Monday, April 20, 2026

ਖ਼ਾਲਸਾ ਮੈਨੇਜ਼ਮੈਂਟ ਦੇ ਵਿੱਦਿਅਕ ਅਦਾਰਿਆਂ ਨੇ ਮਨਾਇਆ ਸਾਵਣ ਅਤੇ ਰੱਖੜੀ ਦਾ ਤਿਉਹਾਰ

PUNJ1901201913ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) -ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਵਿਖੇ ਪੋਸਟ ਗ੍ਰੈਜੂਏਟ ਵਿਭਾਗ ਫੈਸ਼ਨ ਡਿਜ਼ਾਈਨਿੰਗ ਵੱਲੋਂ ਰੱਖੜੀ ਅਤੇ ਸਾਵਣ ਤੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਅਤੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਲੋਂ ਤੀਆਂ ਦਾ ਤਿਉਹਾਰ ਬੜ੍ਹੇ ਹੀ ਉਤਸ਼ਾਹ ਨਾਲ ਮਨਾਇਆ ਗਿਆ।ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਐਜ਼ੂਕੇਸ਼ਨ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਅਤੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਉਕਤ ਤਿਉਹਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।
    ਖ਼ਾਲਸਾ ਕਾਲਜ ਵਿਖੇ ਰੱਖੜੀਆਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਦੇ ਨਾਲ-ਨਾਲ ਸਾਵਣ ਦੇ ਤਿਉਹਾਰ ਪ੍ਰੋਗਰਾਮ ’ਚ ਸ਼ਾਮਿਲ ਹੋਣ ਲਈ ਮੁੱਖ ਮਹਿਮਾਨ ਵਜੋਂ ਪ੍ਰਿੰ: ਡਾ. ਮਹਿਲ ਸਿੰਘ ਦਾ ਪੁੱਜਣ ’ਤੇ ਮੁਖੀ ਵਿਭਾਗ ਫੈਸ਼ਨ ਡਿਜ਼ਾਇਨਿੰਗ ਪ੍ਰੋ. ਜਸਮੀਤ ਕੌਰ ਅਤੇ ਡੀਨ ਅਕਾਦਮਿਕ ਮਸਲਿਆਂ ਦੇ ਮੁਖੀ ਮੈਡਮ ਸੁਖਮੀਨ ਕੌਰ ਬੇਦੀ ਨੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ, ਜਿਨ੍ਹਾਂ ਵਲੋਂ ਰੀਬਨ ਕੱਟਣ ਦੀ ਰਸਮ ਉਪਰੰਤ ਪ੍ਰੋਗਰਾਮ ਦਾ ਅਗਾਜ਼ ਕੀਤਾ ਗਿਆ।
    ਇਸ ਪ੍ਰੋਗਰਾਮ ’ਚ ਫੈਸ਼ਨ ਡਿਜ਼ਾਇਨਿੰਗ ਵਿਭਾਗ ਅਤੇ ਬੱਚਿਆਂ ਵੱਲੋਂ ਤਿਆਰ ਕੀਤੀਆਂ ਗਈਆਂ ਰੱਖੜੀਆਂ, ਹੋਮ ਡੈਕੋਰੇਸ਼ਨ (ਘਰ ਦੀ ਸਜਾਵਤ ਦਾ ਸਾਮਾਨ ਜੋ ਕਿ ਵੇਸਟ ਮਟੀਰੀਅਲ ਤੋਂ ਬਣਾਇਆ ਗਿਆ), ਚੂੜੀਆਂ, ਜਿਊਲਰੀ ਅਤੇ ਫੁਲਕਾਰੀਆਂ ਆਦਿ ਦੀ ਪ੍ਰਦਰਸ਼ਨੀ ਲਗਾਈ ਗਈ।ਸਾਵਣ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਵਿਭਾਗ ਦੇ ਬੱਚਿਆਂ ਵੱਲੋਂ ਗਿੱਧਾ ਪੇਸ਼ ਕੀਤਾ ਗਿਆ ਅਤੇ ਮਹਿੰਦੀ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ।ਪ੍ਰਿੰ: ਡਾ. ਮਹਿਲ ਸਿੰਘ ਨੇ ਵਿਭਾਗ ਦੇ ਬੱਚਿਆਂ ਦੇ ਹੁਨਰ ਨੂੰ ਸਲਾਹਿਆ ਅਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ।
    ਇਸੇ ਤਰ੍ਹਾਂ ਐਜ਼ੂਕੇਸ਼ਨ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਦੁਆਰਾ ਤੀਆਂ ਦਾ ਤਿਉਹਾਰ ਮਨਾਇਆ ਗਿਆ।ਪ੍ਰੋਗਰਾਮ ਕਾਲਜ ਪ੍ਰਿੰ: ਡਾ. ਹਰਪ੍ਰੀਤ ਕੌਰ ਦੇ ਸਹਿਯੋਗ ਨਾਲ ਸੀਨੀਅਰ ਸਟਾਫ਼ ਮੈਂਬਰਜ਼ ਡਾ. ਗੁਰਜੀਤ ਕੌਰ ਅਤੇ ਡਾ. ਬਿੰਦੂ ਸ਼ਰਮਾ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਪ੍ਰਿੰ: ਡਾ. ਹਰਪ੍ਰੀਤ ਕੌਰ ਨੇ ਤੀਆਂ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਵਰਤਮਾਨ ਸਮੇਂ ’ਚ ਸਾਡੇ ਬਜ਼ੁਰਗਾਂ ਦੁਆਰਾ ਦਿੱਤੇ ਗਏ ਰਸਮ ਰਿਵਾਜਾਂ ਅਤੇ ਸਭਿਆਚਾਰ ਦੀ ਤਰਜਮਾਨੀ ਕਰਨਾ ਅੱਜ ਦੀ ਪੀੜੀ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਇਨ੍ਹਾਂ ਸਭ ਰਸਮਾਂ ਰਿਵਾਜਾਂ ਅਤੇ ਤਿਊਹਾਰਾਂ ਤੋਂ ਦੂਰ ਜਾ ਰਹੀ ਹੈ।ਇਸ ਲਈ ਕਾਲਜ ’ਚ ਸਮੇਂ-ਸਮੇਂ ’ਤੇ ਸੱਭਿਆਚਾਰ ਨਾਲ ਸਬੰਧਿਤ ਤਿਉਹਾਰ ਮਨਾਏ ਜਾਂਦੇ ਹਨ ਤਾਂ ਜੋ ਨਵੀਂ ਪੀੜੀ ਨੂੰ ਇਕ ਸੇਧ ਪ੍ਰਦਾਨ ਕਰਦੇ ਹੋਏ ਆਪਣੇ ਸੱਭਿਆਚਾਰ ਨਾਲ ਜੋੜਿਆ ਜਾ ਸਕੇ।
ਖਾਲਸਾ ਕਾਲਜ ਗਰਲਜ਼ ਸਕੂਲ ਮਨਾਏ ਸਾਉਣ ਮਹੀਨੇ ਦੇ ਤਿਉਹਾਰ ਮੌਕੇ ਜਿੱਥੇ ਪ੍ਰਿੰ: ਨਾਗਪਾਲ ਨੇ ਇਸ ਦੀ ਮਹੱਤਤਾ ਬਾਰੇ ਵਿਦਿਆਰਥਣਾਂ ਨੂੰ ਜਾਣੂ ਕਰਵਾਇਆ ਉਥੇ ਅਮਨ ਅਤੇ ਰਮਨ ਵਲੋਂ ਲੋਕ ਗੀਤ, ਮਿਸ ਪੰਜਾਬਣ ਦਾ ਮੁਕਾਬਲਾ, 8ਵੀਂ ਜਮਾਤ ਦੀ ਵਿਦਿਆਰਥਣ ਵਲੋਂ ਲੋਕ ਨਾਚ, 11ਵੀਂ ਅਤੇ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਵਲੋਂ ਨਾਚ, ਰੱਖੜੀ ਦਾ ਤਿਉਹਾਰ ਆਦਿ ਪ੍ਰੋਗਰਾਮ ਉਲੀਕੇ ਗਏ।ਪ੍ਰਿੰ: ਨਾਗਪਾਲ ਵਲੋਂ ਮਿਸ ਪੰਜਾਬਣ ਮੁਕਾਬਲੇ ਦੀਆਂ ਜੇਤੂ ਵਿਦਿਆਰਥਣ ਮਿਸ ਕਿਰਨਦੀਪ ਕੌਰ ਨੂੰ ਪਹਿਲਾ, ਮਿਸ ਤਨੁਰੀਤ ਕੌਰ ਨੂੰ ਪਹਿਲੀ ਰਨਰਅੱਪ ਅਤੇ ਮਿਸ ਪੰਨੂੰ ਨੂੰ ਦੂਜੀ ਰਨਰਅੱਪ ਦਾ ਇਨਾਮ ਦਿੱਤਾ ਗਿਆ।
    ਪ੍ਰਿੰ: ਨਾਗਪਾਲ ਨੇ ਵਿਦਿਆਰਥਣਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੁੜਨ, ਮਾਂ ਬੋਲੀ ਦਾ ਸਤਿਕਾਰ ਕਰਨ ਅਤੇ ਪੰਜਾਬੀ ਪਹਿਰਾਵੇ ਤੇ ਖਾਣੇ ਨੂੰ ਤਰਜੀਹ ਦੇਣ ਲਈ ਬੱਚਿਆਂ ਨੂੰ ਪ੍ਰੇਰਿਆ। ਇਸ ਮੌਕੇ ਉਕਤ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਜਿਨ੍ਹਾਂ ’ਚ ਗਿੱਧਾ, ਭੰਗੜਾ ਪੇਸ਼ ਕੀਤਾ ਗਿਆ ਅਤੇ ਲੋਕ ਗੀਤ, ਮਹਿੰਦੀ ਲਗਾਉਣ, ਟੱਪੇ ਗਾਉਣ ਅਤੇ ਕਿੱਕਲੀ ਪਾਉਣ ਦੇ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਓ.ਐਸ.ਡੀ. ਨਵਨੀਨ ਕੌਰ ਬਾਵਾ, ਡਾ. ਐਮ.ਐਸ ਬਤਰਾ, ਡਾ. ਤਮਿੰਦਰ ਸਿੰਘ ਭਾਟੀਆ, ਡਾ. ਆਤਮ ਰੰਧਾਵਾ, ਐਜ਼ੂਕੇਸ਼ਨ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਨਿਰਮਲਜੀਤ ਕੌਰ ਸੰਧੂ ਆਦਿ ਸ਼ਾਮਿਲ ਹੋਏ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply