Saturday, July 5, 2025
Breaking News

ਪੱਤਰਕਾਰ ਐਸੋਸੀਏਸ਼ਨ ਮੁੱਖ ਮੰਤਰੀ ਨੂੰ ਦੇਵੇਗੀ ਮੰਗ ਪੱਤਰ – ਜਸਬੀਰ ਪੱਟੀ

ਜਗਜੀਤ ਸਿੰਘ ਜੱਗਾ ਵੇਰਕਾ ਜਿਲ੍ਹਾ ਪ੍ਰਧਾਨ (ਸ਼ਹਿਰੀ) ਤੇ ਬਲਵਿੰਦਰ ਸਿੰਘ ਸੰਧੂ ਬਣੇ ਜਿਲ੍ਹਾ ਦਿਹਾਤੀ ਦੇ ਪ੍ਰਧਾਨ

PPN220914001

ਅੰਮ੍ਰਿਤਸਰ 22 ਸਤੰਬਰ (ਸੁਖਬੀਰ ਸਿੰਘ) – ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਵਿਰਸਾ ਵਿਹਾਰ ਵਿਖੇ ਹੋਈ ਜਿਸ ਵਿੱਚ ਤਰਨ ਤਾਰਨ, ਗੁਰਦਾਸਪੁਰ ਤੇ ਅੰਮ੍ਰਿਤਸਰ ਜਿਲ੍ਹੇ ਦੇ ਪੱਤਰਕਾਰਾਂ ਨੇ ਭਾਗ ਲਿਆ ਜਿਸ ਵਿੱਚ ਸਰਬਸੰਮਤੀ ਨਾਲ ਵੱਖ ਵੱਖ .ਯੂਨਿਟਾਂ ਦੀਆ ਨਿਯੁੱਕਤੀਆਂ ਕੀਤੀਆਂ ਗਈਆਂ ਅਤੇ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਮੰਗਾਂ ਦਾ ਇੱਕ ਪੱਤਰ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਿੱਜੀ ਤੌਰ ਤੇ ਮਿਲ ਕੇ ਦੇਣ ਦਾ ਫੈਸਲਾ ਕੀਤਾ ਗਿਆ।

ਐਸੋਸੀਏਸ਼ਨ ਦੇ ਮੀਡੀਆ ਸਕੱਤਰ ਸ. ਕੰਵਲਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਇਹ ਹੰਗਾਮੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ. ਜਸਬੀਰ ਸਿੰਘ ਪੱਟੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਪੱਤਰਕਾਰ ਨੂੰ ਦਰਪੇਸ਼ ਸਮੱਸਿਆਵਾਂ ਤੇ ਮੰਗਾਂ ਦਾ ਪੱਤਰ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਜਾਵੇਗਾ।ਇਸੇ ਤਰਾਂ ਜਿਹੜੇ ਪੱਤਰਕਾਰ ਸਰਕਾਰ ਦੀਆਂ ਸ਼ਰਤਾਂ ਪੂਰੀਆ ਕਰਦੇ ਹਨ ਉਹਨਾਂ ਦੇ ਸਰਕਾਰੀ ਕਾਰਡ ਬਨਾਉਣ ਲਈ ਐਸੋਸੀਏਸ਼ਨ ਜਲਦੀ ਹੀ ਮਹਿਕਮੇ ਦੇ ਮੰਤਰੀ ਤੇ ਡਾਇਰੈਕਟਰ ਨਾਲ ਮੀਟਿੰਗ ਕਰੇਗੀ।ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸz. ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਕਿਸੇ ਵੀ ਪੱਤਰਕਾਰ ਨਾਲ ਵਧੀਕੀ ਬਰਦਾਸ਼ਤ ਨਹੀ ਕੀਤੀ ਜਾਵੇਗੀ ਅਤੇ ਜਿਹੜੇ ਸਿਆਸੀ ਆਗੂ ਤੇ ਅਧਿਕਾਰੀ ਨੇ ਕਿਸੇ ਵੀ ਪੱਤਰਕਾਰ ਨਾਲ ਵਧੀਕੀ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀ ਜਾਵੇਗਾ।ਉਹਨਾਂ ਕਿਹਾ ਕਿ ਪੱਤਰਕਾਰਤਾ ਦੇ ਖਿੱਤੇ ਵਿੱਚ ਦੋਸਤ ਘੱਟ ਤੇ ਦੁਸ਼ਮਣ ਵਧੇਰੇ ਬਣਦੇ ਹਨ, ਪਰ ਅੱਜ ਦੇ ਵਪਾਰੀ ਕਿਸਮ ਦੇ ਸਿਆਸਤਦਾਨਾਂ ਤੇ ਦੇਸ ਸੇਵਕ ਸਿਆਸਤਦਾਨਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ।ਉਹਨਾਂ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਦੀ ਹਮਾਇਤ ਕਰਨ ਦੀ ਬਜਾਏ ਤੱਥਾਂ ਦੇ ਆਧਾਰ ਤੇ ਖਬਰਾਂ ਪ੍ਰਕਾਸ਼ਤ ਕਰਨ ਜੇਕਰ ਫਿਰ ਵੀ ਕੋਈ ਵਿਅਕਤੀ ਕਿਸੇ ਪੱਤਰਕਾਰ ਨਾਲ ਜਿਆਦਤੀ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀ ਜਾਵੇਗਾ।ਉਹਨਾਂ ਕਿਹਾ ਕਿ ਪੱਤਰਕਾਰਤਾਂ ਇੱਕ ਪਵਿੱਤਰ ਪੇਸ਼ਾ ਹੈ, ਪਰ ਅੱਜ ਕਲ੍ਹ ਪੰਜਾਬ ਵਿੱਚ ਪੱਤਰਕਾਰਤਾ ਕਰਨੀ ਤੇ ਇਰਾਕ ਵਿੱਚ ਕਰਨੀ ਇੱਕ ਬਰਾਬਰ ਹੋਈ ਪਈ ਹੈ ਕਿਉਕਿ ਪੰਜਾਬ ਵਿੱਚ ਇਸ ਵੇਲੇ ਕਿਸੇ ਲੋਕਤਾਂਤਰਿਕ ਸਰਕਾਰ ਦੀ ਨਹੀ ਸਗੋ ਤਾਨਾਸ਼ਾਹੀ ਸ਼ਾਸ਼ਨ ਹੈ।ਇਸੇ ਤਰਾਂ ਮੀਟਿੰਗ ਵਿੱਚ ਡੇਰਾ ਬਾਬਾ ਨਾਨਕ ਵਿਖੇ ਸੈਂਮੀਨਾਰ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ।
ਮੀਟਿੰਗ ਵਿੱਚ ਕਈ ਨਵੀਆਂ ਨਿਯੁਕਤੀਆਂ ਵੀ ਕੀਤੀਆ ਗਈਆਂ ਜਿਹਨਾਂ ਵਿੱਚ ਸz. ਬਲਵਿੰਦਰ ਸਿੰਘ ਸੰਧੂ ਨੂੰ ਜਿਲ੍ਹਾ ਦਿਹਾਤੀ ਦੇ ਪ੍ਰਧਾਨ ਤੇ ਸ. ਜਗਤਾਰ ਸਿੰਘ ਸਹਿਮੀ (ਮਜੀਠਾ) ਨੂੰ ਜਰਨਲ ਸਕੱਤਰ (ਦਿਹਾਤੀ) ਬਣਾਇਆ ਗਿਆ।ਜਿਲ੍ਹਾ ਪ੍ਰਧਾਨ (ਸ਼ਹਿਰੀ) ਦੇ ਪ੍ਰਧਾਨ ਜਗਜੀਤ ਸਿੰਘ ਜੱਗਾ ਵੇਰਕਾ ਨੂੰ ਨਿਯੁੱਕਤ ਕੀਤਾ ਗਿਆ। ਇਸੇ ਤਰ੍ਹ੍ਵਾ ਕੰਵਲਜੀਤ ਸਿੰਘ ਵਾਲੀਆ ਨੂੰ ਐਸੋਸ਼ੀਏਸ਼ਨ ਦਾ ਮੀਡੀਆ ਸਕੱਤਰ ਨਿਯੁੱਕਤ ਕੀਤਾ ਗਿਆ। ਸ. ਹੀਰਾ ਸਿੰਘ ਮਾਂਗਟ ਨੂੰ ਡੇਰਾ ਬਾਬਾ ਨਾਨਕ ਦਾ ਪ੍ਰਧਾਨ, ਕੰਵਲਜੀਤ ਸਿੰਘ (ਡੇਰਾ ਬਾਬਾ ਨਾਨਕ) ਨੂੰ ਵਾਈਸ ਪ੍ਰਧਾਨ ਅਤੇ ਸੱਤਪਾਲ ਸਿੰਘ ਜਖਮੀ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ।ਇਸੇ ਤਰ੍ਵਾ ਸਤਨਾਮ ਸਿੰਘ ਜੱਜ ਮਹਿਤਾ ਨੂੰ ਲੋੜ ਪੈਣ ਤੇ ਪ੍ਰਧਾਨ ਵੱਲੋ ਬਿਆਨ ਜਾਰੀ ਕਰਨ ਦੇ ਅਧਿਕਾਰ ਦਿੱਤੇ ਗਏ ਹਨ।ਇਸ ਤੋ ਇਲਾਵਾ ਮੀਟਿੰਗ ਨੂੰ ਬਾਬਾ ਬਕਾਲਾ ਤਹਿਸੀਲ ਦੇ ਇੰਚਾਰਜ ਸ. ਜਗਦੀਸ਼ ਸਿੰਘ ਬਮਰਾਹ, ਅਜਨਾਲਾ ਤਹਿਸੀਲ ਦੇ ਪ੍ਰਧਾਨ ਸ. ਗੁਰਪ੍ਰੀਤ ਸਿੰਘ ਰੰਧਾਵਾ, ਕਨਵੀਨਰ ਪੰਕਜ ਸ਼ਰਮਾ, ਜਸਬੀਰ ਸਿੰਘ ਖਾਸਾ, ਕਾਲਮ ਨਵੀਸ ਰੋਜੀ ਸਿੰਘ, ਰਮੇਸ਼ ਰਾਮਪੁਰਾ, ਕੰਵਲਜੀਤ ਸਿੰਘ ਵਾਲੀਆ, ਫਤਹਿਗੜ੍ਹ ਚੂੜੀਆ ਦੇ ਪ੍ਰਧਾਨ ਹਰਜਿੰਦਰ ਸਿੰਘ ਖਹਿਰਾ, ਨਰਿੰਦਰ ਰਾਏ, ਪਾਲ ਮਹਿਤਾ, ਜਗਤਾਰ ਸਿੰਘ ਸਹਿਮੀ, ਹੀਰਾ ਸਿੰਘ ਮਾਂਗਟ (ਡੇਰਾ ਬਾਬਾ ਨਾਨਕ), ਸੱਤਪਾਲ ਸਿੰਘ ਜਖਮੀ ( ਡੇਰਾ ਬਾਬਾ ਨਾਨਕ), ਕੰਵਲਜੀਤ ਸਿੰਘ (ਡੇਰਾ ਬਾਬਾ ਨਾਨਕ), ਰਮੇਸ਼ ਸ਼ਰਮਾ (ਡੇਰਾ ਬਾਬਾ ਨਾਨਕ), ਪਲਵਿੰਦਰ ਸਿੰਘ ਸਾਰੰਗਲ, ਹਰੀਸ਼ ਕੱਕੜ, ਜਸਬੀਰ ਸਿੰਘ ਗਿੱਲ (ਭਕਨਾ) ਨੇ ਵੀ ਸੰਬੋਧਨ ਕੀਤਾ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply