ਪੈਸਾ ਜੇਬ ਵਿੱਚ ਰਹੇ ਤਾਂ ਹੁੰਦਾ ਚੰਗਾ,
ਰਹੇ ਦਿਮਾਗ `ਚ ਤਾਂ ਦਿਮਾਗ ਖਰਾਬ ਹੁੰਦਾ।
ਫਿਰ ਬੰਦੇ ਨੂੰ ਬੰਦਾ ਸਮਝਦਾ ਨਹੀਂ,
ਬੋਲਦਾ ਅਵਾ-ਤਵਾ ਬੇ-ਹਿਸਾਬ ਹੁੰਦਾ।
ਹੱਥ ਜੋੜ ਕੇ ਭਾਵੇਂ ਕੋਈ ਕਰੇ ਬੇਨਤੀ,
ਜਵਾਬ ਅੱਗੋਂ ਉਹਦਾ ਲਾਜ਼ਵਾਬ ਹੁੰਦਾ।
`ਸੁਖਬੀਰ` ਰੱਬ ਡਾਢੇ ਤੋਂ ਡਰਦਾ ਨਹੀਂ ਜਿਹੜਾ,
ਆਖਰ ਇੱਕ ਦਿਨ ਉਹ ਬੇਨਕਾਬ ਹੁੰਦਾ।
ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 98555 12677