Thursday, September 3, 2026

ਪੰਜਾਬੀ ਫਿਲਮੀ ਖੇਤਰ `ਚ ਨਿਰਦੇਸ਼ਕ ਅਦਿਤਯ ਸੂਦ ਦੀ ਮੁੜ ਵਾਪਸੀ

              Director Aditya Soodਲਗਭਗ 7 ਸਾਲਾਂ ਦੇ ਲੰਮੇ ਸਮੇਂ ਤੋ ਬਾਅਦ ਕੈਨੇਡਾ ਵੱਸਦੇ ਨਿਰਦੇਸ਼ਕ ਅਦਿਤਯ ਸੂਦ ਫਿਲਮ “ਤੇਰੀ ਮੇਰੀ ਜੋੜੀ” ਦੇ ਨਾਲ ਪੰਜਾਬੀ ਫਿਲਮ ਇੰਡਸਟਰੀ `ਚ ਮੁੜ ਵਾਪਸੀ ਕਰ ਰਹੇ ਹਨ।“ਅਦਿਤਯਸ ਫਿਲਮਜ਼” ਦੇ ਬੈਨਰ ਹੇਠ ਬਣੀ ਇਸ ਫਿਲਮ ਜਰੀਏ ਚਰਚਿੱਤ ਯੂ-ਟਿਊਬਰ ਅਦਾਕਾਰ ਸੈਮੀ ਗਿੱਲ ਅਤੇ ਕਿੰਗ ਬੀ ਚੋਹਾਨ ਪਹਿਲੀ ਵਾਰ ਫਿਲਮੀ ਪਰਦੇ `ਤੇ ਨਜ਼ਰ ਆਉਣਗੇ।ਵੱਡੇ ਪੱਧਰ ਤੇ ਬਣ ਰਿਹੀ ਇਸ ਫਿਲਮ ਦੀ ਕਹਾਣੀ, ਡਾਇਲਾਗ, ਸਕਰੀਨਪਲੇ ਨਿਰਦੇਸ਼ਕ ਅਦਿਤਯ ਸੂਦ ਨੇ ਖੁੱਦ ਹੀ ਲਿਖੇ ਹਨ।
            ਗੱਲਬਾਤ ਦੋਰਾਨ ਆਪਣੀ ਇਸ ਫਿਲਮ ਬਾਰੇ ਅਦਿਤਯ ਸੂਦ ਨੇ ਦੱਸਿਆ ਕਿ ਬਤੋਰ ਨਿਰਦੇਸ਼ਕ ਇਹ ਉਹਨਾਂ ਦੀ ਤੀਜੀ ਫਿਲਮ ਹੈ ਇਸ ਤੋ ਪਹਿਲਾਂ ਉਹ ਦੋ ਫਿਲਮਾਂ “ਮਰ ਜਾਵਾਂ ਗੁੜ ਖਾ ਕੇ” ਤੇ “ਉਏ ਹੋਏ ਪਿਆਰ ਹੋ ਗਿਆ” ਦਾ ਨਿਰਦੇਸ਼ਨ ਕਰ ਚੁੱਕੇ ਹਨ।ਆਪਣੀ ਇਸ ਫਿਲਮ ਜਰੀਏ ਜਿੱਥੇ ਉਹ ਕਿੰਗ ਬੀ ਚੋਹਾਨ ਤੇ ਸੈਮੀ ਗਿੱਲ ਨੂੰ ਬਤੋਰ ਹੀਰੋ ਪਰਦੇ ਤੇ ਪੇਸ਼ ਕਰ ਰਿਹੇ ਹਨ, ਉਥੇ ਹੀ ਉਹ ਨਾਮਵਾਰ ਮਾਡਲ ਮੋਨਿਕਾ ਸ਼ਰਮਾ ਨੂੰ ਵੀ ਵੱਖਰੇ ਅੰਦਾਜ਼ `ਚ ਬਤੋਰ ਹੀਰੋਇਨ ਪਰਦੇ `ਤੇ ਲੈ ਕੇ ਆ ਰਹੇ ਹਨ।ਉਨਾਂ ਦੀ ਇਸ ਫਿਲਮ `ਚ ਇੱਕ ਹਾਲੀਵੁੱਡ ਅਦਾਕਾਰਾ ਵੀ ਨਜ਼ਰ ਆਵੇਗੀ।ਉਨਾਂ ਦੱਸਿਆ ਕਿ ਇਹ ਫਿਲਮ ਉਹਨਾਂ ਦੀਆਂ ਪਹਿਲੀਆਂ ਆ ਚੁੱਕੀਆ ਫਿਲਮਾਂ ਨਾਲੋ ਬਿਲਕੁੱਲ ਵੱਖਰੀ ਕਿਸਮ ਦੀ ਫਿਲਮ ਹੈ।ਮਨੋਰੰਜਨ ਅਤੇ ਕਾਮੇਡੀ ਭਰਪੂਰ ਇਸ ਫਿਲਮ `ਚ ਦੋ ਪ੍ਰੇਮ ਕਹਾਣੀਆਂ ਵੇਖਣ ਨੂੰ ਮਿਲਣਗੀਆਂ।ਫਿਲਮ ਚ ਜਿੱਥੇ ਅਜੋਕੇ ਸਮੇਂ ਦਾ ਪਿਆਰ ਦਿਖਾਇਆ ਗਿਆ ਹੈ ਉਥੇ ਹੀ ਪੁਰਾਤਨ ਸਮੇਂ ਦੇ ਰਿਸ਼ਤੇ ਵੀ ਪਰਦੇ `ਤੇ ਨਜ਼ਰ ਆਉਣਗੇ।ਅਦਿਤਯ ਸੂਦ ਦਾ ਕਹਿਣਾ ਹੈ ਕਿ ਇਹ ਫਿਲਮ ਆਮ ਫਿਲਮਾਂ ਨਾਲੋ ਬਿੱਲਕੁੱਲ ਵੱਖਰੀ ਅਤੇ ਹੱਟਵੇ ਵਿਸ਼ੇ ਵਾਲੀ ਫਿਲਮ ਹੋਵੇਗੀ ਜੋ ਕਿ ਦਰਸ਼ਕਾਂ ਨੂੰ ਖੁਬ ਪਸੰਦ ਆਵੇਗੀ।
              ਇਸ ਫਿਲਮ ਵਿੱਚਲਾ ਵੱਡੇ ਪੱਧਰ ਦਾ ਮਿਊਜ਼ਿਕ ਵੀ ਦਰਸ਼ਕਾਂ ਦਾ ਦਿਲ ਜਿੱਤੇਗਾ।ਫਿਲਮ ਦੇ ਗੀਤਾਂ ਨੂੰ ਸਿੱਧੂ ਮੂਸੇਵਾਲਾ, ਗੁਰਨਾਮ ਭੁੱਲਰ, ਪ੍ਰਭ ਗਿੱਲ, ਗੁਰਲੇਜ ਅਖਤਰ, ਰਾਸ਼ੀ ਸੂਦ, ਜਸਪਿੰਦਰ ਨਰੂਲਾ, ਹਿੰਮਤ ਸੰਧੂ ਵਲੋ ਗਾਇਆ ਗਿਆ ਹੈ।ਗੀਤਾਂ ਨੂੰ ਦਲਵੀਰ ਸਰੋਬਾਦ, ਸਿੱਧੂ ਮੂਸੇਵਾਲਾ, ਅਭੀ ਫਤਿਹਗੜੀਆ ਵਲੋ ਲਿਖਿਆ ਗਿਆ ਹੈ।ਮਿਊਜ਼ਿਕ ਨੂੰ ਗੁਰਮੀਤ ਸਿੰਘ, ਸਨੈਪੀ, ਨਿੱਕ ਧੰਮੂ, ਜੱਸੀ ਕਟਿਆਲ ਤੇ ਨੇਸ਼ਨ ਬ੍ਰਦਰਜ਼ ਵਲੋ ਤਿਆਰ ਕੀਤਾ ਗਿਆ ਹੈ।7 ਸਾਲਾਂ ਦੇ ਲੰਮੇ ਗੈਪ ਦੀ ਮੁੜ ਵਾਪਸੀ ਤੇ ਗੱਲ ਕਰਦਿਆਂ ਅਦਿਤਯ ਸੂਦ ਨੇ ਆਖਿਆ ਕਿ ਉਹਨਾਂ ਨੂੰ ਦੋ ਫਿਲਮਾਂ ਕਰਨ ਤੋਂ ਬਾਅਦ ਕਈ ਫਿਲਮਾਂ ਦੀਆਂ ਆਫਰਾਂ ਵੀ ਆਈਆਂ ਸਨ, ਪਰ ਕੋਈ ਨਾ ਕੋਈ ਰੁਕਾਵਟ ਬਣਦੀ ਰਹੀ ਚਾਹੇ ਉਹ ਸਟਾਰਕਾਸਟ ਨੂੰ ਲੈ ਕੇ ਹੋਵੇ ਜਾਂ ਕਿਸੇ ਹੋਰ ਚੀਜ਼ ਨੂੰ ਲੈ ਕੇ, ਪਰ ਭਵਿੱਖ ਵਿੱਚ ਅਜਿਹਾ ਨਹੀਂ ਹੋਵੇਗਾ ਉਹ ਬੈਕ ਟੂ ਬੈਕ ਫਿਲਮਾਂ ਕਰਨਗੇ।
ਹੁਣ ਛੇਤੀ ਹੀ ਉਹ ਆਪਣੀ ਅਗਲੀ ਫਿਲਮ “ਵਾਰੀ ਬਰਸੀ” ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਿਹੇ ਹਨ, ਜੋ ਕਿ ਕੈਨੇਡਾ ਵਿੱਚ ਫਿਲਮਾਈ ਜਾਵੇਗੀ।ਇਸ ਫਿਲਮ ਦੀ ਕਹਾਣੀ ਵੀ ਉਹਨਾਂ ਖੁੱਦ ਹੀ ਲਿਖੀ ਹੈ ਤੇ ਇਸ `ਚ ਮੁੱਖ ਭੂਮਿਕਾ ਸੈਮੀ ਗਿੱਲ ਤੇ ਕਿੰਗ ਬੀ ਚੋਹਾਨ ਹੀ ਨਿਭਾਉਣਗੇ।ਫਿਲਮ ਦੇ ਟਾਈਟਲ “ਤੇਰੀ ਮੇਰੀ ਜੋੜੀ” ਪ੍ਰਤੀ ਉਹਨਾਂ ਕਿਹਾ ਕਿ ਬੇਸ਼ਕ ਫਿਲਮ ਦਾ ਟਾਈਟਲ ਇੱਕ ਜੋੜੀ ਨੂੰ ਬਿਆਨਦਾ ਹੈ, ਪਰ ਦਰਸ਼ਕਾਂ ਨੂੰ ਬਹੁਤ ਕੁੱਝ ਨਵਾਂ ਵੇਖਣ ਨੂੰ ਮਿਲੇਗਾ। ਕਿਉਕਿ ਜੋੜੀ ਜਰੂਰੀ ਨਹੀ ਕਿ ਪ੍ਰੇਮੀਆਂ ਦੀ ਹੀ ਹੋਵੇ, ਜੋੜੀ ਪਿਓ-ਪੁੱਤ, ਪਿਓ-ਧੀ, ਭੈਣ-ਭਰਾ, ਮਾਂ-ਪੁੱਤ ਦੀ ਵੀ ਹੋ ਸਕਦੀ ਹੈ ਇਸ ਲਈ ਸਾਡੀ ਇਸ ਫਿਲਮ ਦੀ ਕਹਾਣੀ ਦਰਸ਼ਕਾਂ ਲਈ ਰੋਮਾਂਚਕ ਤੇ ਦਿਲਚਸਪ ਵੀ ਹੋਵੇਗੀ।

ਸਾਕਾ ਨੰਗਲ
ਮੋ – 70094 76970
 

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply