Saturday, May 24, 2025
Breaking News

ਖ਼ਾਲਸਾ ਕਾਲਜ ਵਿਖੇ ਕੰਪਿਊਟਰ ਤਕਨਾਲੋਜ਼ੀ ‘ਤੇ ਵਰਕਸ਼ਾਪ ਲਗਾਈ

PPN15091423
ਅੰਮ੍ਰਿਤਸਰ, 15 ਸਤੰਬਰ (ਪ੍ਰੀਤਮ ਸਿੰਘ)- ਕੰਪਿਊਟਰ ਦਾ ਅੱਜ ਦੇ ਸਮਾਜ ‘ਚ ਯੋਗਦਾਨ ਅਤੇ ਉਸ ਦੀਆਂ ਨਵੀਆਂ ਤਕਨੀਕਾਂ ਨਾਲ ਸਮਾਜ ‘ਤੇ ਕਿਸ ਤਰ੍ਹਾਂ ਪ੍ਰਭਾਵ ਪੈ ਰਿਹਾ ਸਬੰਧੀ ਖ਼ਾਲਸਾ ਕਾਲਜ ਵਿਖੇ ਪੀ. ਜੀ. ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਦੀ ਟੈਕ-ਈਰਾ ਕੰਪਿਊਟਰ ਵਿਭਾਗ ਨੇ ‘ਐਨਡਰੋਇਡ ‘ਤੇ ਅਧਾਰਿਤ ਲੇਟੈਸਟ ਅਪਕਮਿੰਗ ਤਕਨੀਕ’ ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ‘ਚ ਐੱਚ. ਸੀ. ਐੱਲ. ਇਨਫ਼ੋਸਿਸਟਮ ਵਿਭਾਗ ਦੇ ਕੰਪਿਊਟਰ ਮਾਹਿਰਾਂ ਨੇ ਆਧੁਨਿਕ ਤਕਨੀਕਾਂ ਸਬੰਧੀ ਭਰਪੂਰ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਾਲਜ ਪੁੱਜੇ ਮਾਹਿਰਾਂ ਦਾ ਸਵਾਗਤ ਕਰਦਿਆ ਦੱਸਿਆ ਕਿ ਅਜਿਹੀ ਵਰਕਸ਼ਾਪ ਲਗਾਉਣ ਨਾਲ ਜਿੱਥੇ ਵਿਦਿਆਰਥੀਆਂ ਦੇ ਗਿਆਨ ‘ਚ ਵਾਧਾ ਹੁੰਦਾ ਹੈ, ਉੱਥੇ ਉਹ ਅਜੋਕੇ ਸਮੇਂ ਦੀਆਂ ਆਧੁਨਿਕ ਵਿਧੀਆਂ ਤੋਂ ਜਾਣੂ ਹੁੰਦੇ ਹਨ।  ਉਨ੍ਹਾਂ ਕਿਹਾ ਉਕਤ ਮਾਹਿਰਾਂ ਵੱਲੋਂ ਆਯੋਜਿਤ ਇਸ ਵਰਕਸ਼ਾਪ ‘ਚ ਵਿਦਿਆਰਥੀਆਂ ਨੂੰ ਵਰਤਮਾਨ ਉਪਰੇਟਿੰਗ ਸਿਸਟਮ ਐਨਡਰੋਇਡ ਸਬੰਧੀ ਵਿਸਥਾਰ ‘ਚ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਕਿਸ ਤਰ੍ਹਾਂ ਜਾਵਾ ਭਾਸ਼ਾ ਨੂੰ ਵਰਤ ਕੇ ਐਨਡਰੋਇਡ ਬੇਸਡ ਐਪਲੀਕੇਸ਼ਨ ਤਿਆਰ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕੁਝ ਵਿਦਿਆਰਥੀਆਂ ਨੂੰ ਐੱਚ. ਸੀ. ਐੱਲ. ‘ਚ ਟ੍ਰੇਨਿੰਗ ਲਈ ਚੁਣਿਆ। ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਇਸ ਵਰਕਸ਼ਾਪ ਦੌਰਾਨ ਮਹਿਰਾਂ ਵੱਲੋਂ ਦੱਸੇ ਗਏ ਨੁਕਤਿਆਂ ਦਾ ਲਾਹਾ ਲੈਂਦਿਆ ਵਿਦਿਆਰਥੀ ਨਵੀਨਤਮ ਤਕਨੀਕ ਨੂੰ ਅਪਨਾਉਂਦਿਆ ਆਪਣੇ ਰੋਜ਼ਮਰ੍ਹਾ ਦੇ ਕੰਮਾਂ ਨੂੰ ਸਰਲ ਬਣਾਉਣਗੇ।
ਇਸ ਮੌਕੇ ‘ਤੇ ਵਿਭਾਗ ਮੁੱਖੀ ਪ੍ਰੋ: ਹਰਭਜਨ ਸਿੰਘ, ਪ੍ਰੋ: ਕਵਲਜੀਤ ਕੌਰ, ਪ੍ਰੋ: ਸੁਖਵਿੰਦਰ ਕੌਰ, ਪ੍ਰੋ: ਮਨੀ ਅਰੋੜਾ, ਪ੍ਰੋ: ਰੁਪਿੰਦਰ ਸਿੰਘ, ਪ੍ਰੋ: ਸੁਖਪੁਨੀਤ ਕੌਰ, ਪ੍ਰੋ: ਰਾਜਕਿਰਨ ਸਿੰਘ, ਪ੍ਰੋ: ਪ੍ਰਭਜੋਤ ਕੌਰ, ਪ੍ਰੋ: ਗਗਨਪ੍ਰੀਤ ਕੌਰ, ਪ੍ਰੋ: ਜਗੀਰ ਸਿੰਘ, ਪ੍ਰੋ: ਪੂਨਮਜੀਤ ਕੌਰ, ਪ੍ਰੋ: ਰੁਪਿੰਦਰ ਕੌਰ, ਪ੍ਰੋ: ਸਿਮਰਨਜੀਤ ਕੌਰ, ਪ੍ਰੋ: ਹਰਸਿਮਰਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਵਿਦਿਆਰਥੀ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ

ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …

Leave a Reply