ਭੀਖੀ, 16 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸਥਾਨਕ ਐੱਚ.ਡੀ.ਐੱਫ.ਸੀ. ਬੈਂਕ ਦੀ ਬਰਾਂਚ ਅੱਗੇ ਦਿੱਤੇ ਜਾਣ
ਵਾਲਾ ਧਰਨਾ ਐਚ.ਡੀ.ਐਫ.ਸੀ ਬੈਂਕ ਮੈਨੇਜਰ ਵਲੋਂ ਵਿਸ਼ਵਾਸ ਦਿਵਾਉਣ `ਤੇ ਮੁਲਤਵੀ ਕਰ ਦਿੱਤਾ।ਸੈਂਕੜੇ ਕਿਸਾਨ ਜਿਉਂ ਹੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਇਕੱਤਰ ਹੋਏ ਤਾਂ ਬੈਂਕ ਮੈਨੇਜਰ ਨੇ ਟੀਮ ਸਮੇਤ ਪਹੁੰਚ ਕੇ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਬੈਂਕ ਵਲੋਂ ਕਿਸੇ ਵੀ ਕਿਸਾਨ ਤੋਂ ਖਾਲੀ ਚੈਕ ਨਹੀਂ ਲਏ ਜਾਣਗੇ।ਜਿਕਰਯੋਗ ਹੈ ਕਿ ਖੀਵਾ ਦਿਆਲੂਵਾਲਾ ਦੇ ਕਿਸਾਨ ਸਮਸ਼ੇਰ ਸਿੰਘ ਵਲੋਂ ਬੈਂਕ ਕੋਲੋਂ ਗਿਆਰਾਂ ਲੱਖ ਰੁਪਏ ਦੇ ਕਰੀਬ ਕਰਜ਼ਾ ਬਣਾਇਆ ਸੀ ਜੋ 6 ਲੱਖ `ਚ ਨਿਬੇੜ ਕੇ ਕਿਸਾਨਾਂ ਨੂੰ ਸਰਟੀਫਿਕੇਟ ਦੇਣ ਦਾ ਵਾਅਦਾ ਕੀਤਾ ਹੈ।ਇਸ ਤਰ੍ਹਾਂ ਹੀ ਇਕ ਹੋਰ ਕਿਸਾਨ ਸਿਰ ਵੀ ਬੈਂਕ ਵਲੋਂ ਲਗਪਗ 14 ਲੱਖ ਰੁਪਏ ਦਾ ਕੇਸ ਅਦਾਲਤ `ਚ ਕੀਤਾ ਹੋਇਆ ਹੈ।ਜਿਸ ਸਬੰਧੀ ਬੈਂਕ ਮੈਨੇਜਰ ਨੇ ਕਿਹਾ ਕਿ ਉਸ ਨਾਲ ਵੀ ਕੋਈ ਸਖਤੀ ਨਹੀਂ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਹੋਰਨਾਂ ਬੈਂਕਾਂ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਬੈਂਕ ਕਿਸੇ ਕਿਸਾਨ ਨੂੰ ਜੇਲ ਭੇਜੇਗੀ ਤਾਂ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਜਥੇਬੰਦੀ ਦੇ ਸੂਬਾ ਸਕੱਤਰ ਗੁਰਨਾਮ ਸਿੰਘ ਭੀਖੀ, ਗੋਰਾ ਸਿੰਘ ਭੈਣੀ ਬਾਘਾ, ਭੋਲਾ ਸਿੰਘ ਸਮਾਉਂ, ਸੁਰਜੀਤ ਸਿੰਘ ਹੈਪੀ ਕੋਟਧਰਮੂ, ਕਰਨੈਲ ਸਿੰਘ ਮਾਨਸਾ, ਸਵਰਨ ਸਿੰਘ ਬੋੜਾਵਾਲ, ਰਾਮਫਲ ਸਿੰਘ ਚੱਕ ਅਲੀਸ਼ੇਰ, ਕਰਨੈਲ ਸਿੰਘ ਖੀਵਾ, ਬਲਦੇਵ ਸਿੰਘ ਸਮਾਉਂ, ਸਾਧੂ ਸਿੰਘ, ਅਮਰੀਕ ਸਿੰਘ, ਹਾਕਮ ਸਿੰਘ ਝੁਨੀਰ ਆਦਿ ਹਾਜ਼ਰ ਸਨ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media