ਸੁਨਾਮ, 4 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਯੂਨਾਇਟਡ ਹਿੰਦੂ ਫ਼ਰੰਟ ਦੇ ਕਾਰਜਕਾਰੀ ਪ੍ਰਧਾਨ ਜੈ
ਭਗਵਾਨ ਗੋਇਲ ਦਾ ਭਾਜਪਾ ਦੇ ਸਾਬਕਾ ਜਰਨਲ ਸਕੱਤਰ ਸ਼ੰਕਰ ਬਾਂਸਲ ਦੇ ਦਫ਼ਤਰ ਪਹੁੰਚਣ ਤੇ ਸਮੂਹ ਭਾਜਪਾ ਆਗੂ ਅਤੇ ਵਰਕਰਾਂ ਵਲੋਂ ਯੂਗੇਸ ਗਰਗ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ।ਜੈ ਭਗਵਾਨ ਗੋਇਲ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਦੀ ਜਿੱਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਹੈ ਸਮਾਜ ਦੇ ਹਰ ਵਰਗ ਵੱਲੋਂ ਸਰਕਾਰ ਦੀ ਨੀਤੀਆਂ ਨੂੰ ਵੋਟ ਦਿੱਤਾ ਹੈ।ਭਾਜਪਾ ਦੇ ਨੈਸ਼ਨਲ ਮੈਂਬਰ ਪ੍ਰੇਮ ਗੁਗਨਾਨੀ ਸ਼ੰਕਰ ਬਾਂਸਲ ਰਾਜੀਵ ਗਰਗ ਅਤੇ ਯੂਗੇਸ ਗਰਗ ਨੇ ਆਪਣੇ ਵਿਚਾਰ ਰੱਖੇ।ਇਸ ਮੌਕੇ ਮਾਇਨੋਰਟੀ ਮੋਰਚੇ ਦਾ ਸੂਬਾ ਸਕੱਤਰ ਪੂਰਨ ਜੈਨ ਸਾਬਕਾ ਨਗਰ ਕੌਂਸਲਰ ਲਛਮਣ ਦਾਸ ਰੈਗਰ, ਮੋਹਿਤ ਗਰਗ, ਕੁਲਵੀਰ ਸਿੰਘ, ਸ਼ਿਆਮ ਚੰਦ, ਸੰਦੀਪ ਜਿੰਦਲ, ਪਰਮਿੰਦਰ ਗੋਇਲ, ਤਰਸੇਮ ਜੈਨ, ਅਸ਼ੋਕ ਬੱਬੂ, ਅਸ਼ੋਕ ਬਾਂਸਲ, ਅਸ਼ੋਕ ਧਰਮਗੜੀਆ, ਜਸਕਰਨ ਸਿੰਘ, ਸੁਰਿੰਦਰ ਜੈਨ, ਭਗਵਾਨ ਦਾਸ ਕਾਂਸਲ ਅਤੇ ਕਈ ਹੋਰ ਵਰਕਰ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media