Friday, September 18, 2026

ਸਿੱਖਿਆ ਬਾਬੇ ਨਾਨਕ ਦੀ

ਗੱਲ ਬਾਬੇ ਨਾਨਕ ਦੀ ਕਰਦੇ ਸਭ ਦੇਖੇ
ਪਰ ਸੋਚ ਉਨਾਂ ਦੀ ਤੋਂ ਕਿਉਂ ਡਰਦੇ ਹੋ

ਬਾਬੇ ਵਰਜ਼ਿਆ ਸੀ ਸਾਨੂੰ ਕਈ ਪਾਖੰਡਾਂ ਤੋਂ
ਤੁਸੀ ਹਾਮੀ ਹੀ ਪਾਖੰਡਾਂ ਦੀ ਭਰਦੇ ਹੋ

ਉਹ ਜੁਲਮਾਂ ਦੀ ਜੜ ਹੀ ਰਿਹਾ ਪੁੱਟਦਾ
ਤੁਸੀ ਜੁਲਮ ਹੀ ਸਭ ਪਾਸੇ ਕਰਦੇ ਹੋ

ਉਨਾਂ ਦਿੱਤਾ ਹੋਕਾ ਪ੍ਰੇਮ ਪਿਆਰ ਵਾਲਾ ਸੀ
ਤੁਸੀਂ ਤਾਂ ਖੁਸ਼ ਗਵਾਂਢੀ ਨੂੰ ਨਾ ਜ਼ਰਦੇ ਹੋ

ਵਰਜ਼ਿਆ ਜਿਨਾਂ ਬੁਰਾਈਆਂ ਤੋਂ ਬਾਬੇ ਨੇ ਸੀ
ਤੁਸੀਂ ਤਾਂ ਪੈਰ ਹੀ ਉਥੇ ਜਾ ਧਰਦੇ ਹੋ

ਸੱਚ ਛੱਡ ਕੇ ਝੂਠ ਅਪਣਾ ਲਿਆ ਹੈ
ਨਾ ਰੱਖਦੇ ਭੋਰਾ ਵੀ ਕੋਈ ਪਰਦੇ ਹੋ

ਗਰੀਬ ਲਾਚਾਰ ਮਾਸੂਮਾਂ ਨੂੰ ਸੀ ਗਲ਼ ਲਾਉਣਾ
ਬਿਨ ਗੱਲ ਤੁਸੀਂ ਉਨਾਂ ‘ਤੇ ਹੀ ਵਰ੍ਹਦੇ ਹੋ

ਵਿਸਾਰੀ ਸਿੱਖਿਆ ‘ਬੱਬੀ’ ਜੇ ਤੁਸੀਂ ਬਾਬੇ ਦੀ
ਰਹਿਣੇ ਫਿਰ ਘਾਟ ਦੇ ਨਾ ਹੀ ਘਰਦੇ ਹੋ।
Balbir-Babbi-1

 

 
ਬਲਬੀਰ ਸਿੰਘ ਬੱਬੀ
ਮੋ – 70091 07300

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …

Leave a Reply