
ਫਾਜਿਲਕਾ, 25 ਸਿਤੰਬਰ (ਵਿਨੀਤ ਅਰੋੜਾ) – ਆਦਰਸ਼ ਨਗਰ ਵਿੱਚ ਸਥਿਤ ਜੋਤੀ ਕਿਡ ਕੇਅਰ ਸਕੂਲ ਵਿੱਚ ਸਿਤੰਬਰ ਮਹੀਨੇ ਦੇ ਬੱਚਿਆਂ ਦਾ ਸਮੂਿਹਕ ਜਨਮਦਿਵਸ ਮਨਾਇਆ ਗਿਆ।ਜਾਣਕਾਰੀ ਦਿੰਦੇ ਸਕੂਲ ਦੇ ਪ੍ਰਿਸੀਪਲ ਰਿੰਪੂ ਖੁਰਾਨਾ ਨੇ ਦੱਸਿਆ ਕਿ ਸਕੂਲ ਨੂੰ ਗੁੱਬਾਰਿਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ ।ਕੇਕ ਅਤੇ ਮਿਠਾਈਆਂ ਵੰਡੀਆਂ ਗਈਆਂ।ਬੱਚੋ ਨੇ ਖੂਬ ਮਸਤੀ ਕੀਤੀ।ਪ੍ਰਿਸੀਪਲ ਰਿੰਪੂ ਖੁਰਾਨਾ ਨੇ ਨਵਿਆ, ਅਕਸ਼ਿਤਾ, ਨਿਆਂਤ, ਹਰਮਨ ਜੋਤ, ਰਾਹੁਲ, ਹਰਸ਼ਿਤ ਵਾਲਿਆਂ, ਆਸ਼ਿਮਾ, ਅਰਨਵ, ਜਾਇਰਾ, ਆਕਰਸ਼ ਨੂੰ ਜਨਮਦਿਵਸ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ।