ਕਿਹਾ ਟਰੂਡੋ ਨੇ ਵਿਦੇਸ਼ਾਂ ’ਚ ਸਿੱਖ ਕੌਮ ਦਾ ਮਾਣ-ਸਨਮਾਨ ਵਧਾਇਆ
ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਲਿਬਰਲ ਪਾਰਟੀ ਦੇ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਨੇਡਾ ਵਿਖੇ ਮੁੜ ਦੂਜੀ ਵਾਰ ਸਰਕਾਰ ਬਣਨ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਕੈਨੇਡਾ ਵਿਖੇ ਲਿਬਰਲ ਪਾਰਟੀ ਦਾ ਕੰਜ਼ਰਵੇਟਿਵ ਪਾਰਟੀ ਦਰਮਿਆਨ ਚੋਣਾਂ ’ਚ ਹੋਏ ਤਕੜੇ ਮੁਕਾਬਲੇ ਉਪਰੰਤ ਟਰੂਡੋ ਇਕ ਵਾਰ ਫ਼ਿਰ ਸੱਤਾ ’ਤੇ ਕਾਬਜ਼ ਹੋਏ ਹਨਟਰੂਡੋ ਜੋ ਕਿ ਸਿੱਖਾਂ ਦੇ ਮਿੱਤਰ ਵਜੋਂ ਜਾਣੇ ਜਾਂਦੇ ਹਨ ਅਤੇ ਕੈਨੇਡੀਅਨ ਧਰਤੀ ’ਤੇ ਸੁਲਝੇ ਹੋਏ ਘੱਟ ਗਿਣਤੀ ਭਾਈਚਾਰੇ ਦਾ ਸਨਮਾਨ ਕਰਦੇ ਹਨ, ਨੇ ਸਖ਼ਤ ਮੁਕਾਬਲੇ ਉਪਰੰਤ ਇਕ ਵਾਰ ਫ਼ਿਰ ਸੱਤਾ ਦੀ ਕਮਾਨ ਸੰਭਾਲ ਲਈ ਹੈ।
ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਸਮੁੱਚੀ ਕੌਮ ਨਤੀਜਿਆਂ ਤੋਂ ਬਹੁਤ ਖੁਸ਼ ਹੈ ਅਤੇ ਉਨ੍ਹਾਂ ਉਮੀਦ ਜਾਹਿਰ ਕੀਤੀ ਕਿ ਟਰੂਡੋ ਅਤੇ ਉਨ੍ਹਾਂ ਦਾ ਮੰਤਰੀ ਮੰਡਲ ਕੈਨੇਡਾ ਵਿੱਚ ਵਿਕਾਸ ਅਤੇ ਤਰੱਕੀ ਦਾ ਇਕ ਹੋਰ ਅਧਿਆਏ ਸਿਰਜੇਗਾ।ਉਨ੍ਹਾਂ ਕਿਹਾ ਕਿ ਇਹ ਇਕ ਸਖ਼ਤ ਮੁਕਾਬਲੇ ਸੀ, ਜਿਸ ’ਚ ਟਰੂਡੋ ਇਕ ਵਿਜੇਤਾ ਬਣ ਕੇ ਉਭਰੇ ਹਨ ਅਤੇ ਇਸ ਨਤੀਜੇ ਤੋਂ ਸਿੱਖ ਭਾਈਚਾਰਾ ਬਹੁਤ ਖੁਸ਼ ਹੈ। ਉਨ੍ਹਾਂ ਕਿਹਾ ਕਿ ਟਰੂਡੋ ਨੇ 2015 ’ਚ ਚੋਣਾਂ ਜਿੱਤੀਆਂ ਸਨ, ਜਿਨ੍ਹਾਂ ਨੇ ਆਪਣੇ ਉਦਾਰਵਾਦੀ ਪਿਤਾ ਅਤੇ ਮਰਹੂਮ ਪ੍ਰਿਅਰ ਟਰੂਡੋ ਦੀ ਪ੍ਰਸਿੱਧੀ ਨੂੰ ਅਗਾਂਹ ਵਧਾਇਆ।ਉਨ੍ਹਾਂ ਕਿਹਾ ਕਿ ਟਰੂਡੋ ਦੁਨੀਆਂ ਦੇ ਕੁੱਝ ਉਦਾਰਵਾਦੀ ਨੇਤਾਵਾਂ ’ਚੋਂ ਇਕ ਹਨ, ਜਿਨ੍ਹਾਂ ਨੇ ਕੈਨੇਡਾ ’ਚ 10 ਸਾਲ ਦੇ ਲਗਭਗ ਕੰਜ਼ਰਵੇਟਿਵ ਪਾਰਟੀ ਦੇ ਸੱਤਾਕਾਲ ਤੋਂ ਉਪਰੰਤ 2015 ’ਚ ਉਦਾਰਵਾਦੀ ਸਰਕਾਰ ਬਣਾਈ ਸੀ।
ਛੀਨਾ ਨੇ ਉਨ੍ਹਾਂ ਦੀ ਪਾਰਟੀ ਦੇ ਉਮੀਦਾਰ ਸਰੀ ਨਿਊਟਨ ਤੋਂ 3 ਪੰਜਾਬੀ ਮੂਲ ਦੇ ਸੰਸਦ ਮੈਂਬਰ ਜਿੰਨ੍ਹਾਂ ’ਚ ਇਤਿਹਾਸਕ ਖ਼ਾਲਸਾ ਕਾਲਜ ਦੇ ਸਾਬਕਾ ਵਿਦਿਆਰਥੀ ਸੁੱਖ ਧਾਲੀਵਾਲ, ਬਰੈਂਮਪਟਨ ਦੇ ਸੰਸਦ ਮੈਂਬਰ ਸੋਨੀਆ ਸਿੱਧੂ (ਜਿਨ੍ਹਾਂ ਦੇ ਪਿਤਾ ਕਾਲਜ ਦੇ ਵਿਦਿਆਰਥੀ ਰਹੇ ਹਨ) ਤੋਂ ਇਲਾਵਾ ਪੰਜਾਬ ਦੇ ਸਰੀ ਸੈਂਟਰਲ ਤੋਂ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਦੇ ਨਾਮ ਜ਼ਿਕਰਯੋਗ ਹਨ, ਨੇ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਵਿਦੇਸ਼ ’ਚ ਸਿੱਖਾਂ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਕੇ.ਸੀ.ਜੀ.ਸੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਸਾਬਕਾ ਵਿਦਿਆਰਥੀ ਸੁੱਖ ਧਾਲੀਵਾਲ ਨੇ ਚੌਥੀ ਵਾਰ ਸੰਸਦ ਦੀ ਚੋਣ ਜਿੱਤੀ ਹੈ ਅਤੇ ਉਹ ਕੈਨੇਡੀਅਨ ਸਰਕਾਰ ’ਚ ਮੰਤਰੀ ਬਣੇ ਹਨ।ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰੇ ਨੇ ਕੈਨੇਡਾ ਦੇ ਵਿਕਾਸ ਲਈ ਸਖ਼ਤ ਮਿਹਨਤ ਕੀਤੀ ਹੈ।
ਛੀਨਾ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਪਣੀ ਭਾਰਤ ਫ਼ੇਰੀ ਦੌਰਾਨ ਖ਼ਾਲਸਾ ਕਾਲਜ ਵਿਖੇ ਆਉਣ ਹਾਰਦਿਕ ਸੱਦਾ ਵੀ ਦਿੱਤਾ।ਖਾਲਸਾ ਕਾਲਜ ਗਲੋਬਲ ਐਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਕੌਂਸਲ ਮੈਂਬਰ ਡਾ. ਦਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਇਹ ਵਿਸ਼ਵਵਿਆਪੀ ਸਿੱਖਾਂ ਅਤੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ।ਟਰੂਡੋ ਹਮੇਸ਼ਾਂ ਖ਼ਾਲਸਿਆਂ ਦੀ ਵਿਰਾਸਤ ਅਤੇ ਸੱਭਿਆਚਾਰ ਲਈ ਖੜੇ੍ਹ ਹੁੰਦੇ ਹਨ, ਸਮੂਹ ਭਾਈਚਾਰਾ ਚੋਣ ਨਤੀਜਿਆਂ ਤੋਂ ਖੁਸ਼ ਹੈ।ਉਨ੍ਹਾਂ ਕਿਹਾ ਕਿ ਖ਼ਾਲਸਾ ਮੈਨੇਜ਼ਮੈਂਟ ਟਰੂਡੋ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਅੰਮ੍ਰਿਤਸਰ ਅਤੇ ਖਾਲਸਾ ਕਾਲਜ ਆਉਣ ਦਾ ਸੱਦਾ ਦੇਵੇਗੀ।
ਪਿਛਲੇ ਸਾਲ 2018 ’ਚ ਜਦੋਂ ਟਰੂਡੋ ਆਪਣੀ ਕੈਬਨਿਟ ਨਾਲ ਭਾਰਤ ਫ਼ੇਰੀ ’ਤੇ ਇੱਥੇ ਆਏ ਸਨ, ਉਸ ਵੇਲੇ ਸੁੱਖ ਧਾਲੀਵਾਲ 2 ਹੋਰ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਅਤੇ ਸੋਨੀਆ ਸਿੱਧੂ ਜਿਨ੍ਹਾਂ ਨੇ ਚੋਣਾਂ ’ਚ ਜਿੱਤ ਹਾਸਲ ਕੀਤੀ ਹੈ, ਨੇ ਕਾਲਜ ਦਾ ਦੌਰਾ ਵੀ ਕੀਤਾ ਸੀ। ਉਨਾਂ ਦਾ ਇੱਥੇ ਪੁੱਜਣ ’ਤੇ ਖ਼ਾਲਸਾ ਮੈਨੇਜ਼ਮੈਂਟ, ਹੋਰ ਸਟਾਫ਼ ਤੇ ਵਿਦਿਆਰਥੀਆਂ ਵਲੋਂ ਭਰਵਾ ਸਵਾਗਤ ਕੀਤਾ ਗਿਆ ਸੀ।ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਟਰੂਡੋ ਦੀ ਜਿੱਤ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸੁੱਖ ਨੇ 1979-80 ’ਚ ਕਾਲਜ ਵਿਖੇ ਆਪਣੀ ਪ੍ਰੀ-ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਸੀ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media