ਫਾਜਿਲਕਾ , 23 ਸਿਤੰਬਰ( ਵਿਨੀਤ ਅਰੋੜਾ ) : ਜਿਲਾ ਸਿੱਖਿਆ ਅਧਿਕਾਰੀ ਸਕੈਂਡਰੀ ਸਿੱਖਿਆ ਸੁਖਬੀਰ ਸਿੰਘ ਬੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਖੁਈਖੇੜਾ ਵਿੱਚ ਇੱਕ ਨਸ਼ਾ ਵਿਰੋਧੀ ਰੈਲੀ ਕੱਢੀ ਗਈ।ਰੈਲੀ ਦੀ ਅਗਵਾਈ ਦਰਸ਼ਨ ਸਿੰਘ ਤਨੇਜਾ ਲੈਕਚਰਾਰ ਫਿਜਿਕਸ ਨੇ ਕੀਤੀ।ਇਸ ਮੌਕੇ ਵਿਦਿਆਰਥੀਆਂ ਦੇ ਨਾਲ ਸੁਸ਼ਮਾ ਰਾਣੀ, ਸੁਨੀਤਾ ਰਾਣੀ, ਅੰਜੂ ਭਾਰਤੀ, ਨੀਨਾ ਰਾਣੀ, ਸਿਮਰਜੀਤ ਕੌਰ, ਸੁਭਾਸ਼ ਭਠੇਜਾ, ਅਮਿਤ ਕੁਮਾਰ, ਗੌਰਵ ਸੇਤੀਆ, ਸੁਧੀਰ ਕੁਮਾਰ ਅਤੇ ਹੋਰ ਸਟਾਫ ਮੈਂਬਰ ਮੌਜੂਦ ਸਨ ।ਰੈਲੀ ਨੂੰ ਰਵਾਨਾ ਕਰਣ ਤੋਂ ਪਹਿਲਾਂ ਦਰਸ਼ਨ ਸਿੰਘ ਤਨੇਜਾ ਅਤੇ ਸੁਭਾਸ਼ ਚੰਦਰ ਭਠੇਜਾ ਨੇ ਵਿਦਿਆਰਥੀਆਂ ਨੂੰ ਨਸ਼ੇ ਦੇ ਪੈ ਰਹੇ ਭੈੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਉੱਤੇ ਵਿਦਿਆਰਥੀਆਂ ਨੇ ਨਸ਼ਾ ਨਾ ਕਰਣ ਦਾ ਵੀ ਪ੍ਰਣ ਲਿਆ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …