Thursday, October 8, 2026

ਪਟਿਆਲਾ ਖੇਤਰ ਦੇ ਰਿਟਾਇਰਡ ਕਰਮਚਾਰੀ ਕਾਲੀ ਦੀਵਾਲੀ ਮਨਾਉਣ ਲਈ ਮਜ਼ਬੂਰ- ਜਸਪਾਲ ਸਿੰਘ

ਧੂਰੀ, 22 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਪਟਿਆਲਾ ਖੇਤਰ ਦੇ ਰਿਟਾਇਰਡ ਕਰਮਚਾਰੀ ਕਾਲੀ ਦੀਵਾਲੀ ਮਨਾਉਣ ਲਈ ਮਜ਼ਬੂਰ ਹਨ।ਜਸਪਾਲ PUNJ2210201901ਸਿੰਘ ਪ੍ਰਧਾਨ ਰਿਟਾਇਰਡ ਮਿਉਂਸਪਲ ਯੂਨੀਅਨ ਨੇ ਕਿਹਾ ਹੈ ਕਿ ਉਨਾਂ ਨੂੰ ਉਮੀਦ ਸੀ ਕਿ ਸਰਕਾਰ ਵਲੋਂ ਦੀਵਾਲੀ ਅਤੇ ਦੁਸਹਿਰੇ ਦੇ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਦੋ ਤਨਖਾਹਾਂ ਜਾਰੀ ਕੀਤੀਆਂ ਜਾਣਗੀਆਂ, ਪਰ ਪੰਜਾਬ ਦੇ ਰਿਟਾਇਰਡ ਮਿਉਂਸਪਲ ਪੈਨਸ਼ਨਰਾਂ ਨੂੰ ਅਜੇ ਤੱਕ ਸਤੰਬਰ ਮਹੀਨੇ ਦੀ ਪੈਨਸ਼ਨ ਨਹੀਂ ਦਿੱਤੀ ਗਈ, ਜਿਸ ਕਾਰਨ ਮੂਲਾਜਮਾਂ ਵਿੱਚ ਭਾਰੀ ਰੋਸ ਹੈ।ਉਨਾਂ ਮੰਗ ਕੀਤੀ ਕਿ ਪੈਨਸ਼ਨ ਤੁਰੰਤ ਜਾਰੀ ਕੀਤੀ ਜਾਵੇ।
               ਇਸ ਮੋਕੇ ਪਵਨ ਕੁਮਾਰ ਉਪ ਪ੍ਰਧਾਨ, ਈਸ਼ਰ ਚੰਦ ਸਰਪ੍ਰਸਤ, ਹਰਦੀਪ ਸਿੰਘ ਰਿਟਾਇਰਡ ਲੇਖਾਕਾਰ, ਪ੍ਰਕਾਸ਼ ਵਰਮਾ, ਪ੍ਰਲਾਦ ਕੁਮਾਰ, ਬਲਵਿੰਦਰ ਸਿੰਘ ਮੈਂਬਰ ਆਦਿ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply