ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮਿ੍ਰਤਸਰ ਦੇ ਲੜਕੇ ਰਿਧਮ ਕੁਮਾਰ ਨੇ ਬੰਗਲਾ ਦੇਸ਼ ਵਿਖੇ ਹੋਈਆਂ ਦੂਜੀਆਂ ਏਸ਼ੀਆਈ ਕੂੰਗ
ਫੂ ਯੂਸ਼ੂ ਚੈਂਪਿਅਨਸ਼ਿਪ 2019 ਵਿੱਚ ਗੋਲਡ ਮੈਡਲ ਜਿੱਤਿਆ ਹੈ।ਇਸ ਖੇਡ ਵਿੱਚ ਭਾਰਤ ਤੋਂ ਇਲਾਵਾ ਪਾਕਿਸਤਾਨ, ਅਫਗਾਨਿਸਤਾਨ, ਭੁਟਾਨ, ਬੰਗਲਾ ਦੇਸ਼ ਨੇ ਭਾਗ ਲਿਆ।ਮੈਡਲ ਜਿੱਤਣ ਉਪਰੰਤ ਰਿਧਮ ਕੁਮਾਰ ਨੇ ਅੱਜ ਓਮ ਪ੍ਰਕਾਸ਼ ਸੋਨੀ ਮੈਡੀਕਲ ਸਿੱਖਿਆ ’ਤੇ ਖੋਜ ਮੰਤਰੀ ਪੰਜਾਬ ਦੇ ਨਿਵਾਸ ਸਥਾਨ ਤੇ ਜਾ ਕੇ ਆਸ਼ੀਰਵਾਦ ਲਿਆ।
ਸੋਨੀ ਵਲੋਂ ਰਿਧਮ ਦੇ ਗਲੇ ਵਿੱਚ ਗੋਲਡ ਮੈਡਲ ਪਾ ਕੇ ਉਸ ਦਾ ਸਵਾਗਤ ਕੀਤਾ।ਸੋਨੀ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਦੇ ਲੜਕੇ ਨੇ ਗੋਲਡ ਮੈਡਲ ਜਿੱਤਿਆ ਹੈ।ਰਿਧਮ ਅਤੇ ਉਸ ਦੇ ਪਿਤਾ ਸੰਦੀਪ ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਾਰੇ ਕੰਮ ਦਾ ਸਿਹਰਾ ਕੈਬਨਿਟ ਮੰਤਰੀ ਸੋਨੀ ਦਾ ਹੈ। ਉਨ੍ਹਾਂ ਦੱਸਿਆ ਕਿ ਮੰਤਰੀ ਸੋਨੀ ਵਲੋਂ ਹੀ ਮੇਰਾ ਸਾਰਾ ਖ਼ਰਚਾ ਚੁੱਕਿਆ ਗਿਆ ਸੀ। ਰਿਧਮ ਦੇ ਪਿਤਾ ਸੰਦੀਪ ਕੁਮਾਰ ਨੇ ਦੱਸਿਆ ਕਿ ਜੇਕਰ ਕੈਬਿਨਟ ਮੰਤਰੀ ਸ੍ਰੀ ਸੋਨੀ ਉਨਾਂ ਦੀ ਮਾਲੀ ਮੱਦਦ ਨਾ ਕਰਦੇ ਤਾਂ ਉਨ੍ਹਾਂ ਦਾ ਲੜਕਾ ਕਦੇ ਵੀ ਇਸ ਮੁਕਾਮ ’ਤੇ ਨਾ ਪਹੁੰਚ ਸਕਦਾ ਰਿਧਮ ਨੇ ਦੱਸਿਆ ਕਿ ਇਸ ਸਾਰੇ ਚੈਂਪਿਅਨਸ਼ਿਪ ਵਿੱਚ ਭਾਰਤ ਦੀ ਟੀਮ ਪਹਿਲੇ ਨੰਬਰ `ਤੇ ਰਹੀ ਹੈ।
ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਕੈਪਟਨ ਸੰਜੀਵ ਸ਼ਰਮਾ, ਰਮਨ ਕੁਮਾਰ ਤੋਂ ਇਲਾਵਾ ਕਈ ਖੇਡ ਪ੍ਰੇਮੀ ਹਾਜ਼ਰ ਸਨ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media