ਹੋਰਨਾਂ ਪਾਰਟੀਆਂ ਦੇ ਆਗੂਆਂ ਨੇ ਜਥੇ: ਸੁੱਚਾ ਸਿੰਘ ਛੋਟੇਪੁਰ ‘ਤੇ ਜਤਾਇਆ ਭਰੋਸਾ
ਰਈਆ, 18 ਸਤੰਬਰ (ਬਲਵਿੰਦਰ ਸੰਧੂ)- ਆਮ ਆਦਮੀ ਪਾਰਟੀ ਦੀ ਅਹਿਮ ਮੀਟਿੰਗ ਅੱਜ ਸੁਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਰਈਆ ਵਿਖੇ ਹੋਈ।ਜਿਸ ਵਿੱਚ ਗੁਪਤੇਸ਼ਵਰ ਬਾਵਾ ਅਤੇ ਪ੍ਰਧਾਨ ਪੂਰਨ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ 21 ਸਤੰਬਰ ਦੀ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਇਸ ਕਾਨਫਰੰਸ ਦੇ ਸਬੰਧ ਵਿੱਚ ਦਲਬੀਰ ਸਿੰਘ ਟੌਗ, ਸਰਬਦੀਪ ਸਿੰਘ ਘੁੱਕਰ ਅਤੇ ਸੁਖਦੇਵ ਸਿੰਘ ਸਾਬਕਾ ਸਰਪੰਚ ਵਡਾਲਾ ਵੱਲੋ ਪਿੰਡਾਂ ਵਿੱਚ ਤੁਫਾਨੀ ਦੌਰੇ ਕਰਕੇ ਲੋਕਾਂ ਨੂੰ ਇਸ ਮੀਟਿੰਗ ਵਿੱਚ ਸਾਮਲ ਹੋਣ ਅਤੇ ਕਾਨਫਰੰਸ ਵਿੱਚ ਪਹੁੰਚ ਰਹੇ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਜੀ ਦੇ ਵਿਚਾਰ ਸੁਨਣ ਲਈ ਪ੍ਰੇਰਿਤ ਕੀਤਾ।ਇਸ ਕਾਨਫਰੰਸ ਸਬੰਧੀ ਆਮ ਲੋਕਾਂ ਵਿੱਚ ਬਹੁਤ ਹੀ ਵੱਧ ਰੁਝਾਨ ਵੇਖਣ ਨੂੰ ਮਿਲਿਆ।ਕੰਗ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਦੂਸਰੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆ ਰਹੇ ਆਗੂਆਂ ਅਤੇ ਵਰਕਰਾਂ ਨੂੰ ਬਹੁਤ ਹੀ ਮਾਨ ਸਨਮਾਨ ਅਤੇ ਇੱਜਤ ਨਾਲ ਪਾਰਟੀ ਵਿੱਚ ਸਾਮਲ ਕੀਤਾ ਜਾਵੇਗਾ। ਇਸ ਮੌਕੇ ਰਵਿੰਦਰ ਸਿੰਘ ਭੱਟੀ, ਭੀਮ ਸੈਨ ਬਹਿਲ, ਪ੍ਰਭਜੋਤ ਸਿੰਘ ਦੌਲੋ ਨੰਗਲ, ਕੰਵਲਜੀਤ ਸਿੰਘ ਬੁੱਢਾਥੇਹ, ਪਿਆਰਾ ਸਿੰਘ ਤਿੰਮੋਵਾਲ, ਰੇਸ਼ਮ ਸਿੰਘ ਵਜੀਰ ਭੁੱਲਰ, ਡਾ: ਦਲਜੀਤ ਸਿੰਘ ਚੀਮਾਂਬਾਠ, ਪ੍ਰਗਟ ਸਿੰਘ, ਬੰਟੀ ਫੇਰੂਮਾਨ, ਕੰਵਲਜੀਤ ਸਿੰਘ ਜਲਾਲਾਬਾਦ, ਸਤਨਾਮ ਸਿੰਘ , ਪ੍ਰਸੋਤਮ ਸਿੰਘ ਗਗੜੇਵਾਲ, ਗੁਰਵਿੰਦਰ ਸਿੰਘ ਹੁੰਦਲ, ਅਮਿਤ ਕੁਮਾਰ ਧੁੰਨਾ, ਬਲਜਿੰਦਰ ਸਿੰਘ, ਸਤਨਾਮ ਸਿੰਘ ਸੇਰੋ ਬਾਘਾ, ਜਸਵਿੰਦਰ ਸਿੰਘ , ਅਵਤਾਰ ਸਿੰਘ ਖਿਲਚੀਆਂ ਆਦਿ ਹਾਜਰ ਸਨ।