Sunday, June 14, 2026

ਸ੍ਰੀ ਗੁਰੂ ਹਰਿਗੋਬਿੰਦ ਸੀਨੀ. ਸੈਕੰ ਸਕੂਲ ਸੈਦੇਲੇਹਲ ਨੇ ਖੇਡਾਂ ‘ਚ ਮਾਰੀਆ ਮੱਲਾਂ

ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ- ਗੁਰਮੀਤ ਸੰਧੂ) – ਜੋਨ ਪੱਧਰ ਤੇ ਜਿਲ੍ਹਾ ਪੱਧਰ ‘ਤੇ ਹੋਏ ਖੇਡ ਮਕਾਬਲਿਆਂ ਵਿੱਚ ਸੀਨੀ. ਸੈਕੰ. ਸਕੂਲ ਸੈਦੇਲੇਹਲ ਦੇ PUNJ2401201927ਖਿਡਾਰੀਆਂ ਨੇ ਪਹਿਲੇ, ਦੂਜੇ ਤੇ ਤੀਜੇ ਸਥਾਨ ਦੀਆਂ ਵੱਖ-ਵੱਖ ਖੇਡਾਂ ਵਿੱਚ ਜਿੱਤ ਪ੍ਰਾਪਤ ਕੀਤੀ।ਇਹਨਾ ਖੇਡਾ ਵਿੱਚ ਖੋ-ਖੋ ਲੜਕੀਅਓ ਨੇ ਜੋਨ ਪੱਧਰ ‘ਤੇ ਅੰਡਰ-17 ਤੇ ਅੰਡਰ-19 ਵਿੱਚ ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਬੈਡਮਿੰਟਨ ਵਿੱਚ ਲੜਕੀਆਂ 14,17,19 ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਲੜਕਿਆਂ ਨੇ 14,17 ਵਿੱਚ ਪਹਿਲਾ ਸਥਾਨ ਅਤੇ 19 ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।ਐਥਲੈਟਿਕਸ ਵਿੱਚ ਅੰਡਰ 14,19 ਵਿੱਚ ਲੰਬੀ ਛਾਲ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਜਿਲ੍ਹਾ ਵਿੱਚ ਵੀ ਅਭੈਜੀਤ ਸਿੰਘ ਨੇ ਜਿੱਤ ਨੂੰ ਬਰਕਰਾਰ ਰੱਖਿਆ ਅਤੇ ਨਾਲ ਟ੍ਰਿਪਲ ਜੰਪ ਵਿੱਚ ਵੀ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਅਤੇ ਸਟੇਟ ਪੱਧਰ ਤੇ ਵੀ ਚੋਣ ਹੋਈ।ਇਸ ਤਰਾ 18 ਗੋਲਡ ਅਤੇ 16 ਸਿਲਵਰ 12 ਬਰਾਊਨ ਮੈਡਲ ਲੈ ਕੇ ਖਿਡਾਰੀਆ ਨੇ ਸਕੂਲ ਦਾ ਨਾ ਰੋਸ਼ਨ ਕੀਤਾ।ਸਕੂਲ ਦੇ ਪ੍ਰਿੰਸੀਪਲ ਇੰਦਰਜੀਤ ਸਿੰਘ ਉਹਨਾਂ ਨੇ ਖਿਡਾਰੀਆ ਨੂੰ ਹੱਲਾਸ਼ੇਰੀ ਦਿੱਤੀ ਅਤੇ ਖੇਡਾ ਵਿੱਚ ਅੱਗੇ ਵੱਧਣ ਲਈ ਪ੍ਰਰਿਤ ਕੀਤਾ।
            ਇਸ ਮੌਕੇ ਪ੍ਰਿੰਸੀਪਲ ਮੈਡਮ ਬਲਵਿੰਦਰ ਕੌਰ ਅਤੇ ਵਾਈਸ ਪ੍ਰਿੰਸੀਪਲ ਕਿਰਨ ਬਾਲਾ ਅਤੇ ਡੀਪੀ ਰਾਜਨ ਕੁਮਾਰ ਡੀਪੀ ਹਰਪ੍ਰੀਤ ਕੌਰ ਅਤੇ ਡੀ.ਪੀ ਅਮਨਦੀਪ ਕੌਰ ਤੇ ਸਮੂਹ ਸਟਾਫ ਮੈਂਬਰ ਨੇ ਖਿਡਾਰੀਆ ਨੂੰ ਵਧਾਈ ਦਿੱਤੀ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply