Monday, December 23, 2024

12ਵੀਂ ਅੰਮ੍ਰਿਤਸਰ ਅੰਤਰ ਸਕੂਲ ਤਾਇਕਵਾਂਡੋ ਚੈਂਪੀਅਨਸ਼ਿਪ ਦਾ ਆਯੋਜਨ

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਜਿਲਾ ਤਾਇਕਵਾਂਡੋ ਚੈਂਪੀਅਨ ਐਸੋਸੀਏਸ਼ਨ ਵਲੋਂ 12ਵੀਂ ਅੰਮ੍ਰਿਤਸਰ ਅੰਤਰ ਸਕੂਲ ਤਾਇਕਵਾਂਡੋ PUNJ0711201911ਚੈਂਪੀਅਨਸ਼ਿਪ ਗੋਲ ਬਾਗ ਦੇ ਬੈਡਮਿੰਟਨ ਹਾਲ ਵਿੱਚ ਆਯੋਜਿਤ ਕੀਤੀ ਗਈ।ਕੋਚ ਪਵਨ ਚੋਲੀ ਦੀ ਪ੍ਰਧਾਨਗੀ ਹੇਠ ਮੁਕਾਬਲਿਆਂ ਵਿੱਚ 10 ਸਕੂਲਾਂ ਦੇ ਕਰੀਬ 350 ਖਿਡਾਰੀਆਂ ਨੇ ਸ਼ਮੂਲੀਅਤ ਕਰ ਕੇ ਆਪਣੀ ਬਿਹਤਰੀਨ ਕਲਾ ਦਾ ਪ੍ਰਦਰਸ਼ਨ ਕੀਤਾ।ਪ੍ਰਿੰਸੀਪਲ ਸੁਮਿਤ ਪੁਰੀ, ਰਿਤੁ ਪੁਰੀ, ਇਲੈਕਟਰੀਕਲ ਟਰੇਡਰਜ਼ ਐਸੋਸੀਏਸ਼ਨ ਦੇ ਅਹੁਦੇਦਾਰ ਅਸ਼ਵਨੀ ਸ਼ਰਮਾ, ਪਵਨਦੀਪ ਸਿੰਘ, ਪਰਮਜੀਤ ਚਾਵਲਾ, ਨਟਖਟ ਸੇਵਾ ਦਲ ਦੇ ਪ੍ਰਧਾਨ ਸੁਧੀਰ ਸ਼ਰਮਾ, ਕਾਂਗਰਸੀ ਨੇਤਾ ਦਾਨਿਸ਼ ਤਲਵਾੜ ਆਦਿ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਇਹ ਮੁਕਾਬਲੇ ਅਰੰਭ ਕਰਵਾਏ।ਉਨਾਂ ਕਿਹਾ ਕਿ ਲੜਕੀਆਂ ਨੂੰ ਇਹ ਖੇਡ ਅਪਣਾ ਕੇ ਆਤਮ ਰੱਖਿਆ ਦੇ ਗੁਰ ਸਿੱਖਣੇ ਚਾਹੀਦੇ ਹਨ।ਇਸ ਮੌਕੇ ਕੋਹਿਮਾ, ਭਾਵੇਸ਼, ਮੋਨਿਕਾ, ਅਨਿਕੇਤ, ਸੁਮਨ, ਸੁਨੈਨਾ ਰਵਿੰਦਰ ਕੁਮਾਰ ਰਿੰਕੂ, ਸ਼ੁਭਮ, ਸਤਿਅਮ, ਰਾਣਾ ਦਾਨਿਸ਼ ਤੇ ਅਕਸ਼ਿਤ ਆਦਿ ਮੌਜੂਦ ਸਨ।  

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply