ਲੌਂਗੋਵਾਲ, 24 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਮੈਰੀ ਗੋਲਡ ਮਾਡਲ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਅਤੇ ਫੈਂਸੀ ਡਰੈੱਸ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ।ਸਮਾਰੋਹ ਵਿੱਚ ਬੱਚਿਆਂ ਨੇ ਅਲੱਗ ਅਲੱਗ ਪ੍ਰਕਾਰ ਦੀਆਂ ਗਤੀਵਿਧੀਆਂ ਗਿੱਧਾ, ਕੋਰੀਓਗ੍ਰਾਫੀ ਆਦਿ ਰਾਹੀਂ ਰੰਗ ਬੰਨ੍ਹਿਆ ਅਤੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।ਸਮਾਗਮ ਦੇ ਅੰਤ ਵਿੱਚ ਫੈਂਸੀ ਡਰੈਸ ਪ੍ਰਤੀਯੋਗਤਾ ਵੀ ਕਰਵਾਈ ਗਈ।ਅਕੈਡਮਿਕ ਐਵਾਰਡ ਸਕੂਲ ਪਿ੍ੰਸੀਪਲ ਹਰਪ੍ਰੀਤ ਸਿੰਘ ਸਿੱਧੂ ਵਲੋਂ ਤਕਸੀਮ ਕੀਤੇ ਗਏ ।
ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਸੁਖਵਿੰਦਰ ਕੌਰ, ਪੁਰਮਿਲਾ ਜਿੰਦਲ, ਰਾਜ ਰਾਣੀ, ਜਸਨੀਤ ਕੌਰ, ਕਿਰਨਜੀਤ ਕੌਰ, ਅਮਨਦੀਪ ਕੌਰ, ਜਸ਼ਨਦੀਪ ਕੌਰ, ਰਿਤੂ ਰਾਣੀ, ਅੰਜੂ ਬਾਲਾ ਸਾਰੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ ।

Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …
Punjab Post Daily Online Newspaper & Print Media