ਗਹਿਰੀ ਮੰਡੀ, 17 ਸਤੰਬਰ (ਡਾ. ਨਰਿੰਦਰ ਸਿੰਘ) -ਸਥਾਨਕ ਸ਼ਹਿਰ ਵਿਖੇ ਚਲ ਰਹੇ ਗਰੇਸ ਪਬਲਿਕ ਸੀਨੀਅਰ ਸਕੂਲ ਦੀ ਵਾਲੀਬਾਲ ਦੀਆਂ ਟੀਮਾਂ ਨੇ ਸਰਵਉੱਤਮ ਪ੍ਰਦਰਸ਼ਨ ਕਰਦਿਆਂ ਹੋਇਆ ਬੀ.ਕੇ. ਸੀਨੀਅਰ ਸਕੈਡਰੀ ਸਕੂਲ ਅਮ੍ਰਿਤਸਰ ਵਲੋ ਕਰਵਾਏ ਗਏ ਵਾਲੀਬਾਲਵਿੱਚ ਸੋਨ ਕੱਪ,ਚਾਂਦੀ ਕੱਪ ਅਤੇ ਕਾਸ਼ੀ ਕੱਪ ਤੇ ਕਬਜਾ ਕੀਤਾ।ਇਹ ਜਾਣਕਾਰੀ ਸਕੂਲ ਦੇ ਪ੍ਰਿਸੀਪਲ ਸਰਬਜੀਤ ਸਿੰਘ ਬਾਲੀਆ ਨੇ ਦਿੰਦੇ ਹੋਏ ਦੱਸਿਆਂ ਕਿ ਟੂਰਨਾਮੈਟ ਪ੍ਰਬੰਧਕੀ ਟੀਮ ਵੱਲੋ ਅਧਿਆਪਕ ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ। ਅੰਡਰ 17 ਵਰਗ ਵਿਚ ਗਰੇਸ ਪਬਲਿਕ ਸਕੂਲ ਦੀ ਟੀਮ ਨੇ ਅਕੈਡਮੀ ਦੀ ਟੀਮ ਨੂੰ ਹਰਾ ਕੇ ਸੋਨੇ ਦੇ ਕੱਪ ਤੇ ਕਬਜਾ ਕੀਤਾ ਇਸੇ ਤਰਾਂ ਅੰਡਰ-19 ਵਿਚ ਇਸ ਸਕੂਲ ਦੀ ਟੀਮ ਨੇ ਜੰਡਿਆਲਾ ਗੁਰੂ ਦੀ ਸੰਤ-ਡੇ ਬੋਰਡਿੰਗ ਟੀਮ ਨਾਲ ਮੁਕਾਬਲਾ ਕਰਦੇ ਹੋਏ ਚਾਂਦੀ ਦਾ ਕੱਪ ਜਿੱਤਿਆਂ।ਅੰਡਰ 25 ਦੇ ਵਰਗ ਵਿਚ ਫਾਈਨਲ ਮੁਕਾਬਲਾ ਦਿਲਚਸਪ ਰਿਹਾ ਜਿਸ ਵਿਚ ਗਰੇਸ ਪਬਲਿਕ ਸਕੂਲ ਦੀ ਟੀਮ ਨੇ ਵਿਰੋਧੀ ਟੀਮ ਨੂੰ 20-3, 14-20,19-20 ਦੇ ਫਰਕ ਨਾਲ ਹਰਾ ਕੇ ਕਾਂਸ਼ੀ ਦੇ ਕੱਪ ਤੇ ਕਬਜਾ ਕੀਤਾ।ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾਕਟਰ ਜੇ, ਐਸ ਰੰਧਾਵਾ, ਸਕੱਤਰ ਸ਼ੀ੍ਰ ਮਤੀ ਰਮਨਜੀਤ ਕੌਰ ਰੰਧਾਵਾ ਅਤੇ ਸਕੂਲ ਪ੍ਰਿਸੀਪਲ ਸਰਬਜੀਤ ਸਿੰਘ ਬਾਲੀਆ ਨੇ ਸਾਝੇ ਤੌਰ ਤੇ ਸਕੂਲ ਵਿਖੇ ਸਮਾਗਮ ਵਿਚ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਅਤੇ ਟੀਮ ਕੋਚ ਡੀ ਪੀ ਈ ਸਤਬੀਰ ਸਿੰਘ ਅਤੇ ਪੀ ਟੀ ਆਈ ਦਵਿੰਦਰ ਸਿੰਘ ਹੋਰਾਂ ਦੀ ਅਤਿਅੰਤ ਮਿਹਨਤ ਦੀ ਸਲਾਘਾ ਕੀਤੀ।ਸਮੂੱਚੇ ਸਕੂਲ ਦੀ ਇਕੱਤਰਤਾ ਵਿਚ ਭਰਪੂਰ ਤਾਲੀਆ ਦੀ ਗੂੰਜ ਵਿਚ ਤਿੰਨਾਂ ਟੀਮਾਂ ਦੇ ਖਿਡਾਰੀ ਸਨਮਾਨ ਸਮਾਰੋਹ ਵਿਚ ਪੁੱਜੇ।ਇਸ ਮੌਕੇ ਰਮਨਦੀਪ ਸਿੰਘ 12ਵੀ ਕਲਾਸ, ਮਨਜੋਤ ਸਿੰਘ, ਅਨਮੋਲਜੀਤ ਸਿੰਘ ਨੇ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰ ਕੇ ਚੰਗੇ ਖਿਡਾਰੀ ਹੋਣ ਦਾ ਮਾਣ ਪ੍ਰਾਪਤ ਕਰਨ ਤੇ ਸਕੂਲ ਮੈਨੇਜਿੰਗ ਕਮੇਟੀ ਨੇ ਉਨਾਂ ਨੂੰ ਕੱਪ ਦੇ ਕੇ ਸਨਮਾਨਿਤ ਕੀਤਾ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …