ਫਿਰੋਜਪੁਰ ਦੇ ਡਿਪਟੀ ਕਮਿਸ਼ਨਰ ਨੇ ਕੀਤੀ ਇੱਛਾ ਪੂਰੀ
ਫਿਰੋਜ਼ਪੁਰ, 13 ਸਤੰਬਰ (ਪੰਜਾਬ ਪੋਸਟ ਬਿਊਰੋ) – ਲੋਕੋਮਟਰ ਨਾਮ ਦੀ ਗੰਭੀਰ ਬਿਮਾਰੀ ਤੋਂ ਪੀੜਤ 15 ਸਾਲਾਂ ਦੀ ਦਸਵੀਂ ਕਲਾਸ ਦੀ ਟੌਪਰ ਵਿਦਿਆਰਥਣ ਅਨਮੋਲ ਬੇਰੀ ਦੀ ਡੀ.ਸੀ ਬਣਨ ਦੀ ਇੱਛਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਇਸ ਸਪੈਸ਼ਲ ਬੱਚੀ ਨੂੰ ਇੱਕ ਦਿਨ ਦਾ ਡੀ.ਸੀ ਹੋਣ ਦਾ ਅਹਿਸਾਸ ਕਰਵਾ ਕੇ ਪੂਰੀ ਕੀਤੀ।2 ਫੁੱਟ 8 ਇੰਚ ਦੀ ਲੰਬਾਈ ਵਾਲੀ ਦੱਸਵੀਂ ਦੀ ਟਾਪਰ ਅਨਮੋਲ ਨੂੰ ਇਕ ਦਿਨ ਲਈ ਕਰਵਾਇਆ ਡੀ.ਸੀ ਹੋਣ ਦਾ ਅਹਿਸਾਸ ਉਸ ਨੂੰ ਘਰ ਲੈਣ ਪਹੁੰਚੇ ਡਿਪਟੀ ਕਮਿਸ਼ਨਰ ਚੰਦਰ ਗੈਂਦ, ਪੁਲਿਸ-ਪ੍ਰਸ਼ਾਸਨਿਕ ਅਧਿਕਾਰੀਆਂ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਕੀਤਾ।ਇਸ ਸਮੇਂ ਸਵਾਗਤ ਲਈ ਰੈਡ ਕਾਰਪੇਟ ਵਿਛਾਇਆ ਗਿਆ।
ਅਨਮੋਲ ਨੂੰ ਲੈਣ ਲਈ ਖੁਦ ਬੈਂਕ ਕਲੋਨੀ ਸਥਿਤ ਉਸ ਦੇ ਘਰ ਪਹੁੰਚੇ ਡਿਪਟੀ ਕਮਿਸ਼ਨਰ ਉਸ ਨੂੰ ਆਪਣੀ ਸਰਕਾਰੀ ਗੱਡੀ ਵਿਚ ਬਿਠਾ ਕੇ ਉਸ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਲੈ ਕੇ ਆਏ।ਇਥੇ ਬੱਚੀ ਦੇ ਸੁਆਗਤ ਲਈ ਜਿੱਥੇ ਰੈਡ ਕਾਰਪਟ ਵਿਛਾਇਆ ਗਿਆ ਅਤੇ ਸਮੂਹ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੇ ਬੱਚੀ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸੁਆਗਤ ਕੀਤਾ।
ਡਿਪਟੀ ਕਮਿਸ਼ਨਰ ਨੇ ਅਨਮੋਲ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਲਈ ‘ਬੇਟੀ ਬਚਾਓ ਬੇਟੀ ਪੜਾਓ’ ਦਾ ਬਰੈਂਡ ਅੰਬੇਸਡਰ ਨਿਯੁੱਕਤ ਕਰਨ ਦਾ ਵੀ ਐਲਾਨ ਕੀਤਾ।
ਅਨਮੋਲ ਵਲੋਂ ਸ਼ਹਿਰ ਵਿਚ ਸੜਕਾਂ, ਪਲਾਸਟਿਕ ਬੈਨ, ਸਨੈਚਿੰਗ ਅਤੇ ਬੇਸਹਾਰਾ ਪਸ਼ੂਆਂ ਦੇ ਮਾਮਲੇ ‘ਤੇ ਦਿੱਤੇ ਸੁਝਾਅ ਡੀ.ਸੀ ਨੇ ਸਬੰਧਿਤ ਅਧਿਕਾਰੀਆਂ ਨੂੰ ਜਲਦੀ ਲਾਗੂ ਕਰਨ ਲਈ ਕਿਹਾ।ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿਮ ਤਹਿਤ ਅਨਮੋਲ ਨੂੰ ਫਿਰੋਜਪੁਰ ਲਈ ਬ੍ਰਾਂਡ ਅੰਬੇਸਡਰ ਨਿਯੁੱਕਤ ਕਰਨ ਦੀ ਕੀਤੀ ਘੋਸ਼ਣਾ, ਬੇਟੀ ਦੀ ਹੋਸਲਾ ਅਫਜਾਈ ਲਈ ਵਿਧਾਇਕ ਪਰਮਿੰਦਰ ਪਿੰਕੀ ਖਾਸ ਤੌਰ ‘ਤੇ ਪਹੁੰਚੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਨਮੋਲ ਇੱਕ ਗੰਭੀਰ ਬਿਮਾਰੀ ਨਾਲ ਪੀੜਤ ਹੈ ਜਿਸ ਦੀ ਵਜ੍ਹਾ ਨਾਲ ਉਸ ਦੇ ਸ਼ਰੀਰ ਦਾ ਵਿਕਾਸ ਰੁਕ ਗਿਆ ਹੈ।ਇਸ ਲੜਕੀ ਦਾ ਪੜਾਈ ਲਿਖਾਈ ਦੇ ਮਾਮਲੇ ਵਿਚ ਉਸ ਦਾ ਕੋਈ ਮੁਕਾਬਲਾ ਨਹੀਂ।ਦਸਵੀਂ ਕਲਾਸ ਵਿੱਚ ਉਹ 85.6 ਫੀਸਦੀ ਅੰਕਾਂ ਨਾਲ ਟੌਪਰ ਰਹੀ ਹੈ ਨੋਂਵੀ ਕਲਾਸ ਵਿਚ ਉਸ ਨੇ 95.03 ਫੀਸਦੀ ਅੰਕ ਪ੍ਰਾਪਤ ਕੀਤੇ ਸਨ ਅਤੇ ਹੁਣ ਉਹ ਗਿਆਰਵੀਂ ਕਲਾਸ ਵਿਚ ਆਰ.ਐਸ.ਡੀ ਰਾਜ ਰਤਨ ਪਬਲਿਕ ਸਕੂਲ ਵਿਚ ਪੜਾਈ ਕਰ ਰਹੀ ਹੈ।
ਕੁੱਝ ਦਿਨ ਪਹਿਲਾਂ ਜਦੋਂ ਡਿਪਟੀ ਕਮਿਸ਼ਨਰ ਇਸ ਸਕੂਲ ਵਿਚ ਨਸ਼ਿਆਂ ਦੇ ਖਿਲਾਫ ਸੈਮੀਨਾਰ ਕਰਨ ਗਏ ਸਨ ਤਾਂ ਉਥੇ ਇਸ ਬੱਚੀ ਨਾਲ ਮੁਲਾਕਾਤ ਕੀਤੀ ਸੀ।ਬੱਚੀ ਦੇ ਬਾਰੇ ਪੁੱਛਣ ‘ਤੇ ਪ੍ਰਿੰਸੀਪਲ ਨੇ ਉਸ ਦੀ ਬਿਮਾਰੀ ਬਾਰੇ ਡੀ.ਸੀ ਨੂੰ ਜਾਣੂ ਕਰਵਾਇਆ ਅਤੇ ਕਿਹਾ ਕਿ ਹੁਣ ਤੱਕ ਉਸ ਦੀਆਂ 4 ਸਰਜਰੀਆਂ ਹੋ ਚੁਕੀਆਂ ਹਨ।
ਡੀ.ਸੀ ਨੇ ਅਨਮੋਲ ਨਾਲ ਗੱਲਬਾਤ ਦੋਰਾਨ ਪੁੱਛਿਆ ਕਿ ਉਹ ਵੱਡੀ ਹੋ ਕੀ ਬਣਨਾ ਚਾਹੁੰਦੀ ਹੈ ਤਾਂ ਉਸ ਨੇ ਦੱਸਿਆ ਕਿ ਉਹ ਆਈ.ਏ.ਐਸ ਪਾਸ ਕਰਕੇ ਡਿਪਟੀ ਕਮਿਸ਼ਨਰ ਬਣਨਾ ਚਾਹੁੰਦੀ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਉਸ ਨੂੰ ਆਪਣੇ ਸੁਪਨੇ ਦੇ ਨੇੜੇ ਲੈ ਕੇ ਜਾਣ ਵਿਚ ਮਦਦ ਕਰ ਸਕਦੇ ਹਨ ਜਿਸ ਦੇ ਤਹਿਤ ਉਹ ਉਸ ਨੂੰ ਇੱਕ ਦਿਨ ਲਈ ਡੀ.ਸੀ ਹੋਣ ਦਾ ਅਹਿਸਾਸ ਕਰਵਾਉਣਗੇ ਅਤੇ ਡੀ.ਸੀ ਵਲੋਂ ਕੀਤੇ ਜਾਣ ਵਾਲੇ ਕੰਮਾਂ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਦੇਣਗੇ।
ਡੀ.ਸੀ ਦਫਤਰ ਵਿਚ ਅਨਮੋਲ ਨੂੰ ਡਿਪਟੀ ਕਮਿਸ਼ਨਰ ਦੀ ਕੁਰਸੀ ਦੇ ਨਾਲ ਕੁਰਸੀ ‘ਤੇ ਬਿਠਾਇਆ ਗਿਆ ਅਤੇ ਪ੍ਰਸ਼ਾਸਨਿਕ ਕੰਮਕਾਜ ਨੂੰ ਬੇਹਦ ਨੇੜੇ ਤੋਂ ਦਿਖਾਇਆ ਗਿਆ।ਇਸ ਦੌਰਾਨ ਉਸ ਨੇ ਕਈ ਫੋਨ ਕਾਲਾਂ ਦੇ ਜਵਾਬ ਵੀ ਦਿੱਤੇ ਜੋ ਕਿ ਖਾਸ ਤੌਰ ‘ਤੇ ਵੱਖ ਵੱਖ ਅਧਿਕਾਰੀਆਂ ਵਲੋਂ ਉਸ ਨੂੰ ਵਧਾਈ ਦੇਣ ਲਈ ਆਏ ਸੀ।ਡਿਪਟੀ ਕਮਿਸ਼ਨਰ ਨੇ ਸ਼ਹਿਰ ਨੂੰ ਲੈ ਕੇ ਜਦੋਂ ਅਨਮੋਲ ਤੋਂ ਉਸ ਦੀ ਪਹਿਲ ਪੁੱਛੀ ਤਾਂ ਉਸ ਨੇ ਕਈ ਮੁੱਦਿਆਂ ਬਾਰੇ ਦੱਸਿਆ।
ਅਨਮੋਲ ਨੇ ਪੰਜ ਸੁਝਾਅ ਦਿੱਤੇ ਤੇ ਕਿਹਾ ਉਹ ਚਾਹੁੰਦੀ ਹੈ ਕਿ ਇਨ੍ਹਾਂ ਮਸਲਿਆਂ ‘ਤੇ ਜਲਦ ਤੋਂ ਜਲਦ ਕੰਮ ਹੋਣਾ ਚਾਹੀਦਾ ਹੈ।ਡੀ.ਸੀ ਨੇ ਅਨਮੋਲ ਬੇਰੀ ਦੇ ਸਾਰੇ ਸੁਝਾਅ ਸਬੰਧਿਤ ਵਿਭਾਗਾਂ ਨੂੰ ਤਤਕਾਲ ਪ੍ਰਭਾਵ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ।ਅਨਮੋਲ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸ਼ਹਿਰ ਦੀਆਂ ਸੜਕਾਂ ਨੂੰ ਲੈ ਕੇ ਕੰਮ ਹੋਣਾ ਚਾਹੀਦਾ ਹੈ, ਜਿਸ ‘ਤੇ ਮੌਕੇ ਤੇ ਮੌਜੂਦ ਨਗਰ ਕੌਂਸਲ ਦੇ ਈ.ਓ ਨੇ ਦੱਸਿਆ ਕਿ ਇਸ ਲਈ ਟੈਂਡਰ ਲਗ ਚੁੱਕੇ ਹਨ ਤੇ 30 ਦਿਨਾਂ ਤੋ ਸ਼ਹਿਰ ਦੀਆਂ ਸੜਕਾਂ ਹਾਈ ਕੁਆਲਟੀ ਦੀਆਂ ਬਣਾਈਆਂ ਜਾਣਗੀਆਂ। ਇਸ ਤੋਂ ਬਾਅਦ ਅਨਮੋਲ ਨੇ ਪਲਾਸਿਟਕ ਬੈਨ ਕਰਨ ਅਤੇ ਸਾਫ ਸਫਾਈ ਨੂੰ ਬਿਹਤਰ ਕਰਨ ਅਤੇ ਬੇਸਹਾਹਰਾ ਪਸ਼ੂਆਂ ਦੇ ਮਸਲੇ ਤੇ ਕਦਮ ਉਠਾਉਣ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਬੇਸਹਾਰਾ ਪਸ਼ੂਆਂ ਦੇ ਮਸਲੇ ਤੇ 3 ਕਰੋੜ ਰੁਪਏ ਦੀ ਰਾਸ਼ੀ ਭੇਜੀ ਗਈ ਹੈ, ਜਿਸ ਤਹਿਤ ਸਹੀ ਜਗ੍ਹਾ ਦੀ ਤਲਾਸ਼ ਕਰਕੇ ਵੱਡੀ ਗਊਂਸ਼ਾਲਾ ਬਣਾਈ ਜਾਵੇਗੀ, ਜਿਸ ਨਾਲ ਇਸ ਸਮੱਸਿਆ ਦਾ ਹੱਲ ਹੋਵੇਗਾ।
ਅਨਮੋਲ ਨੇ ਸਿੱਖਿਆ ਦੇ ਖੇਤਰ ਵਿਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਖੇਤਰ ਵਿਚ ਸਭ ਤੋਂ ਚੰਗਾ ਕੰਮ ਚੱਲ ਰਿਹਾ ਹੈ।ਬੱਚੀ ਨੇ ਪੰਜਾਬ ਸਰਕਾਰ ਵਲੋਂ ਜਨਹਿਤ ਦੇ ਮੁੱਦਿਆ ‘ਤੇ ਕੀਤੇ ਜਾਣ ਵਾਲੇ ਕੰਮਾਂ ਨੂੰ ਸਰਾਹਿਆ।
ਅਨਮੋਲ ਦੀ ਹੋਸਲਾ ਅਫਜਾਈ ਲਈ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਖਾਸ ਤੌਰ ‘ਤੇ ਡੀ.ਸੀ ਦਫਤਰ ਵਿਖੇ ਪਹੁੰਚੇ।ਉਨ੍ਹਾਂ ਸਰੀਰਕ ਤੌਰ ‘ਤੇ ਕਮਜੋਰ ਹੋਣ ਦੇ ਬਾਵਜੂਦ ਅਨਮੋਲ ਦੇ ਜਜ਼ਬੇ ਆਪਣੇ ਸੁਪਨੇ ਨੂੰ ਸਕਾਰ ਕਰਨ ਦੀ ਲਗਨ ਅਤੇ ਪੜਾਈ ਵਿਚ ਚੰਗੀ ਪ੍ਰਫਾਰਮੈਂਸ ਦੇ ਲਈ ਅਨਮੋਲ ਨੂੰ ਸਨਮਾਨਿਤ ਵੀ ਕੀਤਾ। ਇਸ ਤੋਂ ਬਾਅਦ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਡੀ.ਸੀ ਚੰਦਰ ਗੈਂਦ ਦੇ ਨਾਲ ਪੈਸ ਕਲੱਬ ਪਹੁੰਚੀ ਜਿੱਥੇ ਵਿਧਾਇਕ ਅਤੇ ਡੀ.ਸੀ ਦੇ ਨਾਲ ਅਨਮੋਲ ਨੇ ਪ੍ਰੈਸ ਕਲੱਬ ਨੂੰ 5 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …