Thursday, February 26, 2026

ਪੰਜਾਬ ਰੋਡਵੇਜ਼ ਤੇ ਪਨਬਸ ਕਾਮਿਆਂ ਵਲੋਂ ਚੱਕਾ ਜਾਮ 2, 3 ਤੇ 4 ਜੁਲਾਈ ਨੂੰ – ਰੇਸ਼ਮ ਗਿੱਲ

ਮੁੱਖ ਮੰਤਰੀ ਤੇ ਟਰਾਂਸਪੋਰਟ ਮੰਤਰੀ ਦੇ ਘਰ ਦਾ ਘਿਰਾਓ 3 ਜੁਲਾਈ ਨੂੰ
ਲੌਂਗੋਵਾਲ, 16 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ PUNJ1606201903ਰੇਸਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋੀ ਜਿਸ ਵਿੱਚ ਰੋਡਵੇਜ਼ ਦੇ 18 ਡਿਪੂਆਂ ਦੇ ਪ੍ਰਧਾਨ, ਸੈਕਟਰੀ ਤੇ ਸਮੂਹ ਸਟੇਟ ਕਮੇਟੀ ਨੇ ਅਹਿਮ ਮਸਲਿਆਂ `ਤੇ ਵਿਚਾਰ ਚਰਚਾ ਕੀਤੀ ਅਤੇ ਰੇਸ਼ਮ ਸਿੰਘ ਗਿੱਲ ਨੇ ਸਰਕਾਰ ਤੇ ਦੋਸ਼ ਲਗਾਉਂਦਿਆ ਕਿਹਾ ਕਿ ਸਰਕਾਰ ਟਰਾਂਸਪੋਟ ਮੁਆਫੀ ਨੂੰ ਸ਼ਹਿ ਦੇ ਰਹੀ ਹੈ ਅਤੇ ਟਰਾਂਸਪੋਟ ਪਾਲਸੀ ਨੂੰ ਲਾਗੂ ਕਰਨ ਤੋ ਭੱਜ ਰਹੀ ਹੈ।ਉਹਨਾ ਕਿਹਾ ਕਿ ਸਰਕਾਰ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਸਾਰੇ ਦਾਆਵੇ ਝੂਠੇ ਹਨ ਤੇ ਸਰਕਾਰ ਵਲੋ ਪਨਬਸ ਵਿੱਚ ਕੰਮ ਕਰਦੇ ਕੰਟਰੈਕਟ ਤੇ ਆਊਟ ਸੋਰਸ ਵਰਕਰਾਂ ਨੂੰ 10-12 ਸਾਲ ਹੋ ਜਾਣ ਦੇ ਬਾਵਜੂਦ ਵੀ ਪੱਕਾ ਨਹੀ ਕੀਤਾ ਜਾ ਰਿਹਾ।ਜਦੋ ਕਿ ਪਨਬਸ ਬੱਸਾਂ ਕਰਜ਼ਾ ਮੁਕਤ ਹੋਣ `ਤੇ ਰੋਡਵੇਜ਼ ਵਿੱਚ ਸ਼ਾਮਿਲ ਕਰ ਲਈਆਂ ਜਾਦੀਆਂ ਹਨ।ਪਰ ਕਰਜ਼ਾ ਲਾਹੁਣ ਵਾਲੇ ਮੁਲਾਜ਼ਮਾਂ ਨੂੰ ਠੇਕੇਦਾਰੀ ਸਿਸਟਮ ਵਿੱਚ ਹੀ ਰਹਿਣ ਦਿੱਤਾ ਜਾਦਾ ਹੈ ਤੇ ਸਰਕਾਰ ਵਲੋ ਰੋਡਵੇਜ਼ ਵਿੱਚ ਸਟਾਫ ਨੂੰ ਘਟਾ ਕੇ ਰੋਡਵੇਜ਼ ਬੰਦ ਕਰਨ ਦੀ ਨੀਤੀ ਸਾਫ ਹੋ ਚੁੱਕੀ ਹੈ।ਕਿਉਂਕਿ ਰੋਡਵੇਜ਼ ਦੇ ਵੇਹੜੇ ਵਿੱਚ 2407 ਬੱਸਾਂ ਸਨ।ਜੋ ਹੁਣ 397 ਹੀ ਰਹਿ ਗਈਆਂ ਹਨ।ਉਹਨਾਂ ਮੰਗ ਕੀਤੀ ਕਿ ਪਹਿਲ ਦੇ ਅਧਾਰ `ਤੇ ਪਨਬਸ ਮੁਲਾਜ਼ਮਾ ਨੂੰ ਰੋਡਵੇਜ਼ ਵਿੱਚ ਪੱਕਾ ਕੀਤਾ ਜਾਵੇ ਤੇ ਪਨਬਸ ਨੂੰ ਰੋਡਵੇਜ਼ ਵਿੱਚ ਮਰਜ਼ ਕੀਤਾ ਜਾਵੇ ਰੋਡਵੇਜ਼ ਵਿੱਚ ਨਵੀਆ ਬੱਸਾਂ ਪਾਈਆਂ ਜਾਣ ਤਾਂ ਜੋ ਆਮ ਲੋਕਾਂ ਨੂੰ ਸਰਕਾਰੀ ਸਫਰ ਦੀ ਸਹੂਲਤ ਸਹੀ ਢੰਗ ਨਾਲ ਮੁਹੱਈਆ ਕਰਵਾਈ ਜਾ ਸਕੇ ।
ਕਮਲ ਕੁਮਾਰ ਨੇ ਦੋਸ਼ ਲਗਾਇਆ ਕਿ ਅਫਸਰਸ਼ਾਹੀ ਉਹਨਾ ਨਾਲ ਧੱਕਾ ਕਰ ਰਹੀ ਹੈ ਤੇ ਅਫਸਰਾਂ ਵਲੋ ਨਜਾਇਜ਼ ਤੌਰ ‘ਤੇ ਵਰਕਰਾਂ ਨੂੰ ਪੰਜਾਹ ਹਜ਼ਾਰ ਨਜਾਇਜ਼ ਕਟੌਤੀ ਕਰਕੇ ਠੇਕੇਦਾਰ ਨੂੰ ਲਾਭ ਪਹੁੰਚਾਇਆ ਜਾਂਦਾ ਹੈ।ਹੁਣ ਪਨਬਸ ਵਿੱਚ ਅਫਸਰਸ਼ਾਹੀ ਵਲੋਂ ਨਵਾਂ ਠੇਕੇਦਾਰ ਲਿਆਦਾ ਗਿਆ ਹੈ ਤੇ ਅਧਿਕਾਰੀਆਂ ਵਲੋ ਮੋਟਾ ਕਮਿਸ਼ਨ ਖਾਧਾ ਜਾ ਰਿਹਾ ਹੈ ਜਿਸ ਨਾਲ ਪਨਬਸ ਨੂੰ ਹਰ ਸਾਲ 7 ਕਰੋੜ 17 ਲੱਖ 52 ਹਜ਼ਾਰ ਦਾ ਨੁਕਸਾਨ ਹੋ ਰਿਹਾ ਹੈ ।
ਜਰਨਲ ਸਕੱਤਰ ਬਲਜੀਤ ਸਿੰਘ ਨੇ ਕਿਹਾ ਕਿ ਅਫਸਰਾ ਵਲੋ ਪਨਬਸ ਦੇ ਮੁਲਾਜ਼ਮਾ ਦੇ ਖੂਨ ਪਸੀਨੇ ਦੀ ਕਮਾਈ ਨੂੰ ਬੱਸ ਸਟੈਡਾਂ ਦਾ ਕੰਪਿਊਟਰੀਕਰਨ ਕਰਨ ਤੇ ਨਵੀਆ ਟਿਕਟ ਟੈਂਪ ਮਸ਼ੀਨਾਂ ਲਿਆਉਣ ਲਈ ਲਗਭਗ 40 ਕਰੋੜ ਨਜ਼ਾਇਜ਼ ਤਾਂ ਵਰਤਿਆ ਜਾ ਰਿਹਾ ਹੈ ਪਰ ਉਹ ਪਨਬਸ ਦਾ ਪੈਸਾ ਕਮਿਸ਼ਨ ਲਈ ਅਫਸਰਾਂ ਨੂੰ ਨਜ਼ਾਇਜ ਨਹੀ ਖਰਚਣ ਦੇਣਗੇ ।  ਪਨਬਸ ਦੇ ਵਰਕਰਾਂ ਦੀ ਤਨਖਾਹ ਘੱਟ ਹੈ ਅਤੇ ਅਫਸਰਾਂ ਵਲੋ ਪਹਿਲਾਂ ਮੁੱਖ ਮੰਤਰੀ ਤੋਂ ਮਿਲੀ ਪ੍ਰਵਾਨਗੀ ਦੇ ਬਾਵਜੂਦ ਵਧੀ ਤਨਖਾਹ ਲਾਗੂ ਨਹੀ ਕੀਤੀ ਜਾ ਰਹੀ ।
           ਪੂਰੇ ਪੰਜਾਬ ਦੇ ਪ੍ਰਧਾਨਾਂ ਤੇ ਸਕੱਤਰਾਂ ਨੇ ਅਫਸਰਸ਼ਹੀ ਵਲੋਂ ਮੰਗੀਆਂ ਮੰਗਾਂ ਵਿੱਚ ਨਜ਼ਾਇਜ ਸ਼ਰਤ ਖਤਮ ਕਰਨ ਦੀ ਮੰਗ ਕੀਤੀ ਤੇ 6 ਮਾਰਚ ਤੋ ਹੁਣ ਤੱਕ ਲਾਗੂ ਨਾ ਕਰਨਾ ਇਸ ਗੱਲ ਨੂੰ ਸਾਬਿਤ ਕਰਦਾ ਹੈ ਕਿ ਅਫਸਰਸ਼ਾਹੀ ਪੁਰਾਣੇ ਵਰਕਰਾਂ ਨੂੰ ਕੱਢ ਕੇ ਤੇ ਨਵੀ ਭਰਤੀ ਵਿੱਚ ਰਿਸ਼ਵਤ ਦੇ ਰੂਪ ਵਿੱਚ ਲੱਖਾਂ ਰੁਪੇ ਖਾਣ ਦੀ ਤਿਆਰੀ ਕਰ ਰਹੀ ਹੈ।  
            ਉਹਨਾ ਮੰਗ ਕੀਤੀ ਕਿ ਪਨਬਸ ਦੇ ਮੁਲਾਜ਼ਮਾ ਨੂੰ ਤਰੁੰਤ ਡਿਊਟੀ `ਤੇ ਬਹਾਲ ਕੀਤਾ ਜਾਵੇ।ਪਨਬਸ ਵਲੋ ਫੈਸਲਾ ਕੀਤਾ ਗਿਆ ਹੈ ਕਿ 19 ਜੂਨ ਨੂੰ ਪ੍ਰੈਸ ਕਾਨਫਰੰਸ ਚੰਡੀਗੜ ਵਿਖੇ ਅਤੇ ਮਿਤੀ 24 ਜੂਨ ਨੂੰ ਗੇਟ ਰੈਲੀਆਂ ਕਰਕੇ ਮਿਤੀ 28 ਜੂਨ ਨੂੰ ਲੁਧਿਆਣਾ, ਅੰਮਿਤਸਰ ਸਾਹਿਬ, ਜਲੰਧਰ ਦੇ ਬੱਸ ਸਟੈਂਡਾਂ ਵਿੱਚ ਭ੍ਰਿਸ਼ਟ ਅਫਸਰਾਂ ਦੇ ਪੁਤਲੇ ਫੂਕੇ ਜਾਣਗੇ।2 ਤੇ 3 ਅਤੇ 4 ਜੁਲਾਈ ਦੀ ਮੁਕੰਮਲ ਹੜਤਾਲ ਕਰਕੇ ਪੰਜਾਬ ਰੋਡਵੇਜ਼ ਪਨਬਸ ਦੀਆ ਸਾਰੀ ਬੱਸਾਂ ਬੰਦ ਕਰਕੇ, ਪੰਜਾਬ ਦੇ ਸਾਰੇ ਬੱਸ ਸਟੈਂਡ ਬੰਦ ਕੀਤੇ ਜਾਣਗੇ।3 ਜੁਲਾਈ ਨੂੰ ਪਨਬਸ ਯੂਨੀਅਨ ਅਤੇ ਜਲ ਸਪਲਾਈ ਯੂਨੀਅਨ ਨਾਲ ਰਲ ਕੇ ਮੁੱਖ ਮੰਤਰੀ ਪੰਜਾਬ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਰਜ਼ੀਆ ਸੁਲਤਾਨਾ ਦੇ ਘਰ ਅੱਗੇ ਵੱਡੇ ਪੱਧਰ `ਤੇ ਰੋਸ ਰੈਲੀ ਕੀਤੀ ਜਾਵੇਗੀ।
              ਜੇਕਰ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਜਾਂ ਟਰਾਂਸਪੋਰਟ ਪ੍ਰਸ਼ਾਸਨ, ਜਲ ਸਪਲਾਈ ਪ੍ਰਸ਼ਾਸਨ ਕੋਈ ਮਾੜੀਆਂ ਨੀਤੀਆਂ ਲੈ ਕੇ ਆਉਦਾ ਹੈ ਤਾਂ ਉਸੇ ਸਮੇਂ ਡਾਇਰੈਕਟਰ ਟਰਾਂਸਪੋਰਟ ਦੇ ਦਫਤਰ ਅੱਗੇ ਧਰਨਾ ਅਤੇ ਪੰਜਾਬ ਦੇ ਸਾਰੇ ਡਿਪੂ ਬੰਦ ਕਰਕੇ ਵੱਡੇ ਪੱਧਰ ‘ਤੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਅਤੇ ਜਾਮ ਲਗਾਏ ਜਾਣਗੇ।ਜੇਕਰ ਹੁਣ ਵੀ ਕੋਈ ਹੱਲ ਨਹੀਂ ਹੋਇਆ ਤਾਂ ਹੜਤਾਲ ਅਣਮਿਥੇ ਸਮੇਂ ਲਈ ਵੀ ਹੋ ਸਕਦੀ ਹੈ।
             ਇਸ ਮੋਕੇ ਮੀਤ ਪ੍ਰਧਾਨ ਜੋਧ ਸਿੰਘ, ਸਟੇਟ ਕੈਸ਼ੀਅਰ ਬਲਜਿੰਦਰ ਸਿੰਘ, ਜਲੋਰ ਸਿੰਘ, ਤਰਸੇਮ ਸਿੰਘ, ਸਮਸ਼ੇਰ ਸਿੰਘ, ਭਗਤ ਸਿੰਘ ਭਗਤਾ, ਬਿਕਰਮਜੀਤ ਸਿੰਘ, ਵਜ਼ੀਰ ਸਿੰਘ, ਰਾਮ ਦਿਆਲ, ਅਜੀਤ ਸਿੰਘ, ਜਸਵੰਤ ਸਿੰਘ, ਕਮਲਜੀਤ ਸਿੰਘ, ਜਗਦੀਪ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply