Tuesday, August 25, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਲ ਇੰਡੀਆ ਇੰਟਰ-ਵਰਸਿਟੀ ਟਰੈਕ ਸਾਇਕਲਿੰਗ ਚੈਂਪੀਅਨਸ਼ਿਪ ਸੰਪਨ

ਅੰਮ੍ਰਿਤਸਰ, 2 ਨਵੰਬਰ ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਇਕਲਿੰਗ

ACD Systems Digital Imaging
ACD Systems Digital Imaging

ਵੈਲੋਡਰੋਮ ਵਿਖੇ ਸੰਪੰਨ ਹੋਈ ਆਲ ਇੰਡੀਆ ਇੰਟਰ-ਵਰਸਿਟੀ ਟਰੈਕ ਸਾਇਕਲਿੰਗ (ਪੁਰਸ਼ ਅਤੇ ਇਸਤਰੀਆਂ) ਚੈਂਪੀਅਨਸ਼ਿਪ ਦੇ ਲੜਕੀਆਂ ਦੇ ਵਰਗ ਵਿਚ ਮੇਜ਼ਬਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੇਤੂ ਰਹੀ ਅਤੇ ਇਸ ਚੈਂਪੀਅਨਸ਼ਿਪ ਦੇ ਲੜਕਿਆਂ ਦੇ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਬਾਜੀ ਮਾਰੀ। ਦੇਸ਼ ਭਰ ਦੀਆਂ 41 ਦੇ ਲਗਭਗ ਯੂਨੀਵਰਸਿਟੀਆਂ ਵਿਚੋਂ 400 ਸਾਇਕਲਿਸਟ ਇਸ ਵਿਚ ਭਾਗ ਲੈਣ ਲਈ ਪੁੱਜੇ ਸਨ। ਐਸੋਸੀਏਸ਼ਨ ਆਫ ਆਲ ਇੰਡੀਆ ਯੂਨੀਵਰਟੀਜ਼ ਵੱਲੋਂ ਇਹ ਚੈਂਪੀਅਨਸ਼ਿਪ ਕਰਵਾਉਣ ਦੀ ਜ਼ਿੰਮੇਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦਿੱਤੀ ਸੀ।
        ਯੂਨੀਵਰਸਿਟੀ ਦੇ ਸਪੋਰਟਸ ਵਿਭਾਗ ਦੇ ਮੁਖੀ, ਡਾ. ਸੁਖਦੇਵ ਸਿੰਘ ਨੇ ਚੈਂਪੀਅਨਸ਼ਿਪ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੈਂਪੀਅਨਸ਼ਿਪ ਦੇ ਲੜਕੀਆਂ ਦੇ ਵਰਗ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਮ ਨੇ 43 ਅੰਕ ਪ੍ਰਾਪਤ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਨੇ 20 ਅੰਕ ਪ੍ਰਾਪਤ ਕਰਦੇ ਹੋਏ ਦੂਜਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 15 ਅੰਕਾਂ ਨਾਲ ਤੀਜਾ ਅਤੇ ਆਰ.ਸੀ.ਯੂ ਬੇਲਾਗਵੀ ਨੇ 5 ਅੰਕਾਂ ਨਾਲ ਚੌਥਾ ਸਥਾਨ ਹਾਸਲ ਕੀਤਾ।
        ਇਸੇ ਤਰ੍ਹਾਂ ਲੜਕਿਆਂ ਦੇ ਵਰਗ ਵਿਚ 48 ਅੰਕ ਪ੍ਰਾਪਤ ਕਰਦੇ ਹੋਏ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ 27 ਅੰਕਾਂ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੂਜੇ ਸਥਾਨ `ਤੇ ਰਹੀ। ਇਸੇ ਤਰ੍ਹਾਂ ਤੀਜਾ ਸਥਾਨ 5 ਅੰਕਾਂ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਪ੍ਰਾਪਤ ਕੀਤਾ ਅਤੇ ਯੂਨੀਵਰਸਿਟੀ ਆਫ ਕੇਰਲਾ 4 ਅੰਕਾਂ ਨਾਲ ਚੌਥੇ ਸਥਾਨ `ਤੇ ਰਹੀ।
        ਡਾ. ਸੁਖਦੇਵ ਸਿੰਘ ਨੇ ਇਸ ਮੌਕੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਅਤੇ ਇਸ ਦੌਰਾਨ ਸਾਨੂੰ ਸਾਡੇ ਅਕਾਦਮਿਕ, ਖੇਡ ਅਤੇ ਕਲਾਤਾਮਕ ਰੁਝਾਨਾਂ ਨੂੰ ਇਕ ਠੋਸ ਦਿਸ਼ਾ ਦੇਣ ਦਾ ਮੌਕਾ ਪ੍ਰਦਾਨ ਹੁੰਦਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਖੇਡਾਂ ਦਾ ਅਹਿਮ ਸਥਾਨ ਹੈ। ਇਸ ਵਿਚ ਭਾਗ ਲੈਣ ਨਾਲ ਸਾਡੀਆਂ ਹਾਰ-ਜਿਤ ਨਾਲ ਜੁੜੀਆਂ ਭਾਵਨਾਵਾਂ ਅਤੇ ਸਾਡੀ ਮਾਨਸਿਕ ਪਰਪੱਕਤਾ ਦੇ ਪੱਧਰ ਦਾ ਪਤਾ ਲਗਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਖੇਡ ਵਿਚ ਹਾਰ ਜਿਤ ਦੀ ਮਾਨਸਿਕਤਾ ਨੂੰ ਪਾਸੇ ਰੱਖ ਕੇ ਭਾਗ ਲਿਆ ਜਾਵੇ ਤਾਂ ਖੇਡ ਸਾਨੂੰ ਜ਼ਿੰਦਗੀ ਦੇ ਕਈ ਪਾਠ ਪੜ੍ਹਾਉਂਦੀ ਹੈ।
ਯੂਨੀਵਰਸਿਟੀ ਨੂੰ ਪ੍ਰਾਪਤ ਹੋਏ ਚਾਰ ਖੇਡ ਕੇਂਦਰਾਂ ਬਾਰੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਪ੍ਰੌ. ਜਸਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਅਤੇ ਖੇਡਾਂ ਵਿਚ ਵਿਸ਼ੇਸ਼ ਰੁਚੀ ਸਦਕਾ ਯੂਨੀਵਰਸਿਟੀ ਨੂੰ ਅਥਲੈਟਿਕਸ, ਤਲਵਾਰਬਾਜ਼ੀ, ਸਾਈਕਲਿੰਗ ਅਤੇ ਤੈਰਾਕੀ ਖੇਤਰ ਵਿਚ ਚਾਰ ਖੇਡ ਕੇਂਦਰ ਮਿਲੇ ਹਨ।ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿਚ ਇਹ ਚਾਰ ਖੇਡ ਕੇਂਦਰ ਸਥਾਪਿਤ ਹੋਣ ਦੇ ਨਾਲ ਨੌਜਵਾਨਾਂ ਨੂੰ ਅੰਤਰ-ਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਮਿਲਣਗੀਆਂ।ਉਨ੍ਹਾਂ ਕਿਹਾ ਕਿ ਇਨ੍ਹਾਂ ਚਾਰ ਕੇਂਦਰਾਂ ਵਿਚ 10 ਤੋਂ 12 ਸਾਲਾਂ ਦੇ ਖਿਡਾਰੀਆਂ ਨੂੰ ਚੁਣਿਆ ਜਾਵੇਗਾ। 

Check Also

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਤੈਰਾਕੀ ‘ਚ ਪਹਿਲਾ ਹਾਸਲ ਕੀਤਾ ਸਥਾਨ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ …

Leave a Reply