ਮਾਪਿਆਂ ਨੇ ਸਿੱਖਿਆ ਮੰਤਰੀ ਤੋਂ ਕੀਤੀ ਛੁੱਟੀਆਂ ਵਿੱਚ ਵਾਧਾ ਕਰਨ ਦੀ ਮੰਗ
ਲੌਂਗੋਵਾਲ, 2 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਮੌਜੂਦਾ ਸਮੇਂ ਵਿੱਚ ਸਿਰਫ ਪੰਜਾਬ ਵਿੱਚ ਹੀ ਨਹੀਂ ਬਲਕਿ ਲੱਗਭਗ ਸਾਰੇ
ਭਾਰਤ ਵਿੱਚ ਹੀ ਭਿਆਨਕ ਗਰਮੀ ਪੈ ਰਹੀ ਹੈ।ਜਿਸ ਕਾਰਨ ਰੋਜਾਨਾ ਦੇ ਕੰਮ-ਕਾਰ ਵੀ ਪ੍ਰਭਾਵਿਤ ਹੋ ਰਹੇ ਹਨ ਅਜਿਹੀ ਭਿਆਨਕ ਗਰਮੀ ਵਿੱਚ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਰਿਹਾ ਹੈ।ਬਾਜਾਰਾਂ ਵਿੱਚ ਰੋਣਕ ਨਾ ਹੋਣ ਕਾਰਨ ਦੁਕਾਨਦਾਰ ਵੀ ਵਿਹਲੇ ਬੈਠੇ ਰਹਿੰਦੇ ਹਨ।
ਪਰ ਪੰਜਾਬ ਵਿੱਚ ਸਕੂਲਾਂ ਵਿੱਚ ਹੋਈਆਂ ਗਰਮੀ ਦੀਆਂ ਛੁੱਟੀਆਂ ਖਤਮ ਹੋ ਚੁੱਕੀਆਂ ਹਨ ਅਤੇ 1 ਜੁਲਾਈ ਤੋਂ ਸਕੂਲ ਖੁੱਲ ਚੁੱਕੇ ਹਨ ਅਤੇ ਅਜਿਹੀ ਭਿਆਨਕ ਗਰਮੀ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਜਾਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ ਕਿਉਂਕਿ ਇਸ ਭਿਆਨਕ ਗਰਮੀ ਵਿੱਚ ਜਿੱਥੇ ਬਿਨਾਂ ਕਾਰਨ ਕਿਸੇ ਦਾ ਘਰਾਂ ਵਿੱਚੋਂ ਨਿਕਲਣ ਨੂੰ ਵੀ ਜੀਅ ਨਹੀਂ ਕਰਦਾ, ਉੱਥੇ ਹੀ ਛੋਟੇ-ਛੋਟੇ ਸਕੂਲੀ ਬੱਚਿਆਂ ਨੂੰ ਸਕੂਲਾਂ ਵਿੱਚ ਹਾਜਰੀ ਲਗਵਾਉਣੀ ਪੈ ਰਹੀ ਹੈ ਅਤੇ ਅਜਿਹੀ ਭਿਆਨਕ ਗਰਮੀ ਵਿੱਚ ਸਕੂਲੀ ਬੱਚਿਆਂ ਦਾ ਸਕੂਲ ਜਾਣਾ ਉਨਾਂ ਦੀ ਸਿਹਤ ਲਈ ਵੱਡੀ ਮੁਸੀਬਤ ਖੜ੍ਹੀ ਕਰ ਸਕਦਾ ਹੈ।
ਇਸ ਸਬੰਧੀ ਕਈ ਬੱਚਿਆਂ ਦੇ ਮਾਪਿਆਂ ਨਾਲ ਗੱਲ ਕਰਨ ਤੇ ਉਨਾਂ ਕਿਹਾ ਕਿ ਸਕੂਲ ਖੁੱਲ ਜਾਣ ਕਾਰਨ ਉਨਾਂ ਨੂੰ ਵੀ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਭੇਜਣਾ ਪੈਂਦਾ ਹੈ, ਕਿਉਂਕਿ ਉਨਾਂ ਨੂੰ ਡਰ ਰਹਿੰਦਾ ਹੈ ਕਿ ਸਕੂਲ ਖੁੱਲਣ ਕਾਰਨ ਸਕੂਲ ਵਿੱਚ ਕਰਵਾਈ ਜਾਂਦੀ ਪੜ੍ਹਾਈ ਵਿੱਚ ਉਨਾਂ ਦੇ ਬੱਚੇ ਹੋਰਨਾਂ ਬੱਚਿਆਂ ਤੋਂ ਪਿੱਛੇ ਨਾ ਰਹਿ ਜਾਣ।ਉਨਾਂ ਕਿਹਾ ਕਿ ਭਿਆਨਕ ਗਰਮੀ ਨੂੰ ਦੇਖਦੇ ਹੋਏ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਕੂਲੀ ਛੁੱਟੀਆਂ ਵਿੱਚ ਵਾਧਾ ਕਰਕੇ ਬੱਚਿਆਂ ਨੂੰ ਬੀਮਾਰ ਹੋਣ ਤੋਂ ਬਚਾਵੇ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media