Friday, November 22, 2024

ਕੇਂਦਰੀ ਸਭਾ (ਸੇਖੋਂ) ਵਲੋਂ “ਪੰਜਾਬੀ ਭਾਸ਼ਾ ਬਚਾਓ” ਕਾਨਫਰੰਸਾਂ ਕਰਵਾਉਣ ਦਾ ਫੈਸਲਾ

ਧੂਰੀ, 26 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵਲੋਂ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਡਾ. PUNJ2608201910ਤੇਜਵੰਤ ਮਾਨ ਦੀ ਪ੍ਰਧਾਨਗੀ ਹੇਠ ਸਭਾ ਦੀ ਕਾਰਜਕਾਰਨੀ ਦੀ ਮੀਟਿੰਗ ਕੀਤੀ ਗਈ।ਮੀਟਿੰਗ ਵਿੱਚ ਪੰਜਾਬ ਅਤੇ ਚੰਡੀਗੜ੍ਹ ਤੋਂ ਆਏ ਲੇਖਕਾਂ ਨੇ ਭਾਗ ਲਿਆ।ੳੁੱਘੇ ਪੰਜਾਬੀ ਸਾਹਿਤਕਾਰ ਨਿਰੰਜਣ ਤਸਨੀਮ ਅਤੇ ਭੁਪਿੰਦਰ ਜਗਰਾਓਂ ਦੀ ਚਾਚੀ ਸ਼੍ਰੀਮਤੀ ਨਸੀਬ ਕੌਰ ਦੀ ਹੋਈ ਮੌਤ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁੱਖੀ ਪ੍ਰੀਵਾਰਾਂ ਨਾਲ਼ ਹਮਦਰਦੀ ਜਾਹਰ ਕੀਤੀ।ਸਭਾ ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਨੇ ਸਭਾ ਦੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਨਵੇਂ ਮਹੱਤਵਪੂਰਨ ਏਜੰਡਿਆਂ ਅਨੁਸਾਰ ਪੰਜਾਬ ਹਰਿਆਣਾ ਦਿੱਲੀ ਵਿੱਚ 6 ਕਾਨਫਰੰਸਾਂ ਕਰਨ, ਵਿਚਾਰਾਂ ਦੀ ਅਜ਼ਾਦੀ ਅਤੇ ਜਮੂਹਰੀ ਹੱਕਾਂ `ਤੇ ਕੀਤੇ ਜਾ ਰਹੇ ਘਾਤਕ ਹਮਲੇ, ਨਵੀਂ ਵਿੱਦਿਅਕ ਨੀਤੀ ਵਿੱਚ ਖੇਤਰੀ ਭਾਸ਼ਾਵਾਂ ਦੀ ਹਾਲਤ, ਕਿਤਾਬਾਂ ਉੱਪਰ ਗੋਸ਼ਟੀਆਂ ਅਤੇ ਜੱਥੇਬੰਦਕ ਏਜੰਡੇ ਵਿਚਾਰ ਚਰਚਾ ਕਰਨ ਲਈ ਰੱਖੇ।
ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਸਮੁੱਚੀਆਂ ਹਾਲਤਾਂ `ਤੇ ਵਿਚਾਰ ਦਿੰਦਿਆਂ ਉਪਰੋਕਤ ਏਜੰਡਿਆਂ ਬਾਰੇ ਹੀ ਖੋਹਲ ਕੇ ਦੱਸਿਆ।ਉਹਨਾਂ ਨੇ ਪੰਜਾਬੀ ਭਾਸ਼ਾ ਉੱਪਰ ਕੇਂਦਰ ਸਰਕਾਰ, ਪੰਜਾਬ ਸਰਕਾਰ, ਦਿੱਲੀ ਸਰਕਾਰ ਵੱਲੋਂ ਕੀਤੇ ਜਾ ਰਹੇ ਅਨੇਕਾਂ ਹਮਲਿਆਂ ਦੇ ਵਿਰੋਧ ਵਿੱਚ ਸਮੁੱਚੇ ਸਾਹਿੱਤਕ ਭਾਈਚਾਰੇ ਅਤੇ ਸਭਾ ਨੂੰ ਜ਼ੋਰਦਾਰ ਸੰਘਰਸ਼ ਕਰਨ ਦਾ ਸੱਦਾ ਦਿੱਤਾ।ਜਿਸ ਦੇ ਪ੍ਰਤੀ ਕਰਮ ਵਜੋਂ ਸਭਾ ਦੀ ਕਾਰਜਕਾਰਨੀ ਦੇ ਸਮੁੱਚੇ ਮੈਂਬਰਾਂ ਨੇ ਦਿੱਲੀ, ਹਰਅਿਾਣਾ, ਮਾਝੇ ਅਤੇ ਦੁਆਬੇ ਵਿੱਚ ਇੱਕ-ਇੱਕ ਅਤੇ ਮਾਲਵੇ ਵਿੱਚ ਦੋ “ਪੰਜਾਬੀ ਭਾਸ਼ਾ ਬਚਾਓ” ਕਾਨਫਰੰਸਾਂ ਕਰਨ ਦਾ ਫੈਸਲਾ ਕੀਤਾ ਗਿਆ।ਇਹ ਕਾਨਫਰੰਸਾਂ ਸਤੰਬਰ ਮਹੀਨੇ ਵਿੱਚ ਬਰਨਾਲ਼ੇ ਦੀ ਪਹਿਲੀ ਕਾਨਫਰੰਸ ਨਾਲ਼ ਸ਼ੁੁਰੂ ਹੋਣਗੀਆਂ।ਜਿੰਨਾਂ੍ਹ ਵਿੱਚ ਤਿੰਨੋਂ ਰਾਜਾਂ ਦੇ ਪੰਜਾਬੀ ਦੇ ਸਮੂਹ ਲੇਖਕਾਂ ਨੂੰ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ।ਸਭਾ ਵੱਲੋਂ ਉਪਰੋਕਤ ਮੁੱਦਿਆਂ ਸਬੰਧੀ ਇੱਕ ਦੋ ਵਰਕੀ ਤਿਆਰ ਕਰਕੇ ਕਾਨਫਰੰਸਾਂ ਸਮੇਂ ਵੰਡਣ ਦਾ ਵੀ ਫੈਸਲਾ ਕੀਤਾ ਗਿਆ। ਇਸ ਸਮੇਂ ਅਸ਼ੋਕ ਚਟਾਨੀ ਦੀ ਅੱਠਵੀਂ ਕਾਵਿ ਪੁਸਤਕ “ਗਿਲ਼ੇ ਸ਼ਿਕਵੇ” ਸਭਾ ਦੇ ਅਹੁਦੇਦਾਰਾਂ ਵੱਲੋਂ ਲੋਕ ਅਰਪਨ ਕੀਤੀ ਗਈ।
               ਇਸ ਸਮੇਂ ਹੋਈ ਵਿਚਾਰ ਚਰਚਾ ਵਿੱਚ ਸਰਬ ਅਵਤਾਰ ਸਿੰਘ ਸੰਧੂ, ਅਸ਼ੋਕ ਚਟਾਨੀ, ਡਾ. ਭਗਵੰਤ ਸਿੰਘ, ਗੁਰਨਾਮ ਸਿੰਘ ਕਾਨੂੰਨਗੋ, ਸੁਰਜੀਤ ਦਿਹੜ, ਗੁਲਜ਼ਾਰ ਸਿੰਘ ਸ਼ੌਂਕੀ, ਭਰਗਾ ਨੰਦ ਲੌਂਗੋਵਾਲ਼, ਜੁਗਰਾਜ ਧੌਲ਼ਾ, ਡਾ. ਹਰਜੀਤ ਸਿੰਘ ਸੱਧਰ, ਸੁਖਦੇਵ ਸ਼ਰਮਾ ਧੂਰੀ, ਡਾ. ਰਾਕੇਸ਼ ਸ਼ਰਮਾ ਮਾਲੇਰਕੋਟਲਾ, ਤਿਰਲੋਚਨ ਮੀਰ, ਗੁਰਜਿੰਦਰ ਸਿੰਘ ਰਸੀਆ ਧਨੌਲਾ, ਹਾਕਮ ਰੁੜੇਕੇ, ਡਾ. ਰਾਜਿੰਦਰ ਪਾਲ, ਗੁਰਮੇਜ ਸਿੰਘ ਰੰਗਿਆਣਾ, ਜਗਤਾਰ ਸਿੰਘ ਕੱਟੂ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਸਵਰਾਜ ਸਿੰਘ, ਦਰਸ਼ਨ ਬੁੁੱਟਰ, ਪ੍ਰੋ: ਸੰਧੂ ਵਰਿਆਣਵੀ, ਕਰਤਾਰ ਠੁੱਲੀਵਾਲ਼, ਡਾ. ਮੇਘਾ ਸਿੰਘ, ਪਰਮਜੀਤ ਕਾਹਮਾ, ਸੁਖਦੇਵ ਔਲ਼ਖ, ਸੁਰਿੰਦਰ ਸਿੰਘ ਰਾਜਪੂਤ, ਨਿਰਪਾਲ ਸਿੰਘ ਗਿੱਦੜਬਾਹਾ, ਮਮਤਾ ਸੇਤੀਆ ਸੇਖਾ ਆਦਿ ਨੇ ਭਾਗ ਲਿਆ।
              ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬਾਰੇ ਕਵੀਸ਼ਰ ਭੀਮ ਮੌੜਾਂ ਦੇ ਜੱਥੇ ਨੇ ਆਪਣੀ ਲਾ ਮਿਸਾਲ ਕਵੀਸ਼ਰੀ ਕਰਕੇ ਖੂਬ ਰੰਗ ਬੰਨ੍ਹਿਆ।ਉਹਨਾਂ ਨੇ ਸਾਰੇ ਲੇਖਕਾਂ ਨੂੰ ਜਲੇਬੀਆਂ ਦਾ ਲੰਗਰ ਵੀ ਛਕਾਇਆ।ਸਟੇਜ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਨੇ ਬਾਖੂਬੀ ਨਿਭਾਈ।ਪ੍ਰੋ: ਸੰਧੂ ਵਰਿਆਣਵੀ ਨੇ ਆਏ ਲੇਖਕਾਂ ਦਾ ਧੰਨਵਾਦ ਕੀਤਾ।   

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply