ਰੱਖ ਹੌਂਸਲਾ ਦਿਲ ਨਾ ਢਾਹ,
ਤੁਰਦਾ ਜਾ ਤੂੰ, ਤੁਰਦਾ ਜਾ,
ਪੈਰ ਪੁੱਟਦਿਆਂ ਘਟੇ ਫਾਸਲਾ,
ਕਦਮ-ਕਦਮ ਚੱਲ ਸਫਰ ਮੁਕਾ,
ਰਾਹ ਦੇ ਰੋੜੇ-ਕੰਡੇ ਚੰਗੇ,
ਜਿਹੜੇ ਤੁਰਨਾ ਦੇਣ ਸਿਖਾ,
ਰੁਕਿਆਂ ਜ਼ਿੰਦਗੀ ਮੌਤ ਬਰਾਬਰ,
ਖੜੇ੍ਹ ਪਾਣੀ ਜਾਂਦੇ ਮੁਸ਼ਕਾ,
ਹਿੰਮਤ ਨਾਲ ਜੋ ਅੱਗੇ ਵੱਧਦੇ,
ਮੌਤ ਵੀ ਖੜ੍ਹਦੀ ਛੱਡ ਕੇ ਰਾਹ,
ਰਾਹਾਂ ਉਤੇ ਸਭ ਹੀ ਤੁਰਦੇ,
ਤੂੰ ਤੁਰ ਰਸਤੇ ਨਵੇਂ ਬਣਾ,
ਅੱਜ ਜੋ ਪੈਰੀਂ ਰੜਕਣ ਛਾਲੇ,
ਕੱਲ ਕਰਾਉਣੀ ਇਹਨਾਂ ਵਾਹ-ਵਾਹ,
ਲੋਕੀਂ ਤੁਰਕੇ ਚੰਨ `ਤੇ ਪਹੁੰਚੇ,
ਤੂੰ ਕਿਉਂ ਬੈਠਾ ਢੇਰੀ ਢਾਹ।
ਪ੍ਰਵੀਨ ਗਰਗ
ਧੂਰੀ।
ਮੋ – 90419-18486