ਘਰੇਲੂ ਰਸੋਈ ਦੇ ਨਾਲ-ਨਾਲ ਦਵਾਈਆਂ ਤੇ ਕਾਸਮੈਟਿਕਸ ’ਚ ਵੀ ਹੁੰਦੀ ਹੈ ਹਲਦੀ ਦੀ ਵਰਤੋਂ
ਲੌਂਗੋਵਾਲ, 13 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਵੱਖ-ਵੱਖ ਕਿਸਮ ਦੇ ਰੋਗਾਂ ਲਈ ਵਰਦਾਨ ਮੰਨੀ ਜਾਣ ਵਾਲੀ ਹਲਦੀ ਨੂੰ ਜੇ ਕਾਸ਼ਤ ਦੇ ਤੌਰ ’ਤੇ
ਅਪਣਾਇਆ ਜਾਵੇ ਤਾਂ ਇਹ ਮੁਨਾਫੇ ਦਾ ਵੀ ਵਧੀਆ ਜਰੀਆ ਸਾਬਿਤ ਹੋ ਸਕਦੀ ਹੈ।ਭਾਰਤ ਮਸਾਲਿਆਂ ਦੇ ਉਤਪਾਦਨ ਪੱਖੋਂ ਮੋਹਰੀ ਦੇਸ਼ ਮੰਨਿਆਂ ਜਾਂਦਾ ਹੈ ਅਤੇ ਰਵਾਇਤੀ ਫ਼ਸਲ ਹਲਦੀ ਨੂੰ ਭਾਰਤੀ ਮਸਾਲਿਆਂ ਵਿੱਚ ਮਹੱਤਵਪੂਰਨ ਸਥਾਨ ਮਿਲਿਆ ਹੋਇਆ ਹੈ।ਜ਼ਿਲ੍ਹਾ ਸੰਗਰੂਰ ਦੇ ਪਿੰਡ ਕਪਿਆਲ ਦੇ ਅਗਾਂਹਵਧੂ ਕਿਸਾਨ ਲਵਪ੍ਰੀਤ ਸਿੰਘ ਨੇ ਹਲਦੀ ਦੀ ਬਹੁ-ਪੱਖੀ ਲੋੜ ਨੂੰ ਮਹੱਤਵਪੂਰਨ ਮੰਨਦਿਆਂ ਜੈਵਿਕ ਹਲਦੀ ਦੀ ਕਾਸ਼ਤ ਨੰੂ ਅਪਣਾਇਆ ਹੋਇਆ ਹੈ ਅਤੇ ਉਸ ਨੂੰ ਚੰਗੀ ਆਮਦਨ ਵੀ ਪ੍ਰਾਪਤ ਹੋ ਰਹੀ ਹੈ।
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਦੇ ਚੱਕਰ ਵਿਚੋਂ ਕੱਢਣ ਲਈ ਫ਼ਸਲੀ ਵਿਭਿੰਨਤਾ ਅਪਣਾਉਣ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਲਵਪ੍ਰੀਤ ਸਿੰਘ ਵਰਗੇ ਉਤਸ਼ਾਹੀ ਕਿਸਾਨ ਸਰਕਾਰ ਦੇ ਉਪਰਾਲਿਆਂ ਤੋਂ ਪ੍ਰੇਰਨਾ ਲੈ ਕੇ ਘੱਟ ਸਮੇਂ ਵਿੱਚ ਵਧੇਰੇ ਆਮਦਨ ਹਾਸਲ ਕਰਕੇ ਜਿਥੇ ਆਪਣੀ ਵਿੱਤੀ ਹਾਲਤ ਮਜ਼ਬੂਤ ਕਰ ਰਹੇ ਹਨ ਉਥੇ ਹੀ ਹੋਰਨਾਂ ਦੇ ਵੀ ਰਾਹ ਦਸੇਰਾ ਬਣ ਰਹੇ ਹਨ।ਲਵਪ੍ਰੀਤ ਸਿੰਘ ਨੇ ਦੱਸਿਆ ਕਿ ਜਿੱਥੇ ਹਲਦੀ ਦੀ ਵਰਤੋਂ ਘਰੇਲੂ ਰਸੋਈ ਵਿੱਚ ਕੀਤੀ ਜਾਂਦੀ ਹੈ, ਉਥੇ ਹੀ ਕਈ ਕਿਸਮ ਦੀਆਂ ਦਵਾਈਆਂ, ਕਾਸਮੈਟਿਕਸ ਆਦਿ ਬਣਾਉਣ ਲਈ ਵੀ ਹਲਦੀ ਦਾ ਇਸਤੇਮਾਲ ਕੀਤਾ ਜਾਂਦਾ ਹੈ।ਉਸ ਨੇ ਦੱਸਿਆ ਕਿ ਭਾਰਤ ਦੁਨੀਆਂ ਦਾ ਹਲਦੀ ਉਤਪਾਦਕ ਮੋਹਰੀ ਦੇਸ਼ ਹੈ ਅਤੇ ਆਂਧਰਾ ਪ੍ਰਦੇਸ਼, ਮਹਾਂਰਾਸਟਰ, ਉੜੀਸਾ, ਤਾਮਿਲਨਾਡੂ, ਕਰਨਾਟਕਾ ਅਤੇ ਕੇਰਲਾ ਵਿੱਚ ਇਸ ਦੀ ਖੇਤੀ ਵਧੇਰੇ ਹੁੰਦੀ ਹੈ, ਪਰ ਹੁਣ ਪੰਜਾਬ ਦੇ ਕਿਸਾਨ ਵੀ ਇਸ ਦੀ ਵਧਦੀ ਅਹਿਮੀਅਤ ਨੂੰ ਪਛਾਣਦੇ ਹੋਏ ਹਲਦੀ ਦੀ ਕਾਸ਼ਤ ਨੂੰ ਅਪਣਾ ਰਹੇ ਹਨ।
ਲਵਪ੍ਰੀਤ ਸਿੰਘ ਦੱਸਦਾ ਹੈ ਕਿ ਉਹ ਪਿਛਲੇ ਚਾਰ ਵਰ੍ਹਿਆਂ ਤੋਂ ਹਲਦੀ ਦੀ ਕਾਸ਼ਤ ਨਾਲ ਜੁੜਿਆ ਹੋਇਆ ਹੈ ਅਤੇ ਹਲਦੀ ਪਾਊਡਰ ਬਣਾ ਕੇ ਖੁਦ ਇਸ ਦਾ ਮੰਡੀਕਰਨ ਕਰਦਾ ਹੈ।ਇਸ ਤੋਂ ਇਲਾਵਾ ਹਲਦੀ ਦਾ ਜੈਵਿਕ ਬੀਜ਼ ਤਿਆਰ ਕਰਕੇ ਹੋਰਨਾ ਕਿਸਾਨਾਂ ਨੂੰ ਵੀ ਮੁਹੱਈਆ ਕਰਵਾਉਂਦਾ ਹੈ।ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸੰਗਰੂਰ ਦੇ ਨਾਲ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਗਾਏ ਜਾਂਦੇ ਕਿਸਾਨ ਸਿਖਲਾਈ ਕੈਂਪਾਂ ਅਤੇ ਕਿਸਾਨ ਮੇਲਿਆਂ ਵਿੱਚ ਆਪਣੇ ਉਤਪਾਦਾਂ ਦੇ ਸਟਾਲ ਲਗਾਉਣ ਵਾਲਾ ਲਵਪ੍ਰੀਤ ਸਿੰਘ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਨਾਲ ਵੀ ਜੂੜਿਆ ਹੋਇਆ ਹੈ, ਜੋ ਵੱਖ-ਵੱਖ ਖੇਤੀ ਉਤਪਾਦਾਂ ਦੇ ਉਤਪਾਦਨ ਅਤੇ ਮੰਡੀਕਰਨ ਲਈ ਮੰਚ ਪ੍ਰਦਾਨ ਕਰਦੀ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media