Friday, September 20, 2024

ਬ੍ਰਾਹਮਣ ਸਮਾਜ ਨੂੰ ਦਰਪੇਸ਼ ਮੰਗਾਂ ਸਬੰਧੀ ਵਿੱਤ ਮੰਤਰੀ ਬਾਦਲ ਨੂੰ ਮਿਲਿਆ ਬ੍ਰਾਹਮਣ ਸਭਾ ਦਾ ਵਫਦ

ਸਮਰਾਲਾ, 3 ਜੁਲਾਈ  (ਪੰਜਾਬ ਪੋਸਟ – ਇੰਦਰਜੀਤ ਕੰਗ) – ਸ੍ਰੀ ਬ੍ਰਾਹਮਣ ਸਭਾ (ਰਜਿ:) ਪੰਜਾਬ ਦਾ ਵਫ਼ਦ ਸਭਾ ਦੇ ਜਨਰਲ ਸਕੱਤਰ PUNJ0307201906ਬਿਹਾਰੀ ਲਾਲ ਸੱਦੀ ਦੀ ਅਗਵਾਈ ਹੇਠ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੂੰ ਸਭਾ ਦੇ ਕਾਰਜਕਾਰੀ ਪ੍ਰਧਾਨ ਦਰਗੇਸ਼ ਸ਼ਰਮਾ ਸਮੇਤ ਮਿਲਿਆ।ਇਸ ਸਮੇਂ ਪ੍ਰਮੁੱਖ ਤੌਰ `ਤੇ ਭਗਵਾਨ ਸ੍ਰੀ ਪਰਸ਼ੂਰਾਮ ਜੈਯੰਤੀ ਦੀ ਗਜ਼ਟਿਡ ਛੁੱਟੀ ਕਰਨ, ਤਪੋਸਥਲੀ ਖਾਟੀ ਨੂੰ ਹੈਰੀਟੇਜ਼ ਦਾ ਦਰਜਾ ਦੇ ਕੇ ਅਧੂਰੇ ਪ੍ਰੋਜੈਕਟ ਨੂੰ ਪੂਰਾ ਕਰਨ ਅਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਿਤ ਕੀਤੀ ਭਗਵਾਨ ਪਰਸ਼ੂਰਾਮ ਚੇਅਰ ਨੂੰ ਮਾਲੀ ਸਹਾਇਤਾ ਪ੍ਰਦਾਨ ਕਰਨ, ਵਿਆਹੁਣਯੋਗ ਬ੍ਰਾਹਮਣ ਕੰਨਿਆਵਾਂ ਨੂੰ ਸ਼ਗਨ ਸਕੀਮ ’ਚ ਲਿਆਉਣ, ਬ੍ਰਾਹਮਣ ਕਲਿਆਣ ਬੋਰਡ ਦੀ ਸਥਾਪਨਾ ਕਰਨ ਆਦਿ ਮੁੱਦੇ ਵਿਚਾਰੇ ਗਏ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਫ਼ਦ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਇਸ ਸਬੰਧੀ ਜਲਦੀ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਵਫਦ ਦੀ ਸਹਿਮਤੀ ਅਤੇ ਵਿੱਤ ਮੰਤਰੀ ਦੀ ਹਾਜ਼ਰੀ ਵਿੱਚ ਦਰਗੇਸ਼ ਸ਼ਰਮਾ ਕਾਰਜਕਾਰੀ ਪ੍ਰਧਾਨ ਨੇ ਐਡਵੋਕੇਟ ਸੁਰਿੰਦਰ ਪਾਲ ਸ਼ਰਮਾ ਬਠਿੰਡਾ ਨੂੰ ਸਭਾ ਦਾ ਅਜੀਵਨ ਪ੍ਰੈਜੀਡੈਂਟ-ਇਨ-ਚੀਫ਼ ਅਤੇ ਸੋਮਜੀਤ ਪਾਲ ਸ਼ਰਮਾ ਨੂੰ ਵਧੀਕ ਪ੍ਰੈਜੀਡੈਂਟ-ਇਨ-ਚੀਫ਼ ਨਿਯੁੱਕਤ ਕੀਤਾ।
          ਵਫਦ ਵਿੱਚ ਹੋਰਨਾਂ ਤੋਂ ਇਲਾਵਾ ਗਿਆਨ ਚੰਦ ਸ਼ਰਮਾ ਬਰਨਾਲਾ, ਰਾਜਪਾਲ ਸ਼ਰਮਾ ਬਰਨਾਲਾ, ਪ੍ਰੇਮ ਸਾਗਰ ਸ਼ਰਮਾ ਸਮਰਾਲਾ, ਸੋਨੀ ਸੱਦੀ ਉਟਾਲਾਂ, ਡਾ. ਵੀ.ਕੇ ਦੱਤ ਲੁਧਿਆਣਾ, ਵਿਜਯੰਤ ਸ਼ਰਮਾ ਡਬਵਾਲੀ, ਨਵਨੀਤ, ਪ੍ਰਦੁਮਣ, ਗੁਰਚਰਨ, ਸ਼ੁਸੀਲ ਕੁਮਾਰ ਕੁਰਾਲੀ ਆਦਿ ਹਾਜ਼ਰ ਸਨ। 

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply