ਮਾਸਟਰ ਕੇਡਰ ਦੇ ਲੈਕਚਰਾਰ ਤੇ ਮੁੱਖ ਅਧਿਆਪਕਾਂ ਦੀਆਂ ਅਸਾਮੀਆਂ ਭਰੀਆਂ ਜਾਣ- ਬਲਦੇਵ ਬੁੱਟਰ

ਬਟਾਲਾ, 17 ਸਤੰਬਰ (ਨਰਿੰਦਰ ਬਰਨਾਲ)- ਪੰਜਾਬ ਦੀ ਸਿਰਮੌਰ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਇਕਾਈ ਗੁਰਦਾਸਪੁਰ ਦੀ ਇਕ ਜ਼ਰੂਰੀ ਤੇ ਅਹਿਮ ਮੀਟਿੰਗ ਸੂਬਾ ਪ੍ਰਧਾਂਨ ਬਲਦੇਵ ਸਿੰਘ ਬੁੱਟਰ ਤੇ ਜ਼ਿਲ੍ਹਾ ਪ੍ਰਧਾਂਨ ਕੁਲਵਿੰਦਰ ਸਿੰਘ ਸਿਧੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਮਾਸਟਰ ਕੇਡਰ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਬੀਤੇ ਦਿਨੀਂ ਸਿਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾਂ ਨਾਲ ਹੋਈ ਵਿਸਥਾਰ ਪੂਰਵਕ ਮੀਟਿੰਗ ਬਾਰੇ ਵੀ ਦੱਸਿਆ ਗਿਆ। ਯੂਨੀਅਨ ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ਦੇ ਸਕੂਲਾਂ ਵਿਚ ਹਜ਼ਾਰਾ ਹੀ ਅਸਾਮੀਆਂ ਖਾਲੀ ਪਈਆਂ ਹਨ ਤੇ ਸਰਕਾਰ ਵੱਲੋਂ ਇਹ ਬਾਰ ਬਾਰ ਬਿਆਨ ਬਾਜ਼ੀ ਕੀਤੀ ਜਾਂਦੀ ਰਹੀ ਹੈ ਕਿ ਪੰਜਾਬ ਦੇ ਸਕੂਲਾਂ ਵਿਚ ਖਾਲੀ ਅਸਾਮੀਆਂ ਨੂੰ ਪਹਿਲ ਦੇ ਅਧਾਰ ਤੇ ਭਰ ਦਿਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਮੁਖ ਅਧਿਆਪਕਾ ਦੀਆਂ ਖਾਲੀ ਪੋਸਟਾਂ ਹੋਣ ਕਰਕੇ ਸਕੂਲੀ ਪ੍ਰਬੰਧ ਡਗਮਗਾ ਗਿਆ ਹੈ। ਲੈਕਚਰਾਰ ਵਰਗ ਦੀਆਂ ਵੱਖ-ਵੱਖ ਵਿਸ਼ਿਆਂ ਦੀ ਅਸਾਮੀਆਂ ਖਾਲੀ ਹੋਣ ਕਰਕੇ ਪੰਜਾਬ ਦੇ ਸਕੂਲਾਂ ਵਿਚ ਪੜ ਰਹੇ ਪੇਂਡੂ ਵਿਦਿਆਰਥੀਆਂ ਦੀ ਪੜਾਈ ਪ੍ਰਭਾਵਿਤ ਹੋ ਰਹੀ ਹੈ, ਪਰ ਜੇਕਰ ਵੇਖਿਆ ਜਾਵੇ ਤਾਂ ਸ਼ਹਿਰੀ ਸਕੂਲਾਂ ਵਿਚ ਜਿਆਦਾ ਸਮਾਂ ਪੋਸਟਾਂ ਖ਼ਾਲੀ ਨਹੀਂ ਰਹਿੰਦੀਆਂ ਤੇ ਹਰ ਕੋਈ ਸ਼ਹਿਰ ਦੇ ਸਕੂਲ ਨੂੰ ਤਰਜੀਹ ਦੇ ਰਿਹਾ ਹੈ। ਇਸ ਦੇ ਮੁਕਾਬਲੇ ਪੇਂਡੂ ਸਕੂਲ ਪੜ੍ਹਾਈ ਤੇ ਗਿਆਨ ਪੱਖੋਂ ਪਿਛੇ ਰਹੀ ਜਾ ਰਹੇ ਹਨ। ਯੂਨੀਅਨ ਸਰਕਾਰ ਕੋਲਂੋ ਮੰਗ ਕੀਤੀ ਕਿ ਸੰਕੈਡਰੀ ਸਕੂਲਾਂ ਵਿਚ ਲੈਕਚਰਾਰ ਦੀਆਂ ਸਾਰੀਆਂ ਅਸਾਮੀਆਂ ਪਹਿਲ ਦੇ ਅਧਾਰ ਤੇ ਭਰੀਆਂ ਜਾਣ। ਤਾਂ ਜੋ ਪੇਂਡੂ ਵਿਦਿਆਰਥੀਆਂ ਦਾ ਵੀ ਭਲਾ ਹੋ ਸਕੇ। ਕੁਲਵਿੰਦਰ ਸਿੰਘ ਸਿਧੁ ਜ਼ਿਲ੍ਹਾ ਪ੍ਰਧਾਂਨ ਨੇ ਵਿਚਾਰ ਪੇਸ਼ ਕਰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ 600 ਸਕੂਲਾਂ ਵਿਚ ਵੋਕੇਸ਼ਨ ਸਿਖਿਆ ਸ਼ੁਰੂ ਕੀਤੇ ਜਾਣ ਦੀ ਮਾਸਟਰ ਕੇਡਰ ਸ਼ਲਾਘਾ ਕਰਦਾ ਹੈ ਇਸ ਨਾਲ ਵਿਦਿਆਰਥੀ ਕੁਝ ਕਿਤਾ ਅਪਣਾ ਕਿ ਆਪਣੀ ਵਿਚ ਕਾਮਯਾਬ ਹੋਣਗੇ, ਪਰ ਇਸ ਕਾਮਯਾਬੀ ਦੇ ਟੀਚੇ ਨੂੰ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜੇਕਰ ਪੰਜਾਬ ਦੇ ਸਕੂਲਾਂ ਵਿਚ ਪਹਿਲੀ ਜਮਾਤ ਤੋਂ ਲੈ ਕੇ ਬਾਰਵੀਂ ਤੱਕ ਦੇ ਸਕੂਲਾਂ ਵਿਚ ਅਧਿਆਪਕਾਂ ਦੀਆਂ ਅਸਾਮੀਆਂ ਭਰੀਆਂ ਹੋਈਆਂ ਹੋਣਗੀਆਂ। ਸਿਖਿਆ ਨੀਤੀ 2003 ਤੇ ਬੋਲਦਿਆਂ
ਬੁੱਟਰ ਨੇ ਕਿਹਾ ਕਿ ਸਕੂਲਾਂ ਤੇ ਦਫ਼ਤਰਾਂ ਦੀ ਮੋਹਰਾਂ ਬਦਲਣ ਨਾਲ ਜਾਂ ਸਕੂਲਾਂ ਦੇ ਬੋਰਡ ਐਲੀਮੈਂਟਰੀ ਜਾਂ ਸੰਕੈਡਰੀ ਕਰਨ ਨਾਲ ਸਿਖਿਆ ਨੀਤੀ ਲਾਗੂ ਨਹੀਂ ਹੁੰਦੀ , ਇਸ ਵਾਸਤੇ ਐਲੀਮਂੈਟਰੀ ਵਿੰਗ ਦਾ ਪ੍ਰਬੰਧ ਮਾਸਟਰ ਕੇਡਰ ਤੇ ਸੰਕੈਡਰੀ ਵਿੰਗ ਦਾ ਪ੍ਰਬੰਧ ਲੈਕਚਰਾਰ ਕੇਡਰ ਨੂੰ ਸੌਂਪਣ ਦੀ ਮੰਗ ਵੀ ਕੀਤੀ ਗਈ। ਸਿਖਿਆ ਨੀਤੀ ਨੂੰ ਸਹੀ ਅਰਥਾਂ ਵਿਚ ਲਾਗੂ ਕਰਕੇ ਹੀ ਸਿਖਿਆ ਦਾ ਸੁਧਾਰ ਕੀਤਾ ਜਾ ਸਕਦਾ ਹੈ। ਇਸ ਅਹਿਮ ਤੇ ਪ੍ਰਭਾਂਵਸ਼ਾਲੀ ਮੀਟਿੰਗ ਦੌਰਾਨ ਸਮਸੇਰ ਸਿੰਘ ਕਾਹਲਂੋ, ਸੁਖਰਾਜ ਸਿੰਘ ਖਾਲਸਾ, ਵਿਜੇ ਕੁਮਾਰ ਦੀਨਾਨਗਰ, ਕੇਵਲ ਸਿੰਘ ਕਾਹਨੂੰਵਾਨ, ਪ੍ਰੇਮਪਾਲ ਸਿੰਘ ਢਿਲਂੋ, ਕਰਮਚੰਦ ਸੱਭਰਵਾਲ ਸਰਪ੍ਰਸਤ ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਹਾਜ਼ਰ ਸਨ।
Punjab Post Daily Online Newspaper & Print Media