Saturday, July 5, 2025
Breaking News

ਕੂੜੇ ਦੀ ਡੋਰ ਟੂ ਡੋਰ ਕੁਲੈਕਸ਼ਨ ਦੌਰਾਨ ਸੁੱਕਾ ਅਤੇ ਗਿੱਲਾ ਕੂੜਾ ਵੱਖ-ਵੱਖ ਕੀਤਾ ਜਾਵੇ – ਡੀ.ਸੀ

ਪਠਾਨਕੋਟ, 2 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਰਾਮਵੀਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ PUNJ0207201912ਸੋਲਡ ਵੇਸਟ ਮੈਨੇਜਮੈਂਟ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਆਯੋਜਿਤ ਮੀਟਿੰਗ ਵਿੱਚ ਸਤੀਸ਼ ਸੈਣੀ ਐਮ.ਈ, ਅਰੁਣ ਕੁਮਾਰ ਈ.ਓ ਸੁਜਾਨਪੁਰ, ਡਾ. ਐਨ.ਕੇ ਸਿੰਘ, ਜਾਨੂ ਚਲੋਤਰਾ ਸੈਨੀਟੇਰੀ ਇੰਸਪੈਕਟਰ ਨਗਰ ਨਿਗਮ ਪਠਾਨਕੋਟ, ਰਘੂ ਗੁਪਤਾ ਸੈਨੀਟੇਰੀ ਇੰਸਪੈਕਟਰ ਨਗਰ ਕੌਂਸਲ ਸੁਜਾਨਪੁਰ, ਅਰਵਿੰਦ ਸ਼ਰਮਾ ਏ.ਐਮ.ਈ ਪੰਜਾਬ ਰੋਡਵੇਜ਼ ਦੇ ਅਧਿਕਾਰੀ ਹਾਜ਼ਰ ਸਨ।
         ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਪਠਾਨਕੋਟ ਅੰਦਰ ਕੂੜੇ ਦੀ ਡੋਰ ਟੂ ਡੋਰ ਕੁਲੈਕਸ਼ਨ ਅਤੇ ਆਨ ਸੋਰਸ ਸੈਗਰੀਗੇਸ਼ਨ (ਸੁੱਕਾ ਅਤੇ ਗਿੱਲਾ ਕੂੜਾ ਵੱਖ-ਵੱਖ) ਕੀਤਾ ਜਾਵੇ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਗਿੱਲੇ ਕੂੜੇ ਦੀ ਕੰਪੋਸਟ ਬਣਾਈ ਜਾਵੇ ਅਤੇ ਸੁੱਕੇ ਕੂੜੇ ਨੂੰ ਰੀਯੂਜ਼ ਜਾਂ ਰੀਸਾਇਕਲ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਹਰੇਕ ਅਦਾਰਾ ਜਾਂ ਵਿਭਾਗ ਜਿਨ੍ਹਾਂ ਦਾ ਰੋਜ਼ਾਨਾ 100 ਕਿਲੋ ਤੋਂ ਵੱਧ ਕੂੜੇ ਦੀ ਪੈਦਾਵਾਰ ਹੈ, ਉਹ ਆਪਣੇ ਕੂੜੇ ਨੂੰ ਆਪ ਡਿਸਪੋਜ਼ ਕਰਨ।
         ਡਿਪਟੀ ਕਮਿਸ਼ਨਰ ਵੱਲੋਂ ਨਗਰ ਨਿਗਮ ਪਠਾਨਕੋਟ, ਨਗਰ ਕੌਂਸਲ ਸੁਜਾਨਪੁਰ ਅਤੇ ਨਰੋਟ ਜੈਮਲ ਸਿੰਘ ਨੂੰ ਹਦਾਇਤ ਕੀਤੀ ਕਿ ਹਰੇਕ ਵਾਰਡ ਵਿੱਚ 100 ਫੀਸਦੀ ਡੋਰ ਟੂ ਡੋਰ ਗਾਰਬੇਜ਼ ਦੀ ਕੂਲੈਕਸ਼ਨ ਅਤੇ ਆਨ ਸੋਰਸ ਸੈਗਰੀਗੇਸ਼ਨ ਕੀਤੀ ਜਾਵੇ।ਉਨ੍ਹਾਂ ਰੇਲਵੇ ਸਟੇਸ਼ਨ, ਬੱਸ ਸਟੈਂਡ, ਸਬਜੀ ਮੰਡੀ ਅਤੇ ਡਿਫੈਂਸ ਅਦਾਰਿਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਕੂੜੇ ਦਾ ਨਿਪਟਾਰਾ ਸੋਲਡ ਵੇਸਟ ਮੈਨੇਜਮੈਂਟ ਰੂਲਜ਼ 2016 ਅਤੇ ਐਨ.ਜੀ.ਟੀ ਦੀਆਂ ਹਦਾਇਤਾਂ ਅਨੁਸਾਰ ਕਰਨ।

 

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply