Friday, September 20, 2024

ਪੰਜਾਬ ਰਾਜ ਵਾਰ ਹੀਰੋਜ਼ ਮੈਮੋਰੀਅਲ ਤੇ ਮਿਊਜ਼ਿਅਮ ਵਿਖੇ ਮਨਾਇਆ ਗਿਆ ਕਾਰਗਿਲ ਵਿਜੈ ਦਿਵਸ

ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਾਰਗਿਲ ਵਿਜੈ ਦਿਵਸ ਦੇ ਮੌਕੇ ਪੰਜਾਬ ਰਾਜ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ਿਅਮ ਵਿਖੇ PUNJ2607201907ਅੱਜ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਯਾਦ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ।ਕਾਰਗਿਲ ਜੰਗ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਵਿੱਚ ਅੰਮਿ੍ਰਤਸਰ, ਤਰਨਤਾਰਨ, ਅਤੇ ਪਠਾਨਕੋਟ ਦੇ 27 ਪਰਿਵਾਰ ਹਾਜ਼ਰ ਹੋਏ।
    ਇਸ ਮੌਕੇ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਨੇ ਅਮਰ ਜਵਾਨ ਜਯੋਤੀ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਕਿਹਾ ਕਿ ਅੱਜ ਤੋਂ ਲਗਭਗ 20 ਸਾਲ ਪਹਿਲਾਂ ਭਾਰਤੀ ਫੌਜਾਂ ਨੇ ਕਾਰਗਿਲ ਤੋਂ ਗੁਸਪੈਠੀਆਂ ਨੂੰ ਮਾਰ ਭਜਾਇਆ ਸੀ ਅਤੇ ਆਪਣੀ ਵੀਰਤਾ ਦਾ ਸਬੂਤ ਦਿੱਤਾ ਸੀ ਉਨ੍ਹਾਂ ਦੱਸਿਆ ਕਿ ਇਸ ਯੁੱਧ ਵਿੱਚ 500 ਦੇ ਕਰੀਬ ਭਾਰਤੀ ਸੈਨਾ ਦੇ ਅਫ਼ਸਰ ਅਤੇ ਜਵਾਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ 1500 ਦੇ ਲਗਭੱਗ ਜਖ਼ਮੀ ਹੋਏ। ਉਨ੍ਹਾਂ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰੀਏ। ਅਗਰਵਾਲ ਨੇ ਕਿਹਾ ਕਿ ਸ਼ਹੀਦਾਂ ਦੀ ਖਾਤਿਰ ਹੀ ਅਸੀਂ ਸੁੱਖ ਦਾ ਸਾਹ ਲੈ ਰਹੇ ਹਾਂ।ਅਗਰਵਾਲ ਨੇ ਭਰੋਸਾ ਦਿਵਾਇਆ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
    ਇਸ ਸਮਾਗਮ ਵਿੱਚ ਬੀਬੀ ਜਗੀਰ ਕੌਰ ਮਾਤਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਅਮਰ ਜਵਾਨ ਜਯੋਤੀ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਪ੍ਰਣਾਮ ਕੀਤਾ। ਉਨ੍ਹਾਂ ਕਿਹਾ ਕਿ ਬਹਾਦਰ ਜਵਾਨਾਂ ਜੋ ਕਿ ਦੇਸ਼ ਦੀਆਂ ਸੀਮਾਂਵਾਂ ਤੇ ਦਿਨ ਰਾਤ ਪਹਿਰਾ ਦੇ ਰਹੇ ਹਨ ਉਨ੍ਹਾਂ ਦੀ ਬਦੌਲਤ ਹੀ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਮਾਤਾ ਜਗੀਰ ਕੌਰ ਨੇ ਕਿਹਾ ਕਿ ਜਦੋ ਅਸੀਂ ਸਾਰੇ ਆਪਣੇ ਘਰਾਂ ਵਿੱਚ ਖੁਸ਼ੀ ਦੇ ਤਿਓਹਾਰ ਮਨਾ ਰਹੇ ਹੁੰਦੇ ਹਾਂ ਤਾਂ ਸਾਡੇ ਜਵਾਨ ਬਾਡਰਾਂ ’ਤੇ ਭੱਖਦੀ ਗਰਮੀਆਂ ਅਤੇ ਕੜੱਕਦੀਆਂ ਸਰਦ ਰਾਤਾਂ ਵਿਚ ਵੀ ਪਹਿਰਾ ਦਿੰਦੇ ਹਨ।
    ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਜ਼ਰ ਜਨਰਲ ਡੀ.ਡੀ ਸਿੰਘ, ਮੇਜਰ ਜਨਰਲ ਹਰਵਿੰਦਰ ਸਿੰਘ, ਕਰਨਲ ਕਸ਼ਮੀਰ ਸਿੰਘ, ਕਰਨਲ ਹਰਕਿਰਤ ਸਿੰਘ, ਕਰਨਲ ਐਨ.ਐਸ ਰੰਧਾਵਾ, ਬ੍ਰਿਗੇਡੀਅਰ ਗਿਆਨ ਸਿੰਘ ਸੰਧੂ, ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਲੈਫ: ਕਰਨਲ ਗੁਰਿੰਦਰਜੀਤ ਸਿੰਘ, ਕਰਨਲ ਵੇਦ ਮਿੱਤਰ, ਕਰਨਲ ਸਰਵਇੰਦਰ ਸਿੰਘ ਸੰਧੂ, ਕਰਨਲ ਕੁਲਦੀਪ ਸਿੰਘ ਢਿਲੋਂ ਅਤੇ ਜਨਰਲ ਮੈਨੇਜਰਾ, ਪੰਜਾਬ ਰਾਜ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜਿਅਮ, ਕਰਨਲ ਹਰਵਿੰਦਰ ਪਾਲ ਸਿੰਘ ਵੀ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply