ਭੀਖੀ, 16 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਪਿੰਡ ਅਤਲਾ ਕਲਾਂ ਦੇ ਗੁਰਦੁਆਰਾ ਬਾਬਾ ਅਤਰ ਸਿੰਘ ਅਤੇ ਸੰਤ ਬਾਬਾ ਲੱਖਾ ਸਿੰਘ ਅਤਲਾ ਕਲਾਂ ਵਾਲਿਆਂ ਦੇ ਸਥਾਨ ਦੇ ਹੈਡ ਗ੍ਰੰਥੀ ਬਾਬਾ ਨਾਜ਼ਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਅਤੇ ਸੰਤ ਬਾਬਾ ਅਤਰ ਸਿੰਘ ਅਤਲਾ ਕਲਾਂ ਵਾਲਿਆਂ ਦੇ 83ਵੇਂ ਜੋੜਮੇਲੇ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਏ ਜਾ ਰਹੇ ਹਨ।18 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ ਜਿਸ ਵਿੱਚ 18 ਜੂਨ ਰਾਤ 8 ਤੋਂ 11 ਵਜੇ ਤੱਕ ਬਾਬਾ ਬੂਟਾ ਸਿੰਘ ਗੁੜਥੜੀ ਵਾਲੇ ਧਾਰਮਿਕ ਦੀਵਾਨ ਸਜਾਉਣਗੇ।19 ਨੂੰ ਸਵੇਰੇ 9 ਤੋਂ ਰਾਤ 12 ਵਜੇ ਤੱਕ ਢਾਡੀ ਦੀਵਾਨ ਸੱਜਣਗੇ।20 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ ਜਾਵੇਗਾ।
ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਹਾਇਕ ਗ੍ਰੰਥੀ ਰਾਮ ਸਿੰਘ ਵੀ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …