Friday, August 1, 2025
Breaking News

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਸਵੱਛਤਾ ਪਖਵਾੜੇ ਦਾ ਸਮਾਪਤੀ ਸਮਾਰੋਹ

ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਸਵੱਛ ਭਾਰਤ ਅਭਿਆਨ ਦੇ ਭਾਗ ਵਜੋਂ ਯੂ.ਜੀ.ਸੀ PUNJ0511201906ਨੋਟੀਫਿਕੇਸ਼ਨ ਤਹਿਤ ਅੰਤਰਗਤ `15 ਦਿਨਾ ਸਵੱਛਤਾ ਪਖਵਾੜਾ` ਦਾ ਆਯੋਜਨ ਕੀਤਾ ਗਿਆ।ਦੋ ਹਫ਼ਤਿਆਂ ਦੇ ਇਸ ਪ੍ਰੋਗਰਾਮ ਤਹਿਤ ਅਖ਼ੀਰਲੇ ਦਿਨ ਵਿਦਾਇਗੀ ਸਮਾਰੋਹ ਵਿਚ ਮਿਸ ਅਲਕਾ ਕਾਲੀਆ ਪੀ.ਸੀ.ਐਸ ਏ.ਡੀ.ਸੀ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਅਤੇ ਉਘੀ ਸਮਾਜ ਸੇਵੀ ਡਾ. ਸਵਰਾਜ ਗਰੋਵਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
             ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੇ ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਭਾਰਤ ਸਰਕਾਰ ਲਈ ਸਫ਼ਾਈ ਚਿੰਤਾਂ ਦਾ ਮੁੱਖ ਵਿਸ਼ਾ ਹੈ।ਬੀ.ਬੀ.ਕੇ ਡੀ.ਏ.ਵੀ ਕਾਲਜ ਵੀ ਹਮੇਸ਼ਾਂ ਸਰਕਾਰ ਦੀ ਸਫਾਈ ਮੁਹਿੰਮ ਨਾਲ ਜੁੜ ਕੇ ਲਗਨ ਨਾਲ ਕੰਮ ਕਰਦਾ ਰਿਹਾ ਹੈ।ਉਹਨਾਂ ਨੇ ਪ੍ਰੋਗਰਾਮ ਸੰਪਨ ਹੋਣ `ਤੇ ਐਨ.ਐਸ.ਐਸ ਟੀਮ ਨੂੰ ਇਸ ਵਧਾਈ ਦਿੱਤੀ।ਉਹਨਾਂ ਕਿਹਾ ਕਿ ਅੱਜ ਦੇ ਨੌਜਵਾਨ ਰਾਸ਼ਟਰ ਦੇ ਹਿੱਤ ਲਈ ਇਸ ਤਰ੍ਹਾਂ ਦੀਆਂ ਸਕੀਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਕੇ ਸਮਾਜ ਵਿੱਚ ਚੰਗੇ ਬਦਲਾਓ ਲਿਆ ਸਕਦੇ ਹਨ।
           ਕਾਲਜ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਮਿਸ ਅਲਕਾ ਕਾਲੀਆ ਨੇ ਸਮਾਜ ਦੀ ਭਲਾਈ ਲਈ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਡਾ. ਸਵਰਾਜ ਗਰੋਵਰ ਨੇ ਨਾਰੀ ਸਸ਼ਕਤੀਕਰਨ ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਹਮੇਸ਼ਾਂ ਕੌਮੀ ਹਿੱਤਾਂ ਦੀ ਗੱਲ ਕਰਨੀ ਚਾਹੀਦੀ ਹੈ।
       ਪਖਵਾੜਾ ਸਕੀਮ ਅਧੀਨ ਕਰਵਾਈਆਂ ਗਈਆਂ ਅਲੱਗ-ਅਲੱਗ ਪ੍ਰਤੀਯੋਗਿਤਾਵਾਂ ਦੇ ਜੇਤੂਆਂ ਨੂੰ ਇਨਾਮ ਅਤੇ ਮਜਿਮਨਾਨਾਂ ਨੂੰ ਯਾਦਗਾਰੀ ਚਿੰਨ ਦਿੱਤੇ ਗਏ।ਇਸ ਤੋਂ ਇਲਾਵਾ ਮੁਸਕਾਨ ਮਰਵਾਹਾ ਨੂੰ ਬੈਸਟ ਐਨ.ਐਸ.ਐਸ ਵਲੰਟੀਅਰ ਅਤੇ ਨਵਜੋਤ ਕੌਰ ਤੇ ਅਰਸ਼ਦੀਪ ਕੌਰ ਨੂੰ ਬੈਸਟ ਕਂੈਪੇਨ ਦਾ ਇਨਾਮ ਦਿੱਤਾ ਗਿਆ।ਬੈਸਟ ਐਨਵਾਇਰਨਮੈਂਟ ਕੰਜ਼ਰਵੇਟਰ ਦਾ ਇਨਾਮ ਨਿਸ਼ਠਾ ਅਤੇ ਮੰਨਤ ਮਹਾਜਨ ਨੇ ਹਾਸਿਲ ਕੀਤਾ।ਕੋਮਲ ਨੈਬ, ਆਯੂਸ਼ੀ ਗੁਪਤਾ, ਗਰੀਮਾ ਅਗਰਵਾਲ ਨੂੰ `ਲੈਨਜ਼ ਵੂਮਨ` ਐਵਾਰਡ ਨਿਵਾਜ਼ਿਆ  ਗਿਆ।ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ 100 ਵਲੰਟੀਅਰਾਂ ਵਿਚੋਂ 55 ਨੇ ਇਨਾਮ ਹਾਸਲ ਕੀਤੇ।
        ਇਸ ਸਮੇਂ ਸਥਾਨਕ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਦਰਸ਼ਨ ਕਪੂਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਡਾ. ਅਨੀਤਾ ਨਰੇਂਦਰ ਐਸੋਸੀਏਟ ਪ੍ਰੋਫ਼ੈਸਰ ਮੁਖੀ ਹਿੰਦੀ ਵਿਭਾਗ, ਐਸੋਸੀਏਟ ਪ੍ਰੋਫ਼ੈਸਰ ਰੇਨੂੰ ਵਸ਼ਿਸ਼ਟ, ਸੰਸਕ੍ਰਿਤ ਵਿਭਾਗ, ਐਨ.ਐਸ.ਐਸ ਅਫ਼ਸਰ ਸ਼੍ਰੀਮਤੀ ਸੁਰਭੀ ਸੇਠੀ, ਸ਼੍ਰੀਮਤੀ ਪ੍ਰਿਯਾ ਸ਼ਰਮਾ, ਡਾ. ਸ਼ਵੇਤਾ ਕਪੂਰ, ਮਿਸ ਨੇਹਾ ਸਹਿਗਲ, ਮਿਸਟਰ ਪਲਵਿੰਦਰ, ਡਾ. ਸਾਹਿਲ ਗੁਪਤਾ, ਡਾ. ਹਰਮਿੰਦਰ ਸਿੰਘ, ਮਿਸ ਪ੍ਰਿਯੰਕਾ ਚੁੱਗ ਅਤੇ ਕਾਲਜ ਦੇ ਵਿਦਿਆਰਥੀ ਵੀ ਮੌਜੂਦ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply