

ਫਾਜਿਲਕਾ, 28 ਸਤੰਬਰ (ਵਿਨੀਤ ਅਰੋੜਾ)- ਜਿਲਾ ਸਿੱਖਿਆ ਅਧਿਕਾਰੀ ਸੇਕੇਂਡਰੀ ਸਿੱਖਿਆ ਫਾਜਿਲਕਾ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਉਰਜਾ ਸੁਰੱਖਿਆ ਪੇਟਿੰਗ ਮੁਕਾਬਲੇ ਪੰਜਾਬ ਐਨਰਜੀ ਡਿਵੇਲਪਮੇਂਟ ਏਜੰਸੀ ਅਤੇ ਮਾਣਯੋਗ ਏਡੀਸੀ ਫਾਜਿਲਕਾ ਦੀਆਂ ਹਿਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਖੁਈਖੇੜਾ ਵਿੱਚ ਪ੍ਰਿੰਸੀਪਲ ਗੁਰਦੀਪ ਕੁਮਾਰ ਦੀ ਅਗਵਾਈ ਵਿੱਚ ਚਾਰਟ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੀਆਂ ਵਿੱਚ 25 ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੌਕੇ ਉੱਤੇ ਦਰਸ਼ਨ ਤਨੇਜਾ ਨੇ ਉਰਜਾ ਸੁਰੱਖਿਆ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ਼੍ਰੀਮਤੀ ਸੁਸ਼ਮਾ, ਸਿਮਰਜੀਤ ਕੌਰ, ਅੰਜੂ ਭਾਰਤੀ, ਨੀਨਾ ਰਾਣੀ, ਸੁਨੀਤਾ ਰਾਣੀ ਅਤੇ ਸਮੂਹ ਸਟਾਫ ਮੌਜੂਦ ਸੀ।