ਤਰਸਿੱਕਾ, 17 ਸਤੰਬਰ (ਕੰਵਲਜੀਤ ਜੋਧਾਨਗਰੀ) – ਖਲਚੀਆਂ ਤੋਂ ਬੋਪਾਰਾਏ ਲਿੰਕ ਰੋਡ ਤੇ ਅੱਜ ਸਵੇਰੇ ਐਚ.ਪੀ. ਲਿਮ. ਦਾ ਤੇਲ ਨਾਲ ਭਰਿਆ ਟੈਂਕਰ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਸਵਾਰਾਂ ਨੂੰ ਬਚਾਉਂਦੇ ਹੋਏ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮੌਕੇ ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਉਪਰੋਕਤ ਟੈਂਕਰ ਪੀ ਬੀ 08 ਬੀ ਈ 9526 ਜਿਸ ਨੂੰ ਹਰਜਿੰਦਰ ਸਿੰਘ ਡਰਾਇਵਰ ਚਲਾ ਰਿਹਾ ਹੀ ਖਲਚੀਆਂ ਤੋਂ ਕਾਦੀਆ ਜਾ ਰਿਹਾ ਸੀ ਤਾਂ ਪਿੰਡ ਸਰਾਂ ਦੇ ਨਜ਼ਦੀਕ ਅਚਾਨਕ ਸਾਹਮਣੇ ਤੋਂ ਅਚਾਨਕ ਆਏ ਮੋਟਰਸਾਇਕਲ ਸਵਾਰ ਆ ਗਏ ਜਿਨ੍ਹਾਂ ਨੂੰ ਬਚਾਉਂਦੇ ਹੋਏ ਅਚਾਨਕ ਡਰਾਇਵਰ ਵੱਲੋਂ ਬ੍ਰੇਕ ਮਾਰੀ ਗਈ ਜਿਸ ਦੇ ਫਲਸਰੂਪ ਟੈਂਕਰ ਪਲਟ ਗਿਆ।ਕਿਸੇ ਕਿਸਮ ਦੇ ਜਾਨੀ ਜਾਂ ਮਾਲੀ ਨੁਕਸਾਨ ਹੋਣ ਤੋਂ ਭਾਵੇ ਬਚਾਅ ਹੋ ਗਿਆ ਪ੍ਰਤੂੰ ਟੈਂਕਰ ਵਿੱਚ ਮੌਜੂਦ ਤੇਲ ਲੀਕ ਹੋ ਗਿਆ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …