ਰਾਜਪੁਰਾ, 27 ਸਤੰਬਰ (ਡਾ. ਗੁਰਵਿੰਦਰ) – ਅੱਜ ਸਵੇਰੇ 10 ਵਜੇ ਦੇ ਕਰੀਬ ਸਥਾਨਕ ਟੈਂਪੂ ਯੂਨੀਅਨ ਦੇ ਮੈਂਬਰਾਂ ਨੇ ਇੱਕ ਸਹਾਇਕ ਥਾਣੇਦਾਰ ਵੱਲੋ ਦੋ ਟੈਂਪੂ ਚਾਲਕਾਂ ਨਾਲ ਕੀਤੇ ਮਾੜੇ ਵਤੀਰੇ ਅਤੇ ਕਪੜੇੇ ਪਾੜਣ ਦੇ ਨਾਲ ਨਾਲ ਉਸਦੀ ਗੱਡੀ ਦੇ ਕਾਗਜ ਖੋਹ ਲਏ ਜਾਣ ਤੇ ਭੜਕੇ ਚਾਲਕਾਂ ਨੇ ਟੈਂਪੂ ਯੂਨੀਅਨ ਦੇ ਚੇਅਰਮੈਨ ਬਲਵਿੰਦਰ ਸਿੰਘ ਕੋਟਲਾ ਦੀ ਅਗੁਵਾਈ ਵਿੱਚ ਰਾਜਪੁਰਾ ਪਟਿਆਲਾ ਸੜਕ ਤੇ ਟਾਹਲੀ ਵਾਲਾ ਚੌਂਕ ਵਿਖੇ ਸੜਕ ਤੇ ਟੈਂਪੂ ਖੜੇ ਕਰਕੇ ਜਾਮ ਕਰ ਦਿੱਤੀ ਅਤੇ ਪੰਜਾਬ ਪੁਲਿਸ ਅਤੇ ਉਕਤ ਸਹਾਇਕ ਥਾਣੇਦਾਰ ਖਿਲਾਫ਼ ਜਾਮ ਲਗਾਕੇ ਨਾਅਰੇ ਬਾਜੀ ਕੀਤੀ।ਜਿਸ ਨਾਲ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਤੇ ਲੋਕ ਪ੍ਰਸ਼ਾਨੀ ਵਿੱਚ ਆਪਣੇ ਵਾਹਨਾਂ ਵਿੱਚ ਹੀ ਬੈਠਣ ਲਈ ਮਜਬੂਰ ਹੋ ਗਏ।
ਟੈਂਪੂ ਯੂਨੀਅਨ ਦੇ ਚੇਅਰਮੈਨ ਬਲਵਿੰਦਰ ਸਿੰਘ ਕੋਟਲਾ, ਜਗਬੀਰ ਨੀਟੂ ਨਾਗਰਾ,ਪ੍ਰੀਤਮ ਸਿੰਘ, ਵਿਜੈ ਕੁਮਾਰ, ਸੁਖਜੀਤ ਸਿੰਘ, ਜਸਵਿੰਦਰ ਸਿੰਘ ਅਤੇ ਪੀੜਤ ਚਾਲਕ ਸੁਰਜੀਤਸਿੰਘ ਨੇ ਦੱਸਿਆ ਕਿ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਲੰਘੇ ਦਿਨ ਲੁਧਿਆਣਾ ਤੋਂ ਰਾਜਪੁਰਾ ਦੀ ਫੈਕਟਰੀ ਸੂਦ ਪੈਕਰਜ ਦਾ ਮਾਲ ਲੱਦ ਕੇ ਲਿਆਇਆ ਸੀ ਜਦੋਂ ਉਹ ਫੈਕਟਰੀ ਮਾਲ ਉਤਾਰਨ ਗਿਆ ਤਾਂ ਇੱਕ ਬਾਹਰ ਦੇ ਸ਼ਹਿਰ ਦੀ ਗੱਡੀ ਉਸ ਫੈਕਟਰੀ ਵਿੱਚੌ ਂਮਾਲ ਭਰ ਕੇ ਬਾਹਰ ਨਿਕਲ ਰਹੀ ਸੀ।ਜਿਸ ਤਰਾਂ ਕਿ ਯੂਨੀਅਨ ਦੀਆਂ ਸ਼ਰਤਾਂ ਮੁਤਾਬਿਕ ਬਾਹਰਲੀ ਗੱਡੀ ਸ਼ਹਿਰ ਵਿਚੋਂ ਬਿਨਾ ਯੂਨੀਅਨ ਦੀ ਆਗਿਆ ਦੇ ਮਾਲ ਨਹੀਂ ਲੱਦ ਸਕਦੀ।ਇਸ ਸਮੇਂ ਰਾਜਪੁਰਾ ਯੂਨੀਅਨ ਦੀ ਇੱਕ ਗੱਡੀ ਜਿਸ ਨੂੰ ਟਹਿਲ ਸਿੰਘ ਚਲਾ ਰਿਹਾ ਸੀ ਉਹ ਵੀ ਉਕਤ ਫੈਕਟਰੀ ਤੋਂ ਮਾਲ ਲੱਦਣ ਲਈ ਆਇਆ ਹੋਇਆ ਸੀ। ਜਿਸ ਤੇ ਜਦੋਂ ਉਕਤਗੱਡੀ ਦੇ ਚਾਲਕ ਨੂੰ ਸੁਰਜੀਤ ਸਿੰਘ ਨੇ ਮਾਲ ਬਿਨਾ ਯੂਨੀਅਨ ਦੇ ਆਗਿਆ ਤੇ ਲੱਦਣ ਬਾਰੇ ਪੁੱਛਿਆ ਕਿ ਉਹ ਰਾਜਪੁਰਾ ਤ’ ਮਾਲ ਕਿਸ ਤਰਾਂ ਲੱਦ ਸਕਦਾ ਹੈ।ਇਸ ਗਲੱ ਤੇ ਫੈਕਟਰੀ ਦੇ ਮਾਲਕਾਂ ਨੇ ਪੁਲਿਸ ਨੂੰ ਬੁਲਾਇਆ ਅਤੇ ਇੱਕ ਸਹਾਇਕ ਥਾਣੇਦਾਰ ਪੁਲਿਸ ਪਾਰਟੀ ਨੇ ਸੁਰਜੀਤ ਸਿੰਘ ਅਤੇ ਟਹਿਲ ਸਿੰਘ ਨਾਲ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਉਸਦੀ ਦਾੜੀ ਪੁੱਟੀ ਅਤੇ ਕਪੜੇ ਵੀ ਪਾੜ ਦਿੱਤੇ।ਇਸ ਦੇ ਨਾਲ ਨਾਲ ਗੱਡੀ ਦੇ ਕਾਗਜ ਵੀ ਖੋਹ ਲਏ।ਅੱਜ ਜਦੋਂ ਯੂਨੀਅਨ ਮੈਂਬਰ ਇਕੱਠੇ ਹੋ ਕੇ ਫੇਰ ਪੁਲਿਸ ਚੋਂਕੀ ਕਾਗਜ ਵਾਪਸ ਲੈਣ ਗਏ ਤਾਂ ਉਕਤ ਸਹਾਇਕ ਥਾਣੇਦਾਰ ਦਾ ਰਵੱਈਆ ਉਹਨਾਂ ਪ੍ਰਤੀ ਠੀਕ ਨਹੀਂ ਸੀ।ਜਿਸ ਤੇ ਟੈਂਪੂ ਯੂਨੀਅਨ ਦੇ ਮੈਂਬਰ ਭੜਕ ਗਏ ਅਤੇ ਉਹਨ੍ਹਾਂ ਸਥਾਨਕ ਟਾਹਲੀ ਵਾਲਾ ਚੋਂਕ ਤੇ ਟੈਂਪੂ ਖੜੇ ਕਰਕੇ ਰਾਜਪੁਰਾ ਪਟਿਆਲਾ ਮਾਰਗ ਕਰੀਬ ਇੱਕ ਘੰਟੇ ਲਈ ਜਾਮ ਕਰ ਦਿੱਤਾ। ਜਿਸ ਨਾਲ ਸੜਕ ਦੇ ਦੋਵੇਂ ਪਾਸੇ ਮੀਲਾਂ ਬੱਧੀ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਹੱਥਾਂਪੈਰਾਂ ਦੀ ਪੈ ਗਈ।ਮੋਕੇ ਤੇ ਪੁੱਜੇ ਸ਼ਹਿਰੀ ਥਾਣੇ ਦੇ ਮੁੱਖੀ ਇੰਸ: ਸੰਜੀਵ ਸਿੰਗਲਾ ਨੇ ਟੈਂਪੂ ਯੂਨੀਅਨ ਦੇ ਅਹੁਦੇਦਾਰਾਂ ਨੂੰ ਇੰਨਸਾਫ ਦਿਵਾਉਣ ਦਾ ਭਰੋਸਾ ਦਿਵਾ ਕੇ ਕਿਸੇ ਤਰ੍ਹਾਂ ਜਾਮ ਖੁਲ੍ਹਵਾਇਆ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …