ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਾਲ ਰੋਡ
ਵਿਖੇ ਸੈਂਟਰ ਫਾਰ ਨੈਨੋ ਐਂਡ ਸਾਫਟ ਮੈਟਰ ਸਾਇੰਸ ਵਲੋਂ ਵਿਗਿਆਨੀ ਡਾ. ਸੀ.ਵੀ ਯੈਲਾ ਮੈਗੜ ਨੇ ਇੱਕ ਸੈਮੀਨਾਰ ਵਿਚ ਸਕੂਲ ਦੀਆਂ ਵਿਦਿਆਰਥਣਾਂ ਅਤੇ ਸਟਾਫ ਨਾਲ ਲਿਕੁਇਡ ਵਿਸ਼ੇ ‘ਤੇ ਵਿਚਾਰ ਚਰਚਾ ਕੀਤੀ। ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਪ੍ਰਸਿੱਧ ਵਿਗਿਆਨੀ ਡਾ. ਯੈਲਾ ਮੈਗੜ ਨੇ ਵਿਦਿਆਰਥਣਾਂ ਨੂੰ ਹਰ ਕੰਮ ਪੂਰੀ ਲਗਨ ਨਾਲ ਅਤੇ ਵਿਗਿਆਨਕ ਸੋਚ ਨਾਲ ਕਰਨ ਲਈ ਪ੍ਰੇਰਿਤ ਕੀਤਾ।
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਡਾ. ਸੀ.ਵੀ ਯੈਲਾ ਮੈਗੜ ਦਾ ਸਵਾਗਤ ਕੀਤਾ ਅਤੇ ਉਚੇਚੇ ਤੌਰ ਤੇ ਮਾਲ ਰੋਡ ਸਕੂਲ ਵਿਖੇ ਸੈਮੀਨਾਰ ਆਯੋਜਿਤ ਕਰਨ ਲਈ ਧੰਨਵਾਦ ਕੀਤਾ।ਸਕੂਲ ਦੇ ਕਮਿਸਟਰੀ ਲੈਕਚਰਾਰ ਕਮਲ ਕੁਮਾਰ, ਏ.ਟੀ.ਐਲ ਇੰਚਾਰਜ ਵਲੋਂ ਮਾਲ ਰੋਡ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਤਿਆਰ ਕੀਤੇ ਪ੍ਰੋਜੈਕਟਾਂ ਬਾਰੇ ਦੱਸਿਆ ਜੋ ਕ ਭਵਿੱਖ ਵਿਚ ਨਵੀਆਂ ਖੋਜਾਂ ਦਾ ਅਧਾਰ ਬਣ ਸਕਦੇ ਹਨ।
ਇਸ ਮੌਕੇ ਵਿਦਿਆਰਥਣਾਂ ਨਾਲ ਪ੍ਰਸ਼ਨ/ਉੱਤਰ ਸੈਸ਼ਣ ਦੋਰਾਣ, ਪੁੱਛੇ ਗਏ ਵਿਗਿਆਨਕ ਪ੍ਰਸ਼ਨਾਂ ਨਾਲ ਡਾ. ਸੀ.ਵੀ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਭਵਿੱਖ ਵਿਚ ਵਿਦਿਆਰਥਣਾਂ ਨੂੰ ਖੋਜ ਦੇ ਖੇਤਰ ਵਿਚ ਜਾਣ ਲਈ ਪ੍ਰੇਰਿਆ ਅਤੇ ਨੋਬਲ ਪੁਰਸਕਾਰ ਪ੍ਰਾਪਤ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
ਇਸ ਸੈਮੀਨਾਰ ਵਿਚ ਕਮਲ ਕੁਮਾਰ, ਸ. ਹਰਮਨਦੀਪ ਸਿੰਘ, ਨਿਖਿਲ ਸੇਠ, ਗੁਲਬਰਗ ਸਿੰਘ, ਰਾਜਵਿੰਦਰ ਸਿੰਘ, ਪਰਮ ਆਫਤਾਬ ਸਿੰਘ, ਸ੍ਰੀਮਤੀ ਪ੍ਰਤਿਭਾ, ਸ੍ਰੀਮਤੀ ਸ਼ੈਲਾ, ਸ੍ਰੀਮਤੀ ਰਮਨਦੀਪ ਕੌਰ, ਸ੍ਰੀਮਤੀ ਰਸ਼ਮੀ, ਸ੍ਰੀਮਤੀ ਕੁਲਬੀਰ ਕੌਰ ਆਦਿ ਹੋਰ ਵੀ ਸਕੂਲ ਦਾ ਸਟਾਫ ਹਾਜ਼ਰ ਸਨ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media