ਪਠਾਨਕੋਟ, 17 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਅਤੇ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲੇ੍ਹ `ਚ ਚੱਲ ਰਹੇ ਤਿੰਨ ਰੋਜ਼ਾ (15,16 / 17 ਸਤੰਬਰ 2019) ਮਾਈਗਰੇਟੀ ਮਾਇਗ੍ਰੇਟਰੀ ਪਲਸ ਪੋਲੀਓ ਰਾਊਂਡ ਦੇ ਦੂਸਰੇ ਦਿਨ 0 ਤੋ 5 ਸਾਲ ਦੇ 1493 ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਗਈਆਂ।ਡਾ. ਕਿਰਨ ਬਾਲਾ ਜਿਲਾ ਟੀਕਾਕਰਨ ਅਫਸਰ ਵਲੋਂ ਜਿਲ੍ਹਾ ਪਠਾਨਕੋਟ ਦੇ ਬਲਾਕ ਘਰੋਟਾ ਦੇ ਵੱਖ ਵੱਖ ਸਲੱਮ ਖੇਤਰਾਂ ਗੁਜਰਾਂ ਦੇ ਡੇਰੇ, ਭੱਠੇ ਆਦਿ `ਤੇ ਜਾ ਕੇ ਨਰੀਖਣ ਕੀਤਾ ਗਿਆ।ਜਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਜਿਲੇ ਨੂੰ ਪੋਲਿਓ ਮੁਕਤ ਰੱਖਣ ਲਈ ਸਿਹਤ ਵਿਭਾਗ ਪਠਾਨਕੋਟ ਵਲੋਂ ਜਿਲ੍ਹੇ ਦੀ ਮਾਇਗ੍ਰੇਟਰੀ ਅਬਾਦੀ ਦੇ 0 ਤੋ 5 ਸਾਲ ਦੇ ਲਗਭਗ 4820 ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾਉਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਪਹਿਲੇ ਦੋ ਦਿਨਾਂ ਵਿੱਚ 84.05 % ਬੱਚੇ ਕਵਰ ਕਰ ਲਏ ਗਏ ਹਨ।ਇਸ ਕੰਮ ਨੂੰ ਸੁਚਾਰੂ ਢੰਗ ਨਾਲ ਨੇਪੜੇ ਚੜਾਉਣ ਲਈ 32 ਟੀਮਾਂ, 13 ਸੁਪਰਵਾਈਜਰ ਅਤੇ 64 ਵੈਕਸੀਨੇਟਰ ਲਗਾਏ ਗਏ ਹਨ।
ਇਸ ਮੋਕੇ ਜਿਲ੍ਹਾ ਪ੍ਰੋਗਰਾਮ ਮੈਨੇਜਰ ਰਘੂਬੀਰ ਸਿੰਘ ਅਤੇ ਜਿਲ੍ਹਾ ਆਰ.ਬੀ.ਐਸ.ਕੇ ਮੈਨੇਜਰ ਪੰਕਜ ਕੁਮਾਰ ਹਾਜਰ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …