ਅੰਮ੍ਰਿਤਸਰ, 17 ਸਤੰਬਰ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਜਿਲ੍ਹਾਂ ਤਰਨਤਾਰਨ, ਪਠਾਨਕੋਟ, ਗੁਰਦਾਸਪੁਰ ਦੇ ਕਾਲਜਾਂ ਦਾ ਬੀ ਜੋਨ ਦਾ ਜੋਨਲ ਯੁਵਕ ਮੇਲਾ ਯੂਨੀਵਰਸਿਟੀ ਦੇ ਦਸ਼ਮੇਸ ਆਡੀਟੋਰੀਅਮ ਵਿਖੇ ਅੱਜ ਭੰਗੜੇ ਦੀ ਧਮਾਲ ਨਾਲ ਸ਼ੁਰੂ ਹੋਇਆ। ਮੇਲੇ ਦਾ ਉਦਘਾਟਨ, ਰਜਿਸਟਰਾਰ, ਡਾ. ਸ਼ਰਨਜੀਤ ਸਿੰਘ ਢਿੱਲੋਂ ਨੇ ਸ਼ਮ੍ਹਾਂ ਰੌਸ਼ਨ ਕੀਤਾ। ਡਾਇਰੈਕਟਰ ਯੁਵਕ ਭਲਾਈ, ਡਾ. ਜਗਜੀਤ ਕੌਰ ਨੇ ਮੁਖ-ਮਹਿਮਾਨ ਅਤੇ ਵਿਦਿਆਰਥੀ ਕਲਾਕਾਰਾਂ ਨੂੰ ਜੀ-ਆਇਆਂ ਆਖਦਿਆਂ ਯੁਵਕ ਮੇਲੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਆਪਣੇ ਉਦਘਾਟਨੀ ਭਾਸ਼ਨ ਵਿਚ ਡਾ. ਢਿੱਲੋਂ ਨੇ ਯੁਵਕ ਭਲਾਈ ਵਿਭਾਗ ਨੂੰ ਅਜਿਹੇ ਮੇਲਿਆਂ ਦੇ ਆਯੋਜਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਕਲਾਕਾਰਾਂ ਨੂੰ ਇਸ ਮੇਲੇ ਵਿਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਆਤਮ ਵਿਸ਼ਵਾਸ ਵੱਧ ਸਕੇ ਅਤੇ ਉਹ ਭਵਿਖ ਵਿਚ ਹਮੇਸ਼ਾ ਵਧੀਆ ਕਰਨ ਲਈ ਕੋਸ਼ਿਸ਼ਾਂ ਜਾਰੀ ਰਖਣ ਤਾਂ ਕਿ ਉਹ ਆਪਣੀ ਮੰਜਿਲ ਤਕ ਸਫਲਤਾਪੁਰਵਕ ਪਹੁੰਚ ਸਕਣ। ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੇਡਾਂ, ਅਕਾਦਮਿਕ ਗਤਿਵਿਧੀਆਂ ਅਤੇ ਖੋਜ ਦੇ ਖੇਤਰ ਵਿਚ ਜਿਥੇ ਮੱਲਾਂ ਮਾਰੀਆਂ ਹਨ, ਉਥੇ ਸਭਿਆਚਾਰਕ ਗਤਿਵਿਧੀਆਂ ਵਿਚ ਵੀ ਅਗੇ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਮੇਲਿਆਂ ਵਿਚੋਂ ਚੁਣੇ ਗਏ ਵਿਦਿਆਰਥੀ ਕਲਾਕਾਰ ਰਾਸ਼ਟਰੀ ਪੱਧਰ ‘ਤੇ ਹੋਣ ਵਾਲੇ ਯੁਵਕ ਮੇਲੇ ਵਿਚ ਜਿੱਤ ਹਾਸਲ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਉਣਗੇ। ਇਸ ਯੁਵਕ ਮੇਲੇ ਵਿਚ 500 ਦੇ ਲਗਪਗ ਵਿਦਿਆਰਥੀ-ਕਲਾਕਾਰਾਂ ਭਾਗ ਲੈ ਰਹੇ ਹਨ। ਅੱਜ ਦੇ ਮੁਕਾਬਲਿਆਂ ਵਿਚ ਭੰਗੜੇ ਤੋਂ ਇਲਾਵਾ ਸਮੂਹ ਸ਼ਬਦ ਭਜਨ, ਸਮੂਹ ਗਾਇਨ ਭਾਰਤੀ, ਵਾਰ ਕਵਿਸ਼ਰੀ, ਫਾਈਨ ਆਰਟਸ ਮੁਕਾਬਲੇ ਕਰਵਾਏ ਗਏ। 18 ਸਤੰਬਰ ਨੂੰ ਪਹਿਰਾਵਾ ਪ੍ਰਦਰਸ਼ਨੀ, ਸਕਿੱਟ, ਮਮਿਕਰੀ, ਮਾਈਮ, ਲੋਕ ਗੀਤ, ਗੀਤ/ਗਜ਼ਲ, ਕਲਾਸੀਕਲ ਇੰਸ. (ਪਰਕਸ਼ਨ), ਕਲਾਸੀਕਲ ਵੋਕਲ, ਰੰਗੋਲੀ ਅਤੇ ਫੁਲਕਾਰੀ ਦੇ ਮੁਕਾਬਲੇ ਹੋਣਗੇ ਅਤੇ 19 ਸਤੰਬਰ ਨੂੰ ਲੋਕ-ਸਾਜ਼, ਸਮੂਹ ਗਾਇਨ ਪੱਛਮੀ, ਕਲਾਸੀਕਲ ਡਾਂਸ, ਵੈਸਟਰਨ ਵੋਕਲ, ਕਲਾਸੀਕਲ ਇੰਸਟ੍ਰੂਮੈਂਟਲ ਨਾਨ ਪਰਕਸ਼ਨ, ਪੋਇਟੀਕਲ ਸਿੰਪੋਜ਼ੀਅਮ, ਐਲੋਕਿਊਸ਼ਨ ਅਤੇ ਡੀਬੇਟ ਦੇ ਮੁਕਾਬਲੇ ਕਾਰਵਾਏ ਜਾਣਗੇ। ਇਸੇ ਤਰ੍ਹਾਂ ਮੇਲੇ ਦੇ ਅੰਤਿਮ ਦਿਨ 20 ਸਤੰਬਰ ਨੂੰ ਗਰੁੱਪ ਡਾਂਸ, ਕੁਇਜ਼ ਅਤੇ ਗਿੱਧੇ ਦੇ ਮੁਕਾਬਲਿਆਂ ਤੋਂ ਇਲਾਵਾ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ।
Check Also
ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ “ਕੁਦਰਤੀ ਆਫ਼ਤਾਂ ਪ੍ਰਬੰਧਨ ਤੇ ਪੰਜਾਬੀਆਂ ਦੀ ਭੂਮਿਕਾ” ਕਿਤਾਬ ਰਿਲੀਜ਼
ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ …