Saturday, July 5, 2025
Breaking News

ਟੂਰਿਜ਼ਮ ਅਤੇ ਹੌਸਪੀਟੈਲਟੀ ਇਕ ਲਾਹੇਵੰਦ ਉਦਯੋਗ – ਪ੍ਰੋ. ਮਨੋਜ

ਯੂਨੀਵਰਸਿਟੀ ਟੂਰਿਜ਼ਮ ਐਂਡ ਹੌਸਪੀਟੈਲਿਟੀ ਉਦਯੋਗ ਵਿਖੇ `ਮੌਕੇ ਅਤੇ ਚੁਣੌਤੀਆਂ` ਵਿਸ਼ੇ `ਤੇ ਲੈਕਚਰ
ਅੰਮ੍ਰਿਤਸਰ, 5 ਅਕਤੂੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਟੂਰਿਜ਼ਮ ਐਂਡ ਹੌਸਪੀਟੇਲਟੀ ਵਿਭਾਗ ਦੁਆਰਾ Gndu1ਟੂਰਿਜ਼ਮ ਐਂਡ ਹੌਸਪੀਟੇਲਟੀ ਉਦਯੋਗ ਵਿੱਚ ਮੌਕੇ ਅਤੇ ਚੁਣੌਤੀਆਂ ਬਾਰੇ ਇੱਕ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ।
      ਯੂ.ਆਈ.ਐਚ.ਟੀ.ਐਮ ਪੰਜਾਬ ਯੂਨੀਵਰਸਿਟੀ ਤੋਂ ਪ੍ਰੋਫੈਸਰ ਮਨੋਜ ਸੇਨਵਾਲ ਨੇ ਇਹ ਵਿਸ਼ੇਸ਼ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਵਿਚ ਯਾਤਰਾ ਅਤੇ ਸੈਰ-ਸਪਾਟਾ ਉਦਯੋਗ ਸਭ ਤੋਂ ਵੱਧ ਲਾਭਕਾਰੀ ਉਦਯੋਗਾਂ ਵਿਚੋਂ ਇਕ ਹੈ ਅਤੇ ਇਸ ਨਾਲ ਦੇਸ਼ ਦੇ ਆਰਥਿਕ ਵਿਕਾਸ ਵਿਚ ਵਾਧਾ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਹਰ ਰੋਜ਼ ਇਕ ਲੱਖ ਤੋਂ ਵੱਧ ਸੈਲਾਨੀ ਵੱਖ-ਵੱਖ ਧਾਰਮਿਕ ਅਤੇ ਹੋਰ ਥਾਵਾਂ ਦੀ ਯਾਤਰਾ ਲਈ ਆਉਂਦੇ ਹਨ।ਉਨ੍ਹਾਂ ਵਿਦਿਆਰਥੀਆਂ ਨੂੰ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਉਦਯੋਗ ਦੇ ਮੌਕਿਆਂ ਅਤੇ ਚੁਣੌਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਇਸ ਖੇਤਰ ਵਿਚ ਸਫਲ ਹੋਣ ਲਈ ਮਹੱਤਵਪੂਰਣ ਗੁਣਾਂ, ਹੁਨਰਾਂ ਅਤੇ ਰਵੱਈਏ ਬਾਰੇ ਵੀ ਵਿਸਥਾਰ ਨਾਲ ਗੱਲਬਾਤ ਕੀਤੀ।ਪ੍ਰੋਫੈਸਰ ਮਨਦੀਪ ਕੌਰ ਨੇ ਆਏ ਮਹਿਮਾਨਾਂ ਨਾਲ ਅੰਮ੍ਰਿਤਸਰ ਦੇ ਵੱਖ-ਵੱਖ ਇਤਿਹਾਸਕ ਤੇ ਧਾਰਮਿਕ ਅਸਥਾਨਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਕਰਵਾਇਆ।  

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply