ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੁ ਨਾਨਕ ਦੇਵ ਯੂਨੀਵਰਸਿਟੀ ਵਲੋਂ ਵੱਖ-ਵੱਖ ਕਲਾਸਾਂ ਲਈ ਇਮਤਿਹਾਨ ਦੇਣ ਵਾਲੇ
ਦਿਵਿਆਂਗ ਪ੍ਰੀਖਿਆਰਥੀਆਂ ਦੀ ਸਹੁਲਤ ਨੂੰ ਮੁੱਖ ਰੱਖਦਿਆਂ, ਉਨਾਂ ਨੂੰ ਯੂਨੀਵਰਸਿਟੀ ਨਿਯਮਾਂ ਅਨੁਸਾਰ ਲਿਖੇਰਾ/ਇਵਜ਼ੀ ਸਮੇ ਦਾ ਸਰਟੀਫਿਕੇਟ ਮਹੁੱਈਆ ਕਰਨ ਲਈ ਲੋੜੀਂਦੇ ਅਧਿਕਾਰ ਰੀਜਨਲ ਕੈੰਪਸ ਜਲੰਧਰ ਅਤੇ ਗੁਰਦਾਸਪੁਰ ਵਿਖੇ ਤਾਇਨਾਤ ਐਸੋਸੀਏਟ ਡੀਨ ਸਾਹਿਬਾਨ ਨੂੰ ਦੇ ਦਿੱਤੇ ਗਏ ਹਨ।ਜਿਸ ਅਨੁਸਾਰ ਜਲੰਧਰ, ਕਪੂਰਥਲਾ, ਫਗਵਾੜਾ ਅਤੇ ਨਵਾਂਸ਼ਹਿਰ ਜਿਲ੍ਹਿਆਂ ਨਾਲ ਸਬੰਧਤ ਦਿਵਿਆਂਗ ਪ੍ਰੀਖਿਆਰਥੀ ਐਸੋਸੀਏਟ ਡੀਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜ਼ਨਲ ਕੈਂਪਸ, ਲੱਧੇਵਾਲੀ, ਜਲੰਧਰ ਅਤੇ ਬਟਾਲਾ, ਗੁਰਦਾਸਪੁਰ, ਦੀਨਾਨਗਰ ਅਤੇ ਪਠਾਨਕੋਟ ਜਿਲ੍ਹਿਆਂ ਨਾਲ ਸਬੰਧਤ ਦਿਵਿਆਂਗ ਪ੍ਰੀਖਿਆਰਥੀ ਐਸੋਸੀਏਟ ਡੀਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜ਼ਨਲ ਕੈਂਪਸ, ਹਰਦੋਛੱਨੀ ਰੋਡ, ਗੁਰਦਾਸਪੁਰ ਨਾਲ ਸੰਪਰਕ ਕਰ ਸਕਦੇ ਹਨ।ਅੰਮ੍ਰਿਤਸਰ ਅਤੇ ਤਰਨਤਾਰਨ ਜਿਲ੍ਹਿਆਂ ਨਾਲ ਸਬੰਧਤ ਦਿਵਿਆਂਗ ਪ੍ਰੀਖਿਆਰਥੀ ਪਹਿਲਾਂ ਵਾਂਗ ਹੀ ਕਾਰਜ ਸੰਚਾਲਨ ਸ਼ਾਖਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੰਪਰਕ ਕਰ ਸਕਦੇ ਹਨ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media