Saturday, June 20, 2026

ਮੱਛੀ ਪੂੰਗ ਫਾਰਮ ਕਪੂਰਥਲਾ ਵਿਖੇ ਵਿਸ਼ਵ ਮੱਛੀ ਪਾਲਣ ਦਿਵਸ ਮਨਾਇਆ ਗਿਆ

ਕਪੂਰਥਲਾ, 24 ਨਵੰਬਰ (ਪੰਜਾਬ ਪੋਸਟ ਬਿਊਰੋ) – ਮੱਛੀ ਪਾਲਕ ਵਿਕਾਸ ਏਜੰਸੀ ਕਪੂਰਥਲਾ ਵੱਲੋ ਮੱਛੀ ਪੂੰਗ ਫਾਰਮ ਕਪੂਰਥਲਾ ਵਿਖੇ ਵਿਸ਼ਵ ਮੱਛੀ ਪਾਲਣ PUNJ2401201928ਦਿਵਸ ਮਨਾਇਆ ਗਿਆ.ਇਸ ਵਿੱਚ ਮੱਛੀ ਪਾਲਕਾਂ ਨੇ ਉਚੇਚੇ ਤੌਰ ਤੇ ਹਿੱਸਾ ਲਿਆ।ਦਲਜੀਤ ਸਿੰਘ ਮੱਛੀ ਪ੍ਰਸਾਰ ਅਫਸ਼ਰ ਕਪੂਰਥਲਾ ਵੱਲੋਂ ਮੱਛੀ ਪਾਲਣ ਦੇ ਨਾਲ ਜੁੜੇ ਸਹਾਇਕ ਧੰਦੇ ਜਿਨ੍ਹਾਂ ਵਿੱਚ ਪਸੂ ਪਾਲਣ, ਬਤਖ਼ ਪਾਲਣ ਅਤੇ ਸੂਰ ਪਾਲਣ ਸਬੰਧੀ ਵਿਸਥਾਰਪੁੂਰਵਕ ਜਾਣਕਾਰੀ ਦਿੱਤੀ।ਬਿਕਰਮਪ੍ਰੀਤ ਸਿੰਘ ਗਰੇਵਾਲ, ਸਹਾਇਕ ਡਾਇਰੈਕਟਰ ਮੱਛੀ ਪਾਲਣ, ਕਪੂਰਥਲਾ ਵੱਲੋਂ ਥੋੜੇ ਰਕਬੇ ਵਿੱਚ ਵੱਧ ਮੱਛੀ ਉਤਪਾਦਨ ਸਬੰਧੀ ਸਮੇਂ ਦੀ ਮੁੱਖ ਲੋੜ ਨੂੰ ਦਰਸਾਇਆ ਗਿਆ ਅਤੇ ਮੱਛੀ ਪਾਲਕਾਂ ਨੂੰ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਵੱਲੋਂ ਮੱਛੀ ਪਾਲਕਾਂ ਨੂੰ ਭਵਿੱਖ ਵਿੱਚ ਆਰ.ਏ.ਐਸ ਅਤੇ ਬਾਈਓਫਲਾਕ ਵਿਧੀਆਂ ਅਪਨਾਉਣ ਤੇ ਜੋਰ ਦਿੱਤਾ ਗਿਆ।ਰੋਹਿਤ ਬਾਂਸਲ, ਫਾਰਮ ਸੁਪਰਡੈਂਟ, ਵਿਸ਼ਾਲ ਸਰਮਾ, ਮੱਛੀ ਪਾਲਣ ਅਫਸ਼ਰ ਕਪੂਰਥਲਾ ਅਤੇ ਬਲਵਿੰਦਰ ਸਿੰਘ, ਮੱਛੀ ਪਾਲਣ ਅਫਸ਼ਰ, ਸੁਲਤਾਨਪੁਰ ਲੋਧੀ ਵੱਲੋਂ ਮੱਛੀ ਪਾਲਕਾਂ ਨੂੰ ਮੱਛੀ ਪਾਲਣ ਸਬੰਧੀ ਵੱਖ ਵੱਖ ਵਿਸਿ਼ਆਂ ਦੀ ਜਾਣਕਾਰੀ ਦਿੱਤੀ।
                  ਅੰਤ ਵਿੱਚ ਹਰਿੰਦਰਜੀਤ ਸਿੰਘ ਬਾਵਾ ਮੁੱਖ ਕਾਰਜਕਾਰੀ ਅਫਸ਼ਰ ਮੱਛੀ ਪਾਲਕ ਵਿਕਾਸ ਏਜੰਸੀ  ਕਪੂਰਥਲਾ ਨੇ ਆਏ ਹੋਏ ਮੱਛੀ ਪਾਲਕਾਂ ਦਾ ਧੰਨਵਾਦ ਕੀਤਾ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply