ਥਾਣਾ ਮੁੱਖੀ ਦੇ ਪਹੁੰਚਣ ਤੋਂ ਬਾਅਦ ਰਿਹਾਅ ਕੀਤੇ ਬਿਜਲੀ ਕਰਮਚਾਰੀ
ਧੂਰੀ, 27 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਪਾਵਰਕਾਮ ਦੇ ਅਧਿਕਾਰੀਆਂ ਦੀ ਟੀਮ ਵੱਲੋਂ ਐਸ.ਡੀ.ਓ ਅਬਦੁਲ ਸਤਾਰ ਦੀ ਅਗਵਾਈ ਵਿੱਚ ਪਿੰਡ ਬੱਬਨਪੁਰ ਵਿਖੇ ਬਿਜ਼ਲੀ ਚੈਕਿੰਗ ਦੌਰਾਨ ਬਿਜਲੀ ਚੋਰੀ ਦੇ ਚਾਰ ਕੇਸ ਫੜ੍ਹੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਪਾਵਰਕਾਮ ਦੇ ਅਧਿਕਾਰੀਆਂ ਪਿੰਡ ਵਿੱਚ ਬਿਜਲੀ ਚੋਰੀ ਦੀ ਚੈਕਿੰਗ ਕਰ ਰਹੇ ਸਨ ਤਾਂ ਪਿੰਡ ਵਾਸੀਆਂ ਨੇ ਸਪੀਕਰ ਰਾਹੀਂ ਅਨਾਊਂਸਮੈਂਟ ਕਰਵਾ ਕੇ ਜਿੱਥੇ ਲੋਕਾਂ ਨੂੰ ਵਿਭਾਗ ਦੀ ਪਹੁੰਚੀ ਟੀਮ ਬਾਰੇ ਅਗਾਉ ਜਾਣੂੰ ਕਰਵਾ ਦਿੱਤਾ, ਉਥੇ ਹੀ ਉਹਨਾਂ ਨੇ ਪਾਵਰਕਾਮ ਦੀ ਟੀਮ ਦੇ ਅਧਿਕਾਰੀਆਂ ਦਾ ਘਿਰਾਓ ਕੀਤਾ।ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਡੀ.ਓ ਦਿਹਾਤੀ ਅਬਦੁਲ ਸਤਾਰ ਨੇ ਦੱਸਿਆ ਕਿ ਉਹ ਅੱਜ ਨਿਗਰਾਨ ਇੰਜੀਨਿਅਰ ਹਲਕਾ ਅਤੇ ਤਰਸੇਮ ਚੰਦ ਜਿੰਦਲ ਐਕਸੀਅਨ ਧੂਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਪਿੰਡ ਬੱਬਨਪੁਰ ਵਿਖੇ ਬਿਜਲੀ ਦੀ ਚੈਕਿੰਗ ਕਰਨ ਗਏ ਸਨ ਅਤੇ ਅਜੇ ਕੁੱਝ ਕੁ ਘਰਾਂ ਦੀ ਘਰੇਲੂ ਬਿਜਲੀ ਦੀ ਚੋਰੀ ਦੇ ਕੇਸ ਹੀ ਫੜ੍ਹੇ ਸਨ ਕਿ ਪਿੰਡ ਵਾਸੀਆਂ ਨੇ ਉਹਨਾਂ ਦੇ ਖਿਲਾਫ ਅਨਾਊਂਸਮੈਂਟ ਕਰਵਾ ਕੇ ਘਿਰਾਓ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਿਜਲੀ ਚੋਰੀ ਦੇ ਫੜੇ ਗਏ ਕੇਸ ਛੱਡਣ ਲਈ ਦਬਾਅ ਪਾਇਆ।ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਇਹ ਮਾਮਲਾ ਪਾਵਰਕਾਮ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ `ਤੇ ਥਾਣਾ ਸਦਰ ਧੂਰੀ ਦੇ ਮੁੱਖੀ ਹਰਵਿੰਦਰ ਸਿੰਘ ਖਹਿਰਾ ਨੇ ਮੌਕੇ `ਤੇ ਪਹੁੰਚ ਕੇ ਆਪਣੀ ਸੂਝ-ਬੂਝ ਨਾਲ ਪਾਵਰਕਾਮ ਦੇ ਅਧਿਕਾਰੀਆਂ ਨੂੰ ਘਿਰਾਓ ਤੋਂ ਮੁਕਤ ਕਰਵਾਇਆ।ਸਤਾਰ ਨੇ ਦੱਸਿਆ ਕਿ ਅੱਜ ਦੀ ਇਸ ਚੈਕਿੰਗ ਦੌਰਾਨ ਜੋ ਵਿਅਕਤੀ ਬਿਜਲੀ ਚੋਰੀ ਕਰਨ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਹਨ, ਉਹਨਾਂ ਖਿਲਾਫ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਕਰਕੇ ਬਣਦਾ ਜੁਰਮਾਨਾ ਕੀਤਾ ਜਾਵੇਗਾ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …