Tuesday, July 21, 2026

ਰਾਜਨੀਤਕ ਲੋਕ ਹੀ ਆਮ ਲੋਕਾਂ `ਚ ਅਰਾਜਕਤਾ ਫੈਲਾ ਰਹੇ ਹਨ – ਕਮਾਂਡੈਂਟ ਰਸ਼ਪਾਲ ਸਿੰਘ

ਭ੍ਰਿਸ਼ਟ ਅਫਸਰਸ਼ਾਹੀ ਨੇ ਆਮ ਲੋਕਾਂ ਦਾ ਸਾਹ ਲੈਣਾ ਔਖਾ ਕੀਤਾ – ਭੰਗਲਾਂ

ਸਮਰਾਲਾ, 16 ਅਕਤੂਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫ਼ਰੰਟ ਦੀ ਮਾਸਿਕ ਮੀਟਿੰਗ ਫਰੰਟ ਦੇ ਦਫਤਰ ਪੁਡਾ ਕੰਪਲੈਕਸ ਵਿਖੇ ਪ੍ਰਧਾਨ ਕਮਾਂਡੈਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ।ਜਿਸ ਵਿੱਚ ਖਮਾਣੋਂ ਅਤੇ ਮਾਛੀਵਾੜਾ ਇਕਾਈਆਂ ਦੇ ਅਹੁੱਦੇਦਾਰਾਂ ਨੇ ਵੀ ਹਿੱਸਾ ਲਿਆ।
 ਮੀਟਿੰਗ ਦੀ ਸ਼ੁਰੂਆਤ  ਜੰਗ ਸਿੰਘ ਭੰਗਲਾਂ ਨੇ ਫਰੰਟ ਦੇ ਪਿਛਲੇ ਮਹੀਨੇ ਨਿਪਟਾਏ  ਚਾਰ ਕੇਸਾਂ ਅਤੇ ਫਰੰਟ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ, ਇਸ ਉਪਰੰਤ ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਮੌਕੇ ਪੰਜਾਬ ਅੰਦਰ ਅਫਸਰਸ਼ਾਹੀ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕੀ ਹੈ ਅਤੇ ਜਿਆਦਾਤਰ ਅਫਸਰ ਇਨ੍ਹਾਂ ਰਾਜਨੀਤਕ ਲੋਕਾਂ ਦੀਆਂ ਉਂਗਲਾਂ `ਤੇ ਨੱਚਦੇ ਹਨ। ਕੈਪਟਨ ਮਹਿੰਦਰ ਸਿੰਘ ਨੇ ਫਰੰਟ ਵਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਮੇਂ ਪੰਜਾਬ ਦਾ ਕੋਈ ਵੀ ਵਰਗ ਸਰਕਾਰ ਦੇ ਕੰਮਾਂ ਤੋਂ ਖੁਸ਼ ਨਹੀਂ, ਪੰਜਾਬ ਦੀ ਜਵਾਨੀ ਪੰਜਾਬ ਛੱਡ ਕੇ ਬਾਹਰ ਨੂੰ ਭੱਜ ਰਹੀ ਹੈ।ਬਲਦੇਵ ਰਾਜ ਸਮਰਾਲਾ ਨੇ ਕਿਹਾ ਕਿ ਰਾਜਨੀਤਕ ਲੋਕ ਘੱਟ ਪੜ੍ਹੇ ਹੁੰਦੇ ਹੋਏ ਵੀ ਸਾਡੇ `ਤੇ ਰਾਜ ਕਰ ਰਹੇ ਹਨ।ਸਰਾਓ ਖਮਾਣੋਂ ਨੇ ਕਿਹਾ ਕਿ ਇਸ ਵੇਲੇ ਪੰਜਾਬ ਦਾ ਬੁੱਢਾਪਾ ਰੁਲ ਰਿਹਾ ਹੈ।ਸਰਕਾਰੀ ਪੈਨਸ਼ਨਰ ਇਸ ਬੁਢਾਪੇ ਦੀ ਉਮਰੇ ਧਰਨੇ ਲਗਾ ਕੇ ਧੱਕੇ ਖਾ ਰਹੇ ਹਨ।ਪੰਜਾਬ ਦਾ ਮੌਜੂਦਾ ਵਿੱਤ ਮੰਤਰੀ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਦਾ ਵਿਰੋਧੀ ਹੈ।ਸਰਕਾਰੀ ਦਫ਼ਤਰਾਂ ਵਿੱਚ ਕੋਈ ਵੀ ਕੰਮ ਬਿਨ੍ਹਾਂ ਰਿਸ਼ਵਤ ਨਹੀਂ ਹੋ ਰਿਹਾ।ਅਵਤਾਰ ਸਿੰਘ ਉਟਾਲਾਂ ਨੇ ‘ਬੁੜੇ ਦੀ ਰੋਟੀ ਦਾ ਰੌਲਾ’ ਕਵਿਤਾ ਸੁਣਾਈ। ਪ੍ਰੇਮ ਸਾਗਰ ਸ਼ਰਮਾ ਨੇ ਕਿਹਾ ਕਿ ਅਸੀਂ ਪੈਨਸ਼ਨਰ ਬੁਢਾਪੇ ਦੀ ਰਾਖੀ ਕਰਨ ਲਈ ਲੜ ਰਹੇ ਹਾਂ ਅਤੇ ਸੜਕਾਂ ਤੇ ਰੋਸ ਮੁਜਾਹਰੇ ਕਰਕੇ ਪੰਜਾਬ ਦੀ ਕਾਂਗਰਸ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਹਾਂ।ਅਮਰਜੀਤ ਸਿੰਘ ਬਾਲਿਓਂ ਨੇ ਪੁੱਲ ਬਣਾਉ ਕਮੇਟੀ ਦੀ ਸਿਫ਼ਤ ਕਰਦਿਆਂ ਸਰਕਾਰ ਦੀ ਨਿਖੇਧੀ ਕੀਤੀ।
ਅਖੀਰ ਵਿੱਚ ਕਮਾਂਡੈਂਟ ਰਸ਼ਪਾਲ ਸਿੰਘ ਨੇ ਕਿਹਾ ਕਿ ਪੰਜਾਬ ਫੈਲੀ ਅਰਾਜਕਤਾ ਲਈ ਸਾਡੇ ਇਹ ਰਾਜਸੀ ਨੇਤਾ ਜਿੰਮੇਵਾਰ ਹਨ।ਪੰਜਾਬ ਅੰਦਰ ਕੇਵਲ ਸਮਰਾਲਾ ਇਲਾਕਾ ਹੀ ਅਜਿਹਾ ਹਲਕਾ ਹੈ ਜਿਥੇ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਹੈ, ਪ੍ਰੰਤੂ ਸਾਡੇ ਰਾਜਨੀਤਕ ਨੇਤਾ ਕੁੰਭਕਰਨੀ ਨੀਂਦ ਸੁੱਤੇ ਪਏ ਹਨ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ  ਰਾਜਿੰਦਰ ਸਿੰਘ, ਬੰਤ ਸਿੰਘ, ਬਲਬੀਰ ਸਿੰਘ ਚਹਿਲਾਂ, ਲਾਭ ਸਿੰਘ ਚਹਿਲਾਂ, ਕਰਨੈਲ ਸਿੰਘ, ਨੰਦ ਸਿੰਘ ਚਹਿਲਾਂ, ਮਲਕੀਤ ਸਿੰਘ ਚਹਿਲਾਂ, ਸਵਰਨ ਸਿੰਘ ਬਿਲਾਸਪੁਰ, ਬਲਦੇਵ ਸਿੰਘ ਖਮਾਣੋਂ, ਰਵਿੰਦਰ ਕੌਰ ਅਤੇ ਮਨਜੀਤ ਕੌਰ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply