Friday, June 19, 2026

ਬਜੁਰਗਾਂ ਦੀ ਦੁਰਗਤੀ ਬਾਰੇ ਅੰਤਰਰਾਸ਼ਟਰੀ ਚੇਤਨਾ ਦਿਵਸ ਮਨਾਇਆ ਗਿਆ

ਭੀਖੀ/ ਮਾਨਸਾ, 17 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸੀਨੀਅਰ ਸਿਟੀਜਨ ਕੌਸਲ (ਰਜਿ:) ਮਾਨਸਾ ਵਲੋਂ ਬਜੁਰਗਾਂ ਦੀ ਦੁਰਗਤ ਬਾਰੇ PUNJ1706201901ਅੰਤਰਰਾਸ਼ਟਰੀ ਚੇਤਨਾ ਦਿਵਸ ਮਾ. ਰੁਲਦੂ ਰਾਮ ਬਾਂਸਲ ਦੀ ਪ੍ਰਧਾਨਗੀ ਹੇਠ ਸਥਾਨਕ ਨਾਨਕ ਮੱਲ ਧਰਮਸ਼ਾਲਾ ਵਿਖੇ ਮਨਾਇਆ ਗਿਆ।ਇਸ ਵਿੱਚ ਵਖੋ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰਾਂ ਨਾਲ ਨਵੀਂ ਪੀੜੀ ਨੂੰ ਬਜੁਰਗਾਂ ਦਾ ਸਤਿਕਾਰ ਕਰਨ ਅਤੇ ਸਮਾਜ ਵਿੱਚ ਬਜੁਰਗਾਂ ਪ੍ਰਤੀ ਵਧ ਰਹੀ ਬੇਰੁਖੀ ਦੇ ਪ੍ਰਤੀ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਹੋਕਾ ਦਿੱਤਾ ਗਿਆ।
               ਮੁੱਖ ਮਹਿਮਾਨ ਅਮਨਦੀਪ ਸਿੰਘ ਸੀ.ਜੀ.ਐਮ ਕਮ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਨੇ ਭਾਰਤ ਸਰਕਾਰ ਵਲੋਂ ਬਜੁਰਗ ਸੰਭਾਲ ਅਤੇ ਦੇਖ-ਰੇਖ ਐਕਟ 2007 ਦੇ ਸੰਬੰਧ ਵਿੱਚ ਪੰਜਾਬ ਸਰਕਾਰ ਵਲੋਂ ਬਣਾੲਏ ਗਏ ਬਜੁਰਗ ਸੰਭਾਲ, ਸੁਰੱਖਿਆ ਅਤੇ ਸਨਮਾਨ ਸਬੰਧੀ ਨੀਤੀਆਂ ਬਾਰੇ ਵਿਸਥਾਰ `ਚ ਜਾਣੂ ਕਰਾਉਂਦੇ ਹੋਏ ਮੈਂਬਰਾਂ ਨੂੰ ਲੋੜ ਅਨੁਸਾਰ ਮੁਫਤ ਕਾਨੂੰਨੀ ਮਦਦ ਕਰਨ ਸੰਬੰਧੀ ਭਰੋਸਾ ਵੀ ਦਿੱਤਾ।ਸਮਾਗਮ ਦੇ ਵਿਸ਼ੇਸ਼ ਮਹਿਮਾਨ ਐਡਵੋਕੇਟ ਬਲਵੀਰ ਕੋਰ ਮੈਂਬਰ ਲੀਗਲ ਸੈਲ ਨੇ ਦੱਸਿਆ ਕਿ ਕੋਈ ਵੀ ਬਜੁਰਗ ਆਪਣੇ ਬੱਚਿਆਂ ਤੋਂ ਦੁੱਖੀ ਹੋਏ ਉੇਸ ਦੇ ਖਿਲਾਫ ਇਕ ਸਾਦਾ ਕਾਗਜ਼ ਤੇ ਲਿਖ ਕੇ ਸੰਬੰਧਤ ਐਸ.ਡੀਐਮ ਕੋਲ ਸ਼ਿਕਾਇਤ ਕਰ ਸਕਦਾ ਹੈ।ਜੇਕਰ ਇਸ ਫੈਸਲੇ ਤੋ ਉਹ ਸੰਤੁਸ਼ਟ ਨਹੀਂ ਹੁੰਦਾ ਤਾਂ ਅੱਗੇ ਉਹ ਸੰਬੰਧੀ ਡੀ.ਸੀ ਕੋਲ ਅਪੀਲ ਵੀ ਕਰ ਸਕਦਾ ਹੈ।ਡੀ.ਸੀ ਦਾ ਫੈਸਲਾ ਅੰਤਿਮ ਅਤੇ ਮਨਣਯੋਗ ਹੋਵੇਗਾ।
ਇਸ ਮੋਕੇ ਤੇ ਪ੍ਰਧਾਨ ਰੁਲਦੂ ਰਾਮ ਬਾਂਸਲ, ਪਾਲਾ ਰਾਮ ਪਰੋਚਾ ਅਤੇ ਤੀਰਥ ਸਿੰਘ ਮਿੱਤਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਬੱਚੇ ਜੋ ਆਪਣੇ ਬਜੁਰਗ ਮਾਤਾ ਪਿਤਾ ਨੂੰ ਦਰਵ ਦਰ ਠੌਕਰਾ ਖਾਣ ਨੂੰ ਛੱਡ ਦਿੰਦੇ ਹਨ।ਉਨ੍ਹਾਂ ਲਈ ਬਿਹਾਰ ਸਰਕਾਰ ਦੀ ਤਰਜ ਤੇ ਜੇਲ ਭੇਜਣ ਦਾ ਕਠੌਰ ਕਾਨੂੰਨ ਬਣਾਇਆ ਜਾਵੇ।ਹਰਦੇਵ ਸਿੰਘ ਵਾਲੀਆ ਅਤੇ ਮੋਤੀ ਰਾਮ ਫੱਤਾ ਨੇ ਮੰਗ ਕੀਤੀ ਕਿ ਬਜੁਰਗਾਂ ਦੇ ਹਰ ਪਹਿਲੂ ਤੇ ਵਿਚਾਰ ਕਰਨ ਲਈ ਪੰਜਾਬ ਸਰਕਾਰ ਸੀਨੀਅਰ ਸਿਟੀਜ਼ਨਜ਼ ਲਈ ਇੱਕ ਕਮਿਸ਼ਨਰ ਗਠੀਤ ਕਰੇ ਅਤੇ ਬਜੁਰਗਾਂ ਦੇ ਆਦਰ ਸਤਿਕਾਰ ਹਿੱਤ ਸਕੂਲ ਪੱਧਰ `ਤੇ ਪਾਠਕ੍ਰਮ ਵਿੱਚ ਬਜੁਰਗਾਂ ਸੰਬੰਧੀ ਆਦਰ ਪਾਠ ਲਾਗੂ ਕਰੇ।ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ ਆਰ.ਸੀ ਗੋਇਲ ਨੇ ਬਾਖੂਬੀ ਨਿਭਾਈ।
                  ਇਸ ਮੋਕੇ ਡਾ: ਅਰਜੁਨ ਸਿੰਘ ਸੇਠੀ, ਕ੍ਰਿਸ਼ਨ ਫੱਤਾ, ਮਹਿੰਦਰ ਸਿੰਘ, ਬਲਵੀਰ ਸਿੰਘ ਚਹਿਲ, ਸੁਖਪਾਲ ਸਿੰਘ, ਠਾਕੁਰ ਦਾਸ, ਡਾ. ਆਰ.ਸੀ ਸਿੰਗਲਾ, ਲਛਮਣ ਦਾਸ ਜਟਾਣਾ, ਸੋਹਨ ਲਾਲ, ਕੈਪਟਨ ਮੱਖਣ ਸਿੰਘ, ਰੁਲਦੂ ਰਾਮ ਜਿੰਦਲ, ਪ੍ਰਕਾਸ਼ ਮਾਨ, ਬਲਵੀਰ ਕੁਮਾਰ, ਮਾ. ਹੇਮ ਰਾਜ ਸ਼ਰਮਾ, ਜਗਦੀਸ ਰਾਏ ਸੁਪਰਡੈਂਟ, ਜਗਦੀਸ਼ ਰਾਏ ਅਤੇ ਰਾਮ ਗੋਪਾਲ ਗੁਪਤਾ ਅਤੇ ਜਗੀਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਮੈਂਬਰ ਸ਼ਾਮਿਲ ਸਨ ।

Check Also

ਪਵਿੱਤਰ ਨਗਰੀ ਨੂੰ ਸਾਫ਼-ਸੁਥਰਾ ਬਣਾਉਣ ਲਈ ਨਗਰ ਨਿਗਮ ਵੱਲੋਂ ਘਰ-ਘਰ ਕੂੜਾ ਇਕੱਠਾ ਕਰਨ ਬਾਰੇ ਜਾਗਰੂਕਤਾ ਮੁਹਿੰਮ ਤੇਜ਼

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪਵਿੱਤਰ ਨਗਰੀ ਅੰਮ੍ਰਿਤਸਰ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਲਈ …

Leave a Reply