ਅੰਮ੍ਰਿਤਸਰ, 26 ਜੁਲਾਈ (ਸੁਖਬੀਰ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਪੋਰਟਸ ਵਿਭਾਗ ਵਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਡਵੀਜਨ ਪੱਧਰ ਦੇ ਕਬੱਡੀ ਟੂਰਨਾਮੈਂਟ ਅੰ:14, ਅੰ:18 ਅਤੇ ਅੰ:25 ਸਾਲ ਉਮਰ ਵਰਗ ਟੂਰਨਾਂਮੈਂਟ ਕਰਵਾਏ ਜਾ ਰਹੇ ਹਨ।ਅੱਜ 26 ਜੁਲਾਈ 2019 ਨੂੰ ਪਹਿਲੇ ਦਿਨ ਇਹ ਖੇਡ ਮੁਕਾਬਲੇ ਮਜੀਠਾ ਅਧੀਨ ਸ.ਹੀਦ ਸਰਬਜੀਤ ਸਿੰਘ ਸਟੇਡੀਅਮ ਸੋਹੀਆ ਕਲਾਂ ਵਿਖੇ ਕਰਵਾਏ ਜਾ ਰਹੇ ਹਨ।ਇਹ ਜਾਣਕਾਰੀ ਦਿੰਦਿਆਂ ਗੁਰਲਾਲ ਸਿੰਘ ਰਿਆੜ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਅਤੇ ਸ੍ਰੀਮਤੀ ਰਾਜਬੀਰ ਕੌਰ ਕਬੱਡੀ ਕੋਚ ਜੋ ਕਿ ਇਸ ਡਵੀਜਨ ਦੀ ਨੋਡਲ ਅਫਸਰ ਨੇ ਦੱਸਿਆ ਗਿਆ ਕਿ ਅੱਜ ਇਨ੍ਹਾਂ ਮੁਕਾਬਲਿਆ ਵਿੱਚ 14 ਟੀਮਾਂ ਨੇ ਹਿੱਸਾ ਲਿਆ ਟੂਰਨਾਂਮੈਂਟ ਦੀ ਸੁਰੂਆਤ ਸ੍ਰੀਮਤੀ ਪਵਨਪ੍ਰੀਤ ਕੌਰ ਪ੍ਰਿੰਸੀਪਲ ਸ:ਸੀ:ਸੈ:ਸਕੂਲ ਸੋਹੀਆ ਕਲਾਂ ਨੇ ਕੀਤੀ। ਉਨ੍ਹਾਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਖਿਡਾਰੀ ਖੇਡਾਂ ਦੇ ਨਾਲ-ਨਾਲ ਆਪਣੀ ਪੜ੍ਹਾਈ ਵਿੱਚ ਧਿਆਨ ਦੇਣ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ।ਉਹਨਾਂ ਨੇ ਨਸ਼ਿਆ ਜਿਹੀਆਂ ਬੁਰਾਈਆਂ ਤੋਂ ਦੂਰ ਰਹਿਣ ਲਈ ਕਿਹਾ।
ਅੱਜ ਦੇ ਨਤੀਜੇ ਇਸ ਪ੍ਰਕਾਰ ਰਹੇ।ਅੰ 14 ਉਮਰ ਵਰਗ ਦੇ ਲੜਕਿਆਂ ਦਾ ਪਹਿਲਾ ਮੈਚ ਸ:ਹਾਈ ਸਕੂਲ ਪਾਖਰਪੁਰ ਅਤੇ ਸ:ਸੀ:ਸੈ:ਸਕੂਲ ਸੋਹੀਆਂ ਕਲਾਂ ਵਿਚਕਾਰ ਹੋਇਆ।ਜਿਸ ਵਿੱਚ ਸੀ:ਸੈ:ਸਕੂਲ ਸੋਹੀਆ ਕਲਾਂ ਦੀ ਟੀਮ 46-12 ਦੇ ਅੰਤਰ ਨਾਲ ਜੇਤੂ ਰਹੀ।ਦੂਜਾ ਮੈਚ ਸੈਟ ਐਗਨਸ ਕੌਨਵੈਂਟ ਸਕੂਲ ਤਲਵੰਡੀ ਪਾਖਰਪੁਰਾ ਅਤੇ ਸ:ਸੈ:ਸ:ਫੱਤੂਫੀਲਾ ਵਿਚਕਾਰ ਹੋਇਆ।ਜਿਸ ਵਿੱਚ ਸ:ਸੀ:ਸੈ:ਸਕੂਲ ਫੱਤੂਫੀਲਾ ਦੀ 44-9 ਦੇ ਅੰਤਰ ਨਾਲ ਟੀਮ ਜੇਤੂ ਰਹੀ। ਅੰ-18 ਉਮਰ ਵਰਗ ਦੇ ਲੜਕਿਆਂ ਦਾ ਪਹਿਲਾ ਮੈਚ ਸੈਟ ਐਗਨਸ ਕੌਨਵੈਂਟ ਸਕੂਲ ਤਲਵੰਡੀ ਪਾਖਰਪੁਰਾ ਅਤੇ ਸ:ਹਾਈ:ਸਕੂਲ ਪਾਖਰਪੁਰਾ ਵਿਚਕਾਰ ਹੋਇਆ।ਜਿਸ ਵਿਚ ਸੈਟ ਐਗਨਸ ਕੌਨਵੈਂਟ ਸਕੂਲ ਤਲਵੰਡੀ ਪਾਖਰਪੁਰਾ ਦੀ ਟੀਮ 24-52 ਦੇ ਅੰਤਰ ਨਾਲ ਜੇਤੂ ਰਹੀ।ਦੂਜਾ ਮੈਚ ਸ:ਹਾਈ:ਸ:ਸੋਹੀਆ ਕਲਾਂ ਅਤੇ ਸ:ਸੀ:ਸੈ:ਸਕੂਲ ਨਾਗਕਲਾਂ ਵਿਚਕਾਰ ਹੋਇਆ। ਜਿਸ ਵਿੱਚ ਸ:ਸੀ:ਸੈ:ਸ: ਨਾਗਕਲਾਂ ਦੀ ਟੀਮ 37-36 ਦੇ ਅੰਤਰ ਨਾਲ ਜੇਤੂ ਰਹੀ।ਤੀਜਾ ਮੈਚ ਸੈਟ ਏਜਨਲ ਕੌਨਵੈਂਟ ਸਕੂਲ ਤਲਵੰਡੀ ਪਾਖਰਪੁਰਾ ਅਤੇ ਸ::ਸੈ:ਸਕੂਲ ਫੱਤੂਫੀਲਾ ਵਿਚਕਾਰ ਹੋਇਆ।ਜਿਸ ਵਿੱਚ ਸ::ਸੈ:ਸਕੂਲ ਫੱਤੂਫੀਲਾ ਦੀ ਟੀਮ 5-31 ਦੇ ਅੰਤਰ ਨਾਲ ਜੇਤੂ ਰਹੀ।
ਇਸ ਮੌਕੇ ਤੇ ਅਕਾਸ਼ਦੀਪ ਜਿਮਨਾਸਟਿਕ ਕੋਚ, ਅਧਿਆਪਕ ਜੁਗਰਾਜ ਸਿੰਘ, ਹਰਪਾਲ ਸਿੰਘ, ਅਮਨ ਸ.ਰਮਾ ਇੰਗਲਿਸ. ਲੈਕਚਰਾਰ, ਮਿਲਾਪ ਸਿੰਘ ਡੀ.ਪੀ, ਸ੍ਰੀਮਤੀ ਰਮਨਦੀਪ ਕੌਰ ਡੀ.ਪੀ, ਰਣਜੀਤ ਸਿੰਘ ਹਰਛਾ ਛੀਨਾ ਸਕੂਲ, ਰਣਜੀਤ ਸਿੰਘ ਡੀ.ਪੀ ਆਦਿ ਹਾਜਰ ਸਨ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …