ਪਠਾਨਕੋਟ, 30 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਮਈ 2019 ਤੱਕ ਪੰਜਾਬ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਅਧੀਨ ਕਰੀਬ 37832 ਉਸਾਰੀ ਕਿਰਤੀ ਵੱਖ-ਵੱਖ ਸਕੀਮਾਂ ਅਧੀਨ ਦਿੱਤੀਆਂ 39220 ਅਰਜੀਆਂ ਵਜੋਂ ਕਰੀਬ 34 ਕਰੋੜ ਦੀ ਰਾਸ਼ੀ ਦਾ ਲਾਭਪਾਤਰੀ ਲਾਭ ਪ੍ਰਾਪਤ ਕਰ ਚੁੱਕੇ ਹਨ। ਇਹ ਜਾਣਕਾਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ।ਉਨ੍ਹਾਂ ਦੱੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਜੋ ਉਸਾਰੀ ਕਿਰਤੀ ਹਨ ਉਹ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਅਜਿਹੀਆਂ ਸਕੀਮਾਂ ਦਾ ਲਾਭ ਪ੍ਰਾਪਤ ਕਰ ਸਕਦੇ ਹਨ।
ਸਰਕਾਰ ਵੱਲੋਂ ਉਸਾਰੀ ਕਿਰਤੀਆਂ ਨੂੰ ਦਿੱਤੇ ਜਾਣ ਵਾਲੇ ਲਾਭ
ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਉਸਾਰੀ ਕਿਰਤੀਆਂ ਲਈ ਸਰਕਾਰ ਵੱਲੋਂ ਮੁਫਤ ਮੈਡੀਕਲ ਸਹਾਇਤਾ ਦੇਣ ਲਈ ਹੈਲਥ ਅਸੋਰੈਂਸ ਸਕੀਮ ਅਧੀਨ 50 ਹਜਾਰ ਰੁਪਏ ਪ੍ਰਤੀ ਸਾਲ ਇਲਾਜ ਦੀ ਸੁਵਿਧਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਐਕਸਗੇ੍ਰਸ਼ੀਆ ਸਕੀਮ ਅਧੀਨ ਰਜਿਸਟਰਡ ਲਾਭਪਾਤਰੀ ਦੀ ਦੁਰਘਟਨਾ ਵਿੱਚ ਮੋਤ ਹੋਣ ਦੀ ਸਰਤ ਵਿੱਚ ਐਕਸਗੇ੍ਰਸ਼ੀਆ ਸਕੀਮ ਅਧੀਨ 4 ਲੱਖ ਰੁਪਏ ਅਤੇ ਕੁਦਰਤੀ ਮੋਤ ਹੋਣ ਤੇ 3 ਲੱਖ ਰੁਪਏ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਰਜਿਸਟਰਡ ਲਾਭਪਾਤਰੀ ਦੀ ਪੂਰਨ ਅਪੰਗਤਾ ਹੋਣ ਤੇ ਐਕਸਗੇ੍ਰਸ਼ੀਆ ਸਕੀਮ ਅਧੀਨ 4 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਬੋਰਡ ਦੇ ਰਜਿਸਟਰਿਡ ਉਸਾਰੀ ਕਿਰਤੀਆਂ ਦੇ ਬੱਚਿਆਂ ਲਈ ਵਜੀਫਾ ਸਕੀਮ ਦਿੱਤੀ ਜਾਂਦੀ ਹੈ ਜਿਸ ਅਧੀਨ ਪਹਿਲੀ ਤੋਂ ਪੰਜਵੀ ਕਲਾਸ ਤੱਕ ਲੜਕਿਆਂ ਲਈ 3 ਹਜਾਰ ਅਤੇ ਲੜਕੀਆਂ ਲਈ 4 ਹਜਾਰ ਰੁਪਏ, ਛੇਵੀ ਕਲਾਸ ਤੋਂ ਅਠਵੀਂ ਕਲਾਸ ਤੱਕ ਲੜਕਿਆਂ ਲਈ 5 ਹਜਾਰ ਰੁਪਏ ਅਤੇ ਲੜਕੀਆਂ ਲਈ 7 ਹਜਾਰ ਰੁਪਏ, 9ਵੀਂ ਅਤੇ 10ਵੀਂ ਕਲਾਸ ਲਈ ਲੜਕਿਆਂ ਲਈ 10 ਹਜਾਰ ਰੁਪਏ ਅਤੇ ਲੜਕੀਆਂ ਲਈ 13 ਹਜਾਰ ਰੁਪਏ ਗਿਆਹਰਵੀਂ ਅਤੇ ਬਾਹਰਵੀਂ ਕਲਾਸ ਵਿੱਚ ਲੜਕਿਆਂ ਲਈ 20 ਹਜਾਰ ਅਤੇ ਲੜਕੀਆਂ ਲਈ 25 ਹਜਾਰ ਰੁਪਏ,ਹਰੇਕ ਤਰ੍ਹਾਂ ਦੀ ਗਰੈਜੁਏਸ਼ਨ ਅਤੇ ਪੋਸਅ ਗਰੈਜੁਏਸ਼ਨ ਵਿੱਚ ਲੜਕਿਆਂ ਲਈ 25 ਹਜਾਰ ਅਤੇ ਲੜਕੀਆਂ ਲਈ 30 ਹਜਾਰ ਰੁਪਏ, ਬੱਚਾ ਆਈ.ਟੀ.ਆਈ.,ਪਾਲੀਟੈਕਨਿਕ ਵਿੱਚ ਤਕਨੀਕੀ ਅਤੇ ਹੋਰ ਪੇਸ਼ਾਵਰ ਪੜਾਈ, ਏ.ਐਨ.ਐਮ ਅਤੇ ਜੀ.ਐਨ.ਐਮ ਕਰਸਾਂ ਵਿੱਚ ਪੜਦੇ ਲੜਕਿਆਂ ਲਈ ਹੋਸਟਲ ਵਿੱਚ ਰਹਿੰਦਾ ਹੈ ਤਾਂ 40 ਹਜਾਰ ਅਤੇ ਲੜਕੀਆਂ ਲਈ 45 ਹਜਾਰ ਰੁਪਏ ਅਤੇ ਮੈਡੀਕਲ / ਇੰਜੀਨੀਅਰਿੰਗ ਹਰ ਤਰ੍ਹਾਂ ਦੀ ਮੈਡੀਕਲ/ ਇੰਜੀਨੀਅਰਿੰਗ ਡਿਗਰੀ ਲਈ ਜੋ ਹੋਸਟਲ ਵਿੱਚ ਰਹਿੰਦੇ ਹਨ ਤਾਂ ਲੜਕਿਆਂ ਲਈ 60 ਹਜਾਰ ਰੁਪਏ ਅਤੇ ਲੜਕੀਆਂ ਲਈ 70 ਹਜਾਰ ਰੁਪਏ ਦੇ ਵਜੀਫੇ ਦਿੱਤੇ ਜਾਂਦੇ ਹਨ।
ਰਾਮਵੀਰ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਜਿਸਟਰਡ ਉਸਾਰੀ ਕਿਰਤੀ ਦੀ ਲੜਕੀ ਦੀ ਸਾਦੀ ਲਈ ਸ਼ਗਨ ਸਕੀਮ ਅਧੀਨ 31 ਹਜਾਰ ਰੁਪਏ ਦੀ ਰਾਸ਼ੀ, ਰਜਿਸਟਰਡ ਉਸਾਰੀ ਕਿਰਤੀ ਨੂੰ ਛੁੱਟੀ ਦੋਰਾਨ ਯਾਤਰਾ ਲਈ ਹਰ ਦੋ ਸਾਲ ਉਪਰੰਤ 2 ਹਜਾਰ ਰੁਪਏ, ਲਾਭਪਾਤਰੀ ਉਸਾਰੀ ਕਿਰਤੀਆਂ ਤੇ ਆਸ਼ਰਿਤਾਂ ਲਈ ਬਿਮਾਰੀ ਦੇ ਇਲਾਜ ਲਈ ਵੱਧ ਤੋਂ ਵੱਧ ਇੱਕ ਲੱਖ ਰੁਪਏ, ਲਾਭਪਾਤਰੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਨਜ਼ਰ ਦੀ ਐਨਕ ਲਈ 800 ਰੁਪਏ, ਦੰਦਾਂ ਲਈ 5 ਹਜਾਰ ਰੁਪਏ ਅਤੇ ਸੁਣਨ ਯੰਤਰ ਲਗਾਉਣ ਲਈ 6 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਅਤੇ ਹੋਰ ਸਕੀਮਾਂ ਦਾ ਵੀ ਲਾਭ ਦਿੱਤਾ ਜਾਂਦਾ ਹੈ।
ਕੋਣ ਬਣ ਸਕਦਾ ਹੈ ਲਾਭਪਾਤਰੀ
ਹਰਦੀਪ ਸਿੰਘ ਕਿਰਤ ਤੇ ਸੁਲਾਹ ਅਫਸ਼ਰ ਅਤੇ ਸ੍ਰੀ ਮਨੋਜ ਸਰਮਾ ਲੈਬਰ ਇੰਨਫੋਰਸਮੈਂਟ ਅਫਸ਼ਰ ਨੇ ਸਾਂਝੇ ਤੋਰ ਤੇ ਦੱਸਿਆ ਕਿ ਉਪਰੋਕਤ ਸਕੀਮ ਅਧੀਨ ਰਾਜ ਮਿਸਤਰੀ/ਇੱਟਾਂ/ਸੀਮੈਂਟ ਪਕੜਾਉਂਣ ਵਾਲੇ ਮਜਦੂਰ, ਪਲੰਬਰ, ਤਰਖਾਣ, ਵੈਲਡਰ, ਇਲੈਕਟ੍ਰੀਸ਼ਨ , ਸੀਵਰਮੈਨ, ਮਾਰਬਲ/ਟਾਇਲਾਂ ਲਗਾਉਣ ਵਾਲੇ, ਫਰਸ ਦੀ ਰਗੜਾਈ ਵਾਲੇ, ਪੇਂਟਰ, ਪੀ.ਓ.ਪੀ ਕਰਨ ਵਾਲੇ, ਸੜਕਾਂ ਬਣਾਉਣ, ਉਸਾਰੀ ਕੰਮ ਨਾਲ ਸਬੰਧਤ ਤਕਨੀਕੀ /ਕਲੈਰੀਕਲ ਕੰਮ ਆਦਿ ਕਰਨ ਵਾਲੇ ਹੋ ਅਤੇ ਕਿਸੇ ਸਰਕਾਰੀ ਅਰਧ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿੱਚ ਇਮਾਰਤਾਂ, ਸੜਕਾਂ, ਨਹਿਰਾਂ, ਬਿਜਲੀ ਤੇ ਉਤਪਾਦਨ ਵੰਡ, ਸਿੰਚਾਈ, ਪਾਣੀਆਂ ਦੀ ਵੰਡ ਜਾਂ ਨਿਕਾਸੀ, ਟੈਲੀਫੋਨ, ਤਾਰ, ਰੇਡੀਓ, ਹਵਾਈ ਅੱਡੇ ਆਦਿ ਵਿਖੇ ਉਸਾਰੀ ਮੁਰੰਮਤ, ਰੱਖ ਰਖਾਅ ਜਾਂ ਢਾਹੁਣ ਦੇ ਕੰਮ ਵਿੱਚ ਕੁਸ਼ਲ, ਅਰਧ ਕੁਸ਼ਲ ਕਾਰੀਗਰ ਜਾਂ ਸੁਪਰਵਾਈਜਰ ਦੇ ਤੋਰ `ਤੇ ਤਨਖਾਹ ਜਾਂ ਮਿਹਨਤਾਨਾਂ ਲੈ ਕੇ ਕੰਮ ਕਰਦੇ ਹੋ, ਉਸਾਰੀ ਕਿਰਤੀ ਅਖਵਾਉਂਦੇ ਹੋ।ਇਸ ਤੋਂ ਇਲਾਵਾ ਭੱਠਿਆਂ ਤੇ ਪਥੇਰ, ਕੱਚੀ ਇੱਟ ਦੀ ਭਰਾਈ ਵਾਲੇ, ਟੈਂਟ ਲਗਾਉਣ ਵਾਲੇ, ਹੋਰਡਿੰਗ, ਬੈਨਰ ਬਣਾਉਣ ਅਤੇ ਮਨਰੇਗਾ ਵਰਕਰ (ਜਿਸ ਨੇ ਉਸਾਰੀ ਕੰਮਾਂ ਵਿੱਚ ਸਾਲ ਦੋਰਾਨ 50 ਦਿਨ ਕੰਮ ਕੀਤਾ ਹੋਵੇ) ਉਹ ਵੀ ਉਸਾਰੀ ਕਿਰਤੀ ਅਖਵਾਉਂਦੇ ਹਨ ਅਤੇ ਉਪਰੋਕਤ ਸਕੀਮਾਂ ਅਧੀਨ ਰਜਿਸਟ੍ਰੇਸ਼ਨ ਕਰਵਾ ਕੇ ਬਣਦਾ ਲਾਭ ਪ੍ਰਾਪਤ ਕਰ ਸਕਦੇ ਹਨ।
ਕਿਵੇਂ ਬਣਿਆ ਜਾਵੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਕਸ਼ਨ ਵਰਕਰਜ ਵੈਲਫੇਅਰ ਬੋਰਡ ਦੇ ਮੈਂਬਰ
ਵਿਭਾਗੀ ਅਧਿਕਾਰੀਆਂ ਦੱਸਿਆ ਕਿ ਬੋਰਡ ਦਾ ਮੈਂਬਰ ਬਣਨ ਲਈ 25 ਰੁਪਏ ਰਜਿਸਟ੍ਰੇਸ਼ਨ ਫੀਸ ਦੇ ਨਾਲ ਅਰਜੀ ਹਲਕੇ ਦੇ ਸਹਾਇਕ ਕਿਰਤ ਕਮਿਸ਼ਨਰ/ਕਿਰਤ ਤੇ ਸੁਲਾਹ ਅਫਸ਼ਰ ਜਾਂ ਕਿਰਤ ਇੰਸਪੈਕਟਰ ਨੂੰ ਦੇਣੀ ਪਵੇਗੀ ਅਤੇ ਮੈਂਬਰਸਿਪ ਚਲਦੇ ਰੱਖਣ ਲਈ 10 ਰੁਪਏ ਪ੍ਰਤੀ ਮਹੀਨਾ ਅੰਸ਼ਦਾਨ ਜਮ੍ਹਾਂ ਕਰਾਉਂਣਾ ਹੋਵੇਗਾ।ਉਨ੍ਹਾਂ ਦੱਸਿਆ ਕਿ 10 ਅਗਸਤ 2017 ਤੋਂ ਸਿਰਫ ਆਨਲਾਈਨ ਰਜਿਸਟ੍ਰੇਸ਼ਨ ਸੇਵਾ ਕੇਂਦਰਾਂ ਅਤੇ ਲੇਬਰ ਵਿਭਾਗ ਰਾਹੀ ਕਰਵਾਈ ਜਾ ਸਕਦੀ ਹੈ।ਇਸ ਲਈ ਸਰਕਾਰੀ ਫੀਸ ਜਮ੍ਹਾਂ ਕਰਵਾਉਂਣੀ ਹੈ।ਇਸ ਲਈ ਉਸਾਰੀ ਕਿਰਤੀ ਆਪਣੀ ਇੱਕ ਫੋਟੋ (ਪਾਸਪੋਰਟ ਸਾਈਜ), ਇੱਕ ਫੈਮਲੀ ਫੋਟੋ (ਪਾਸਪੋਰਟ ਸਾਈਜ), ਆਧਾਰ ਕਾਰਡ ਦੀ ਕਾਪੀ, ਬੈਂਕ ਅਕਾਉਂਟ ਦੀ ਕਾਪੀ, ਮੋਬਾਇਲ ਨੰਬਰ ਹੋਣਾ ਲਾਜ਼ਮੀ ਹੈ।ਜਿਸ ਦਿਨ ਅਰਜ਼ੀ ਦੇਣੀ ਹੈ ਉਸ ਦਿਨ ਬਿਨੈਕਾਰ ਕੋਲ ਕਿਰਤੀ ਦਾ ਆਪਣਾ ਮੋਬਾਇਲ ਹੋਣਾ ਚਾਹੀਦਾ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …