਜਾ ਚੁੱਕਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ. ਬਲਵਿੰਦਰ ਸਿੰਘ ਜੌੜਾ ਵਧੀਕ ਸਕੱਤਰ ਤੇ ਭੁਪਿੰਦਰਪਾਲ ਸਿੰਘ ਮੀਤ ਸਕੱਤਰ ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜੰਮੂ-ਕਸ਼ਮੀਰ ‘ਚ ਫਸੇ ੮੮ ਹੜ੍ਹ ਪੀੜਤਾਂ ਨੂੰ ਸ੍ਰੀਨਗਰ ਤੋਂ ਅੰਮ੍ਰਿਤਸਰ ਤੀਕ ਹਵਾਈ ਜਹਾਜ ਰਾਹੀਂ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ ਜਿਨ੍ਹਾਂ ਵਿੱਚ ਪ੍ਰਭਦੀਪ ਸਿੰਘ, ਗੁਰਵਿੰਦਰ ਸਿੰਘ, ਮਲਕੀਤ ਸਿੰਘ, ਪਰਦੀਪ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਦਿਲਜੋਤ ਕੌਰ, ਸੀਰਤ, ਹਰਮਨਦੀਪ ਸਿੰਘ, ਪਵਨ ਕੁਮਾਰ, ਜਸਪ੍ਰੀਤ ਸਿੰਘ, ਮਨਜੀਤ ਕੌਰ, ਪਰਮਜੀਤ ਸਿੰਘ, ਜਸਵਿੰਦਰ ਕੌਰ, ਪਰਮਜੀਤ ਕੌਰ, ਮਨਪ੍ਰੀਤ ਕੌਰ, ਲਖਵਿੰਦਰ ਸਿੰਘ, ਸੁਖਦੀਪ ਸਿੰਘ, ਜਸਪਾਲ ਸਿੰਘ, ਰਵੀ ਕੁਮਾਰ, ਚਮਨ ਲਾਲ, ਬਲਬੀਰ ਕੁਮਾਰ, ਸੁਰਜੀਤ ਕੁਮਾਰ, ਸੁਖਵਿੰਦਰ ਸਿੰਘ, ਮਹੇਸ਼ ਕੁਮਾਰ, ਤਰਸੇਮ ਚੰਦ, ਸੁਸ਼ੀਲ ਕੁਮਾਰ, ਬੋਧ ਰਾਜ, ਗੁਰਦੀਪ ਸਿੰਘ, ਕਸ਼ਮੀਰ ਸਿੰਘ, ਪ੍ਰਭਜੋਤ ਸਿੰਘ, ਹਰਜਿੰਦਰ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ, ਪਿਆਰਾ ਸਿੰਘ, ਦਿਲਬਾਗ ਸਿੰਘ, ਇੰਦਰਜੀਤ ਸਿੰਘ, ਰਸ਼ਪਾਲ ਸਿੰਘ, ਅਵਤਾਰ ਸਿੰਘ, ਸੁਲਖਣ ਸਿੰਘ, ਕਸ਼ਮੀਰ ਸਿੰਘ, ਪੂਰਨ ਸਿੰਘ, ਅਵਤਾਰ ਸਿੰਘ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਜਗਜੀਤ ਸਿੰਘ, ਸ਼ੁਸ਼ਪਾਲ ਸਿੰਘ, ਹੀਰਾ ਸਿੰਘ, ਇਕਬਾਲ ਸਿੰਘ, ਨੀਰਜ ਕੁਮਾਰ, ਗੁਰਮੁਖ ਸਿੰਘ, ਬਲਰਾਜ ਸਿੰਘ, ਪਵਨ ਕੁਮਾਰ, ਕੁਲਵੰਤ ਸਿੰਘ , ਸਰਵਨ ਸਿੰਘ, ਗੁਰਪ੍ਰੀਤ ਸਿੰਘ, ਗੁਰਜਿੰਦਰਪਾਲ ਸਿੰਘ, ਕਮਲਜੀਤ ਕੌਰ, ਲਖਵਿੰਦਰ ਸਿੰਘ, ਰੇਸ਼ਮ ਸਿੰਘ, ਹਰਮੇਸ਼ ਸਿੰਘ, ਜੋਧ ਸਿੰਘ, ਮਨੀਸ਼, ਹਜੂਰ ਚੰਦ, ਕਾਕਾ, ਮੁਨੀਸ਼ ਕੁਮਾਰ, ਰੂਪ ਲਾਲ, ਰਜਿੰਦਰ ਕੁਮਾਰ, ਸ਼ਿੰਗਾਰਾ ਚੰਦ, ਸੁਬਾਸ਼ ਚੰਦ, ਜਸਪਾਲ ਸਿੰਘ, ਕੁਲਦੀਪ ਸਿੰਘ, ਲਖਵਿੰਦਰ ਸਿੰਘ, ਰੇਸ਼ਮ ਸਿੰਘ, ਹਰਮੇਸ਼ ਸਿੰਘ, ਰੇਸ਼ਮ ਸਿੰਘ, ਅਮਰਜੀਤ ਸਿੰਘ, ਰਮਨਜੀਤ ਕੌਰ, ਅੰਜਲੀ ਮਹਿਰਾ, ਦਿਵਿਆ ਮਹਿਰਾ, ਸਤਪਾਲ,ਜਤਿੰਦਰ ਸਿੰਘ, ਜਾਨਵੀ, ਯੁਵਰਾਜ ਸਿੰਘ ਤੇ ਨਵਦੀਪ ਸਿੰਘ ਸ਼ਾਮਲ ਹਨ ਤੇ ਉਹ ਖੁਦ ਆਪ ਨਾਲ ਆਏ ਹਨ।ਉਨ੍ਹਾਂ ਦੱਸਿਆ ਕਿ ਅਸੀ ਹਰ ਰੋਜ਼ ਜੈੱਟ ਏਅਰ ਲਾਈਨਜ਼ ਕੋਲੋਂ ਵੱਧ ਤੋਂ ਵੱਧ ਟਿਕਟਾਂ ਦੀ ਮੰਗ ਕਰਦੇ ਹਾਂ, ਪਰ ਅੱਜ ਕੇਵਲ ੮੮ ਟਿਕਟਾਂ ਹੀ ਹੋਈਆਂ ਹਨ।ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਆਪਣੇ ਖਰਚੇ ਤੇ ਸ੍ਰੀਨਗਰ ਤੋਂ ਅੰਮ੍ਰਿਤਸਰ ਤੀਕ ਬਾਕੀ ਵੀ ਹੜ੍ਹ ਕਾਰਨ ਜੋ ਸ੍ਰੀਨਗਰ ਫਸੇ ਹਨ ਏਅਰ ਲਾਈਨਜ਼ ਦੀਆਂ ਸੀਟਾਂ ਉਪਲਬੱਧ ਹੋਣ ਤੇ ਵਾਪਸ ਲਿਆਵੇਗੀ।ਇਸ ਮੌਕੇ ਇੰਦਰ ਮੋਹਣ ਸਿੰਘ ‘ਅਨਜਾਣ” ਸੁਪਰਵਾਈਜ਼ਰ, ਜਤਿੰਦਰ ਸਿੰਘ ‘ਇੰਚਾਰਜ ਏਅਰ ਪੋਰਟ ਸੂਚਨਾ ਦਫਤਰ’ ਅਤੇ ਅੰਮ੍ਰਿਤਪਾਲ ਸਿੰਘ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply