ਅੰਮ੍ਰਿਤਸਰ, 3 ਨਵੰਬਰ (ਪੰਜਾਬ ਪੋਸਟ – ਅਮਨ) – ਪੰਜਾਬ ਦੀਆਂ ਵਿਆਹੁਤਾ ਮੁਟਿਆਰਾਂ ਅਤੇ ਲੜਕੀਆਂ ਨੂੰ ਫੈਸ਼ਨ ਦੀ ਦੁਨੀਆਂ ਵਿੱਚ ਆਪਣਾ ਹੁਨਰ ਦਿਖਾਉਣ ਅਤੇ ਬਿਹਤਰੀਨ ਪ੍ਰਦਰਸ਼ਨ ਕਰਨ ਦਾ ਮੌਕਾ ਦੇਣ ਦੇ ਮਕਸਦ ਨਾਲ ਸਪਾਰਕਲਜ਼ ਪ੍ਰੋਡਕਸ਼ਨ ਵੱਲੋਂ ‘ਸਪਾਰਕਲਸ ਪ੍ਰੋਡਕਸ਼ਨ ਮਿਸ ਐਂਡ ਮਿਸੇਜ਼ ਪੰਜਾਬ ਡਿਸਕਵਰ ਯੂਅਰ-ਸੈਲਫ 2019’ ਸੀਜਨ-2 ਕਰਵਾਇਆ ਜਾ ਰਿਹਾ ਹੈ।
ਸਪਾਰਕਲਜ਼ ਪ੍ਰੋਡਕਸ਼ਨ ਦੀ ਫਾਊਂਡਰ ਕਮਲਜੀਤ ਕੌਰ ਅਤੇ ਪ੍ਰਭਜੋਤ ਕੌਰ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਦਾ ਗਰੈਂਡ ਫਿਨਾਲੇ 24 ਦਸੰਬਰ 2019 ਨੂੰ ਚੰਡੀਗੜ੍ਹ ਵਿਖੇ ਹੋਵੇਗਾ।ਉਨ੍ਹਾਂ ਦੱਸਿਆ ਕਿ ਇਸ ਪ੍ਰਤੀਯੋਗਤਾ ਲਈ ਵੱਖ-ਵੱਖ ਸ਼ਹਿਰਾਂ ਵਿਚ ਲਏ ਜਾ ਰਹੇ ਆਡੀਸ਼ਨਾਂ ਦੀ ਲੜੀ ਤਹਿਤ ਅੰਮ੍ਰਿਤਸਰ ਵਿਖੇ 9 ਨਵੰਬਰ ਨੂੰ ਹੋਟਲ ਬੈਸਟ ਵੈਸਟਰਨ ਰਣਜੀਤ ਐਵੀਨਿਊ ਵਿਖੇ ਆਡੀਸ਼ਨ ਲਏ ਜਾਣਗੇ।ਇਨ੍ਹਾਂ ਆਡੀਸ਼ਨਾਂ ਦੌਰਾਨ ਜੱਜ ਦੀ ਭੂਮਿਕਾ ਪ੍ਰਸਿੱਧ ਮਾਡਲ ਤੇ ਅਦਾਕਾਰ ਦਿਵਜੋਤ ਕੌਰ ਨਿਭਾਉਣਗੇ।ਆਡੀਸ਼ਨ ‘ਚ ਚੁਣੀਆਂ ਗਈਆਂ ਲੜਕੀਆਂ ਅਤੇ ਵਿਆਹੁਤਾ ਮੁਟਿਆਰਾਂ ਨੂੰ ਫਾਈਨਲ ਵਿਚ ਪਹੁੰਚਣ ਦਾ ਮੌਕਾ ਮਿਲੇਗਾ।ਇਹ ਖਿਤਾਬ ਜਿੱਤਣ ਤੋਂ ਬਾਅਦ ਪੰਜਾਬੀ ਫਿਲਮ ਜਗਤ ’ਚ ਆਪਣਾ ਕੈਰੀਅਰ ਸ਼ੁਰੂ ਕਰ ਸਕਦੀਆਂ ਹਨ।ਅਦਾਕਾਰ ਤੇੇ ਮਾਡਲ ਦਿਵਜੋਤ ਕੌਰ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਮਿਸ ਐਂਡ ਮਿਸੇਜ ਪੰਜਾਬ ਡਿਸਕਵਰ ਯੂਅਰ-ਸੈਲਫ 2019 ਹਰੇਕ ਪ੍ਰਤੀਭਾਗੀ ਨੂੰ ਅਜਿਹਾ ਮੌਕਾ ਦੇਵੇਗਾ ਕਿ ਉਹ ਆਪਣੇ ਸੁਪਨਿਆਂ ਨੂੰ ਹਕੀਕਤ ਖੰਭ ਦੇ ਸਕਣ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …